ਦਿੱਲੀ (ਸਕਾਈ ਨਿਊਜ਼ ਪੰਜਾਬ), 10 ਜੂਨ 2022
ਵੱਡੀ ਖ਼ਬਰ ਦਿਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਟਿਆਲਾ ਕੋਰਟ ਵਿੱਚ ਗੈਂਗਸਟਰ ਲਾਰੇਸ਼ ਬਿਸ਼ਨੌਈ ਦੀ ਪੇਸ਼ੀ ਹੋਈ ਹੈ॥ ਭਾਰੀ ਪੁਲਿਸ ਸੁਰੱਖਿਆ ਵਿੱਚ ਬਿਸ਼ਨੌਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਲਾਰੇਸ਼ ਬਿਸ਼ਨੌਈ ਦਾ ਰਿਮਾਂਡ ਹਾਸਲ ਕੀਤਾ ਗਿਆ ।
ਕਿਉਂਕਿ ਲਾਰੇਂਸ਼ ਬਿਸ਼ਨੌਈ ਗਰੁੱਪ ਵੱਲੋਂ ਪੋਸਟ ਸ਼ਾਝੀ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰ ਲਈ ਗਈ ਸੀ।ਅੱਜ ਰਿਮਾਂਡ ਖ਼ਤਮ ਹੋਣ ਤੇ ਗੈਂਗਸਟਰ ਲਾਰੇਂਸ ਬਿਸ਼ਨੌਈ ਨੂੰ ਪਟਿਆਲਾ ਕੋਰਟ ਵਿੱਚ ਪੇਸ਼ ਕੀਤਾ ਗਿਆ ।ਇਸ ਦੌਰਾਨ ਕ੍ਰਾਇਮ ਬ੍ਰਾਂਚ ਕੋਰਟ ਤੋਂ ਹੋਰ ਰਿਮਾਂਡ ਦੀ ਮੰਗ ਕਰ ਸਕਦੀ ਹੈ।
ਪੇਸ਼ੀ ਦੌਰਾਨ ਜਦੋਂ ਪੱਤਰਕਾਰਾਂ ਨੇ ਗੈਂਗਸਟਰ ਲਾਰੇਂਸ ਬਿਸ਼ਨੌਈ ਸਵਾਲ ਪੁੱਛਿਆ ਗਿਆ ਕਿ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦਾ ਮਾਸਟਰਮਾਈਡ ਦੱਸਿਆ ਜਾ ਰਿਹਾ ਹੈ ਤਾਂ ਉਹ ਕੁਛ ਵੀ ਨਹੀਂ ਬੋਲੇ