ਕਿਸਾਨੀ ਸੰਘਰਸ਼:SC ‘ਚ ਅੱਜ ਹੋਵੇਗੀ ਸੁਣਵਾਈ,ਕੀ ਕਿਸਾਨ ਕੱਢ ਸਕਣਗੇ 26 ਜਨਵਰੀ ਨੂੰ ‘ਟਰੈਕਟਰ ਮਾਰਚ’?

Must Read

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ...

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਜੰਮ ਕੇ ਹੰਗਾਮਾ

5 ਮਾਰਚ,ਸਕਾਈ ਨਿਊਜ਼ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਅੰਗਰੇਜ਼ੀ ’ਚ ਕੀਤੀ ਗਈ ਸੀ ਅਤੇ ਆਪਣੀ ਸਰਕਾਰ...

ਭਾਰ ਘਟਾਉਣ ਲਈ ਇਨ੍ਹਾਂ ਫ਼ਲਾਂ ਤੋਂ ਬਣਾ ਕੇ ਰੱਖੋ ਦੂਰੀ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਹੁਤ ਸਾਰੇ ਲੋਕ ਭਾਰ ਘੱਟ ਕਰਨ ਲਈ ਡਾਈਟਿੰਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ।ਮੋਟਾਪਾ ਅੱਜ...

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ)

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਅੱਜ 54ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਅੱਜ ਇਕ ਵਾਰ ਫਿਰ ਇਹ ਮੁੱਦਾ ਸੁਪਰੀਮ ਕੋਰਟ ’ਚ ਸੁਣਿਆ ਜਾਣਾ ਹੈ। ਕਿਸਾਨ ਜਥੇਬੰਦੀਆਂ ਨੇ ਗਣਤੰਤਰ ਦਿਵਸ ਯਾਨੀ ਕਿ 26 ਜਨਵਰੀ ਨੂੰ ਰਾਜਧਾਨੀ ਦਿੱਲੀ ਵਿਚ ਟਰੈਕਟਰ ਪਰੇਡ ਕੱਢਣ ਦਾ ਐਲਾਨ ਕੀਤਾ ਹੈ ਅਤੇ ਦਿੱਲੀ ਪੁਲਸ ਤੋਂ ਇਸ ਦੀ ਇਜਾਜ਼ਤ ਮੰਗੀ ਹੈ। ਇਸ ਮਸਲੇ ’ਤੇ ਸੁਪਰੀਮ ਕੋਰਟ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਸੁਣਵਾਈ ਹੋਣੀ ਹੈ। ਟਰੈਕਟਰ ਪਰੇਡ ਕੱਢਣ ਲਈ ਕਿਸਾਨਾਂ ਨੂੰ ਇਜਾਜ਼ਤ ਮਿਲਦੀ ਹੈ ਜਾਂ ਨਹੀਂ ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹਨ।

Farmers' protest over farm bills: Let's decode MSP puzzle - News Analysis  News

ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਦਿੱਲੀ ‘ਚ ਖੁੱਲ੍ਹੇ ਸਕੂਲ

ਦਰਅਸਲ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਦਿੱਲੀ ’ਚ ਕਿਸਾਨਾਂ ਵਲੋਂ ਟਰੈਕਟਰ ਪਰੇਡ ਰਿੰਗ ਰੋਡ ’ਤੇ ਕੱਢੀ ਜਾਵੇਗੀ। ਗਣਤੰਤਰ ਦਿਵਸ ਮੌਕੇ ਕਿਸੇ ਦਾ ਕੋਈ ਵਿਘਨ ਨਹੀਂ ਪਵੇਗਾ ਅਤੇ ਨਾ ਹੀ ਕਿਸੇ ਨੂੰ ਪਰੇਸ਼ਾਨੀ ਹੋਵੇਗੀ। ਕਿਸਾਨ ਸ਼ਾਂਤੀਪੂਰਨ ਢੰਗ ਨਾਲ ਟਰੈਕਟਰ ਪਰੇਡ ਕੱਢਣਗੇ।

Farmers to go ahead with tractor rally on R-Day in Delhi - Rediff.com India  News

ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵਲੋਂ ਸੁਪਰੀਮ ਕੋਰਟ ’ਚ ਅਪੀਲ ਕੀਤੀ ਗਈ ਹੈ ਕਿ ਖੇਤੀ ਕਾਨੂੰਨਾਂ ਦੇ ਮਸਲੇ ’ਤੇ ਸੁਪਰੀਮ ਕੋਰਟ ਵਿਚ ਜੋ ਕਮੇਟੀ ਗਠਿਤ ਕੀਤੀ ਗਈ ਹੈ, ਉਸ ਨੂੰ ਮੁੜ ਬਣਾਇਆ ਜਾਵੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਕਮੇਟੀ ਦੇ ਸਾਰੇ ਮੈਂਬਰ ਪਹਿਲਾਂ ਹੀ ਕਾਨੂੰਨ ਦੇ ਸਮਰਥਕ ਰਹੇ ਹਨ, ਅਜਿਹੇ ਵਿਚ ਉਨ੍ਹਾਂ ਨਾਲ ਨਿਆਂ ਨਹੀਂ ਹੋਵੇਗਾ। ਇਨ੍ਹਾਂ ਦੋਸ਼ਾਂ ਦਰਮਿਆਨ ਭੁਪਿੰਦਰ ਸਿੰਘ ਮਾਨ ਨੇ ਕਮੇਟੀ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਸੀ। ਇਸ ਕਮੇਟੀ ਵਿਚ ਹੁਣ ਅਸ਼ੋਕ ਗੁਲਾਟੀ, ਪ੍ਰਮੋਦ ਜੋਸ਼ੀ ਅਤੇ ਅਨਿਲ ਘਨਵਟ ਸ਼ਾਮਲ ਹਨ।

 

ਜ਼ਿਕਰਯੋਗ ਹੈ ਕਿ ਕਿਸਾਨੀ ਮੁੱਦੇ ਨੂੰ ਲੈ ਕੇ ਹੁਣ ਤੱਕ ਸਰਕਾਰ ਅਤੇ ਕਿਸਾਨਾਂ ਵਿਚਾਲੇ 9 ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਕੁਝ ਮੁੱਦਿਆਂ ’ਤੇ ਸਹਿਮਤੀ ਬਣੀ ਹੈ ਪਰ ਕਿਸਾਨ ਜਥੇਬੰਦੀਆਂ ਤਿੰਨੋਂ ਕਾਨੂੰਨਾਂ ਦੀ ਵਾਪਸੀ ’ਤੇ ਅੜੀਆਂ ਹੋਈਆਂ ਹਨ। ਅਜਿਹੇ ਵਿਚ ਵਿਵਾਦ ਦਾ ਹੱਲ ਕਦੋਂ ਅਤੇ ਕਿਵੇਂ ਨਿਕਲਦਾ ਹੈ, ਇਸ ’ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ।

LEAVE A REPLY

Please enter your comment!
Please enter your name here

Latest News

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ...

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਜੰਮ ਕੇ ਹੰਗਾਮਾ

5 ਮਾਰਚ,ਸਕਾਈ ਨਿਊਜ਼ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਅੰਗਰੇਜ਼ੀ ’ਚ ਕੀਤੀ ਗਈ ਸੀ ਅਤੇ ਆਪਣੀ ਸਰਕਾਰ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਗਿਣਵਾਈਆਂ...

ਭਾਰ ਘਟਾਉਣ ਲਈ ਇਨ੍ਹਾਂ ਫ਼ਲਾਂ ਤੋਂ ਬਣਾ ਕੇ ਰੱਖੋ ਦੂਰੀ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਹੁਤ ਸਾਰੇ ਲੋਕ ਭਾਰ ਘੱਟ ਕਰਨ ਲਈ ਡਾਈਟਿੰਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ।ਮੋਟਾਪਾ ਅੱਜ ਦੇ ਸਮੇਂ ’ਚ ਕਈ ਲੋਕਾਂ...

ਧੀ ਦੀਆਂ ਸ਼ਰਾਰਤਾਂ ਤੋਂ ਤੰਗ ਆਈ ਟਵਿੰਕਲ ਖੰਨਾ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਾਲੀਵੁੱਡ ਅਦਾਕਾਰਾ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਬਣੀ ਰਹਿੰਦੀ...

ਕਪਿਲ ਸ਼ਰਮਾ ਦੀ ਬੇਟੀ ਨੇ ਕੀਤਾ ਡਾਂਸ, ਵਾਇਰਲ ਵੀਡੀਓ

ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ) ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ ਵੀ ਹੋਵੇ।ਕਪਿਲ ਸ਼ਰਮਾ ਹਾਲ ਹੀ...

More Articles Like This