ਨਵੀਂ ਦਿੱਲੀ,9 ਫਰਵਰੀ (ਸਕਾਈ ਨਿਊਜ਼ ਬਿਊਰੋ)
ਦਿੱਲੀ ਪੁਲਿਸ ਨੇ ਕੀਤਾ ਪੰਜਾਬੀ ਗਾਇਕ ਦੀਪ ਸਿੱਧੂ ਗ੍ਰਿਫਤਾਰ।ਸਪੈਸ਼ਲ ਬ੍ਰਾਂਚ ਨੇ ਕੀਤੀ ਕਾਰਵਾਈ।ਦਿੱਲੀ ਪੁਲਿਸ ਵੱਲੋਂ ਦੀਪ ਸਿੱਧੂ ‘ਤੇ ਰੱਖਿਆ ਸੀ 1 ਲੱਖ ਦਾ ਇਨਾਮ।ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਮਾਮਲਾl ਦੀਪ ਸਿੱਧੂ ਤੇ ਹਿੰਸਾ ਲਈ ਲੋਕਾਂ ਨੂੰ ਭੜਕਾਉਣ ਦੇ ਲਗਾਏ ਗਏ ਇਲਜ਼ਾਮ।ਪੰਜਾਬ ਦੇ ਜ਼ੀਕਰਪੁਰ ਤੋਂ ਦੀਪ ਸਿੱਧੂ ਕੀਤਾ ਗਿਆ ਗ੍ਰਿਫਤਾਰ l
ਕੈਲੀਫੋਰਨੀਆ ‘ਚ ਰਹਿਣ ਵਾਲੀ ਇਕ ਔਰਤ ਤੇ ਅਦਾਕਾਰ ਦੇ ਸੰਪਰਕ ‘ਚ ਸੀ ਦੀਪ ਸਿੱਧੂ
ਕੈਲੀਫੋਰਨੀਆਂ ‘ਚ ਰਹਿਣ ਵਾਲੀ ਮਹਿਲਾ ਦੋਸਤ ਤੇ ਅਦਾਕਾਰ ਦੇ ਸੰਪਰਕ ਸੀ ਦੀਪ ਸਿੱਧੂ ।ਮਹਿਲਾ ਦੋਸਤ ਕਰਦੀ ਸੀ ਦੀਪ ਸਿੱਧੂ ਦੀ ਵੀਡਿਓ ਫੇਸਬੁੱਕ ਅਕਾਊਂਟ ‘ਤੇ ਅਪਲੋਡ । ਦੀਪ ਸਿੱਧੂ 26 ਜਨਵਰੀ ਦੀ ਹਿੰਸਾ ਮਾਮਲੇ ‘ਚ ਦੋਸ਼ੀ –ਦਿੱਲੀ ਪੁਲਿਸ ਦੇ ਸੂਤਰ।ਦੀਪ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ 12 ਵਜੇ ਕੀਤੀ ਜਾਵੇਗੀ ਪ੍ਰੈਸਕਾਨਫਰੰਸ।ਵੱਡੇ ਖੁਲਾਸੇ ਹੋਣ ਦੀ ਜਤਾਈ ਜਾ ਰਹੀ ਹੈ ਸੰਭਾਵਨਾl
ਦਿੱਲੀ ਪੁਲਿਸ ਵੱਲੋਂ ਦੀਪ ਸਿੱਧੂ ਗ੍ਰਿਫਤਾਰ,ਮਾਮਲਾ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ