ਨਵੀਂ ਦਿੱਲੀ,3 ਫਰਵਰੀ (ਸਕਾਈ ਨਿਊਜ਼ ਬਿਊਰੋ)
ਕਿਸਾਨੀ ਸੰਘਰਸ਼ ਜਿਨ੍ਹਾਂ ਲੰਬਾ ਹੁੰਦਾ ਜਾ ਰਿਹਾ ਹੈ ਉਨ੍ਹਾਂ ਹੀ ਕਿਸਾਨਾਂ ਦਾ ਹੌਸਲਾ ਵੱਧਦਾ ਜਾ ਰਿਹਾ ਹੈ।ਪਰ ਕਿਤੇ ਨਾ ਕਿਤੇ ਸੰਘਰਸ਼ ਨੂੰ ਰੋਕਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ 26 ਜਨਵਰੀ ਯਾਨੀ ਕਿ ਗਣੰਤਤਰ ਦਿਵਸ ਮੌਕੇ ਜੋ ਦਿੱਲੀ ਵਿੱਚ ਹਿੰਸਾ ਵਾਲੀ ਘਟਨਾ ਵਾਪਰੀ ਉਸ ਨੇ ਇੱਕ ਵਾਰ ਸਭ ਨੂੰ ਡਰਾ ਕੇ ਰੱਖ ਦਿੱਤਾ ਕਿਉਂਕਿ ਕਿਸੇ ਨੂੰ ਇਹ ਉਮੀਦ ਨਹੀਂ ਸੀ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਦੌਰਾਨ ਅਜਿਹਾ ਕੁਝ ਹੋ ਸਕਦਾ ਹੈ। ਲਾਲ ਕਿਲ੍ਹੇ ਤੇ ਕੇਂਸਰੀ ਰੰਗ ਦਾ ਝੰਡਾ ਲਹਿਰਾਉਣ ਵਾਲੀ ਘਟਨਾ ‘ਤੇ ਵੀ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਜਤਾਇਆ ।
ਜੇਕਰ ਕਬਜ਼ ਤੋਂ ਹੋ ਪਰੇਸ਼ਾਨ ,ਤਾਂ ਇੱਕ ਵਾਰ ਜ਼ਰੂਰ ਕਰੋ ਇਸਬਗੋਲ ਦਾ ਇਸਤੇਮਾਲ
ਉਹਨਾਂ ਦਾ ਕਹਿਣਾ ਸੀ ਕਿ ਤਿਰੰਗਾ ਦਾ ਅਪਮਾਨ ਦੇਖ ਦੇਸ਼ ਦੁੱਖੀ ਹੋਇਆ ।ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੇ ਦੋਸ਼ ਪੰਜਾਬੀ ਗਾਇਕ ਦੀਪ ਸਿੱਧੂ ‘ਤੇ ਲਗਾਏ ਜਾ ਰਹੇ ਹਨ ।ਜਦੋ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਕਈ ਵਾਰ ਲਾਈਵ ਹੋ ਕੇ ਆਪਣੀ ਸਫਾਈ ਦਿੱਤੀ ਪਰ ਕੋਈ ਵੀ ਗੱਲ ਨਹੀਂ ਬਣੀ ।ਜਿਸ ਤੋਂ ਬਾਅਦ ਉਹ ਗਾਇਬ ਹੋ ਗਿਆ ਤੇ ਹੁਣ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ ।ਜਿਸ ਲਈ ਹੁਣ ਦਿੱਲੀ ਪੁਲਿਸ ਨੇ ਇਹ ਐਲਾਨ ਕੀਤਾ ਹੈ ਕਿ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਆਰੋਪੀਆਂ ਸਮੇਤ ਦੀਪ ਸਿੱਧੂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਦਾ ਇਨਾਮ ਦਿੱਤਾ ਜਾਵੇਗਾ।
ਰਾਜ ਸਭਾ ‘ਚ ‘ਕਿਸਾਨੀ ਮੁੱਦੇ ‘ਤੇ ਸੁਣਵਾਈ ਅੱਜ,APP ਦੇ ਤਿੰਨ ਸੰਸਦ ਮੈਂਬਰਾਂ ਨੂੰ ਕੀਤਾ ਗਿਆ ਪੂਰੇ ਦਿਨ ਮੁਅੱਤਲ
ਜਿਹਨਾਂ ਦੇ ਨਾਮ ਕੁਝ ਇਸ ਪ੍ਰਕਾਰ ਹਨ-ਦੀਪ ਸਿੱਧੂ, ਜੁਗਰਾਜ ਸਿੰਘ ,ਗੁਰਜੋਤ ਸਿੰਘ ਅਤੇ ਗੁਰਜੰਟ ਸਿੰਘ।ਇਸ ਦੇ ਨਾਲ ਹੀ ਪੁਲਿਸ ਨੇ ਹੰਗਾਮੇ ਵਿੱਚ ਸ਼ਾਮਿਲ ਹੋਣ ਵਾਲੇ ਜਗਬੀਰ ਸਿੰਘ ,ਬੂਟਾ ਸਿੰਘ ,ਸੁਖਦੇਵ ਸਿੰਘ ਅਤੇ ਇਕਬਾਲ ਸਿੰਘ ਦੀ ਜਾਣਕਾਰੀ ‘ਤੇ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ ।ਅਤੇ ਸੂਚਨਾ ਦੇਣ ਵਾਲੀ ਪਹਿਚਾਣ ਗੁਪਤ ਰੱਖੀ ਜਾਵੇਗੀ
ਤੁਹਾਨੂੰ ਦੱਸ ਦੇਈਏ ਕਿ ਗਣਤੰਤਰ ਦਿਵਸ ਦੇ ਮੌਕੇ, ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਇੱਕ ਟਰੈਕਟਰ ਪਰੇਡ ਕੱਢੀ ਸੀ। ਇਸ ਰੈਲੀ ਦੌਰਾਨ ਪੂਰੀ ਦਿੱਲੀ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਇਆ ਸੀ। ਇਸੇ ਦੌਰਾਨ ਕੁੱਝ ਨੌਜਵਾਨਾਂ ਵਲੋਂ ਲਾਲ ਕਿਲ੍ਹੇ ਵਿਖੇ ਨਿਸ਼ਾਨ ਸਾਹਿਬ ਦਾ ਝੰਡਾ ਵੀ ਲਹਿਰਾਇਆ ਗਿਆ ਸੀ। ਜਿਸ ਤੋਂ ਬਾਅਦ ਵੀਡੀਓ ਫੁਟੇਜ ਰਾਹੀਂ ਮੌਕੇ ‘ਤੇ ਮੌਜੂਦ ਨੌਜਵਾਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਹੁਣ ਪੁਲਿਸ ਇਨ੍ਹਾਂ ਵੀਡੀਓ ਫੁਟੇਜ ਦੇ ਅਧਾਰ ‘ਤੇ ਹੀ ਆਰੋਪੀਆਂ ਨੂੰ ਫੜਨ ਲਈ ਮੁਹਿੰਮ ਚਲਾ ਰਹੀ ਹੈ।