ਨਵੀਂ ਦਿੱਲੀ,26 ਜਨਵਰੀ (ਸਕਾਈ ਨਿਊਜ਼ ਬਿਊਰੋ)
ਅਲਵਰ ਦੇ ਸ਼ਾਹਜਹਾਂਪੁਰ ਬਾਰਡਰ ਤੋਂ ਟਰੈਕਟਰ ਲੈ ਕੇ ਕਿਸਾਨਾਂ ਨੇ ਦਿੱਲੀ ਕੂਚ ਸਵੇਰੇ 11 ਵਜੇ ਤੋਂ ਸ਼ੁਰੂ ਕਰ ਦਿੱਤਾ ਸੀ। ਹਰਿਆਣਾ ਪੁਲਿਸ ਨੇ ਜੈਪੁਰ-ਦਿੱਲੀ ਹਾਈਵੇ ‘ਤੇ ਬਾਰਡਰ ਤੋਂ ਬੈਰੀਕੇਡਿੰਗ ਹਟਾ ਦਿੱਤੀ ਹੈ । ਇੱਕ-ਇੱਕ ਕਰ ਕੇ ਟਰੈਕਟਰ ਨੂੰ ਕੱਢਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਟਰੈਕਟਰ ਪਰੇਡ ਵਿੱਚ ਟਰੈਕਟਰਾਂ ਨਾਲੋਂ ਵਧੇਰੇ ਜੀਪਾਂ ਅਤੇ ਕਾਰਾਂ ਹਨ।
ਜੈਪੁਰ-ਦਿੱਲੀ ਹਾਈਵੇ ‘ਤੇ 30 ਕਿਲੋਮੀਟਰ ਤੱਕ ਗੱਡੀਆਂ ਦਾ ਜਾਮ ਲੱਗਿਆ ਹੋਇਆ ਹੈ। ਉਨ੍ਹਾਂ ‘ਤੇ ਤਿਰੰਗਾ ਝੰਡਾ ਲਾਇਆ ਹੋਇਆ ਹੈ ਤੇ ਨਾਲ ਹੀ ਦੇਸ਼ ਭਗਤੀ ਦੇ ਗਾਣੇ ਵੀ ਵੱਜ ਰਹੇ ਹਨ। ਹਰਿਆਣਾ ਸਰਕਾਰ ਨੇ 1500 ਟਰੈਕਟਰਾਂ ਅਤੇ ਇੱਕ ‘ਤੇ 3 ਲੋਕਾਂ ਨੂੰ ਬੈਠਣ ਦੀ ਆਗਿਆ ਦਿੱਤੀ ਗਈ ਹੈ।
ਉੱਥੇ ਹੀ ਦੂਜੇ ਪਾਸੇ, ਹਰਿਆਣਾ ਪੁਲਿਸ ਨੇ ਸ਼ਾਹਜਹਾਂਪੁਰ ਬਾਰਡਰ ਤੋਂ ਜਾਣ ਵਾਲੇ ਕਿਸਾਨਾਂ ਨੂੰ ਬਾਰਡਰ ਤੋਂ 65 ਕਿਲੋਮੀਟਰ ਦੂਰ ਮਾਨੇਸਰ ਤੱਕ ਹੀ ਜਾਣ ਦੀ ਆਗਿਆ ਦਿੱਤੀ ਗਈ ਹੈ। ਯਾਨੀ ਕਿ ਦਿੱਲੀ ਤੋਂ 50 ਕਿਲੋਮੀਟਰ ਪਹਿਲਾਂ ਸ਼ਾਹਜਹਾਂਪੁਰ ਬਾਰਡਰ ਤੋਂ ਜਾਣ ਵਾਲੇ ਕਿਸਾਨਾਂ ਨੂੰ ਰੋਕਿਆ ਜਾਵੇਗਾ।
ਸ਼ਾਹਜਹਾਂਪੁਰ ਬਾਰਡਰ ਦੀ ਇਹ ਰੈਲੀ ਜੈਪੁਰ-ਦਿੱਲੀ ਹਾਈਵੇ ਤੋਂ ਹੁੰਦੇ ਹੋਏ ਮਨੇਸਰ ਤੱਕ ਜਾਵੇਗੀ । ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਮਾਨੇਸਰ ਦੇ ਸਰਕਾਰੀ ਕਾਲਜ ਦੇ ਸਾਹਮਣੇ ਤੋਂ ਵਾਪਸ ਜਾਣ ਲਈ ਕਿਹਾ ਹੈ।
ਘਰ ‘ਚ ਸ਼ਰਾਬ ਰੱਖਣ ਤੋਂ ਪਹਿਲਾਂ ਤੁਹਾਨੂੰ ਲੈਣਾ ਹੋਵੇਗਾ ਇਹ ਲਾਈਸੈਂਸ
ਦਰਅਸਲ, ਰਾਜਸਥਾਨ, ਹਰਿਆਣਾ, ਗੁਜਰਾਤ ਅਤੇ ਮਹਾਰਾਸ਼ਟਰ ਦੇ 8,000 ਤੋਂ ਵੱਧ ਕਿਸਾਨ ਸ਼ਾਹਜਹਾਨਪੁਰ ਸਰਹੱਦ ‘ਤੇ ਇਕੱਠੇ ਹੋਏ ਹਨ। ਇਥੇ ਆਉਣ ਵਾਲੇ ਕਿਸਾਨਾਂ ਦੀ ਪ੍ਰਕਿਿਰਆ ਦੇਰ ਰਾਤ ਸ਼ੁਰੂ ਹੋਈ ।ਸ਼ਾਹਜਹਾਨਪੁਰ ਸਰਹੱਦ ‘ਤੇ ਸਵੇਰੇ ਭੋਜਨ ਤਿਆਰ ਕੀਤਾ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ।
ਦੱਸ ਦੇਈਏ ਕਿ ਸ਼ਾਹਜਹਾਨਪੁਰ ਬਾਰਡਰ ‘ਤੇ ਹਰਿਆਣਾ ਪੁਲਿਸ ਦੇ ਲਗਭਗ 5000 ਤੋਂ ਵੱਧ ਜਵਾਨ ਤਾਇਨਾਤ ਹਨ। ਕਿਸਾਨਾਂ ਦੇ ਨਾਲ ਪੁਲਿਸ ਦੀਆਂ ਵੀ ਕੁਝ ਗੱਡੀਆਂ ਜਾਣਗੀਆਂ। ਇਸ ਦੇ ਨਾਲ ਹੀ ਹਾਈਵੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਸ਼ਾਹਜਹਾਂਪੁਰ ਬਾਰਡਰ ‘ਤੇ ਕਿਸਾਨ ਅੰਦੋਲਨ 55 ਦਿਨਾਂ ਤੋਂ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਿਹਾ ਹੈ।