ਗਾਜ਼ੀਪੁਰ ਸਰਹੱਦ ‘ਤੇ ਫਿਰ ਲੱਗੀਆਂ ਰੌਣਕਾਂ ,ਵਧੀ ਟੈਂਟਾਂ ਦੀ ਗਿਣਤੀ,ਜਿੱਤਣ ਤੋਂ ਬਾਅਦ ਜਾਵੇਗੇ ਘਰ- ਟਿਕੈਤ

Must Read

ਸ਼ਰਾਬ ਦੀ ਫੈਕਟਰੀ ਦੇ ਵਿਰੋਧ ‘ਚ ਲੋਕਾਂ ਨੇ ਘੇਰਿਆ ਡਿਪਟੀ ਕਮਿਸ਼ਰ ਦਾ ਦਫ਼ਤਰ

ਫ਼ਾਜ਼ਿਲਕਾ (ਮੌਂਟੀ ਚੁੱਘ ),3 ਮਾਰਚ ਫ਼ਾਜ਼ਿਲਕਾ ਦੇ ਪਿੰਡ ਹੀਰਾ ਵਾਲੀ ਦੀ ਸ਼ਰਾਬ ਫੈਕਟਰੀ ਨਿਰਮਾਣ ਦੇ ਵਿਰੋਧ ਵਿਚ ਵੱਖ ਵੱਖ ਪਿੰਡਾਂ...

ਨਸ਼ੇ ਦੀਆਂ ਗੋਲੀਆਂ ਸਣੇ ਇਕ ਗ੍ਰਿਫਤਾਰ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),3 ਮਾਰਚ ਜ਼ਿਲ੍ਹਾ ਪੁਲਿਸ ਮੁੱਖੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ 'ਤੇ ਇੰਸ. ਸੁਖਜੀਤ ਸਿੰਘ ਇੰਚਾਰਜ...

ਮਨਰੇਗਾ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਅੱਗੇ ਧਰਨਾ

ਫਾਜ਼ਿਲਕਾ (ਮੌਂਟੀ ਚੁੱਘ),2 ਮਾਰਚ  ਪਿਛਲੇ ਦਿਨੀਂ ਨਰੇਗਾ ਮੁਲਾਜ਼ਮਾਂ ਦਾ ਖਤਮ ਹੋਇਆ ਸੰਘਰਸ਼ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕਾ ਹੈ। ...

ਨਵੀਂ ਦਿੱਲੀ,30 ਜਨਵਰੀ (ਸਕਾਈ ਨਿਊਜ਼ ਬਿਊਰੋ)

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਾਲੇ ਕਾਨੂੰਨ ਬਣਾਏ ਗਏ ਉਹਨਾਂ ਦਾ ਕਿਸਾਨਾਂ ਵੱਲੋਂ ਲਗਾਤਾਰ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਆਪਣੇ ਜਿੱਤ ਹਾਸਿਲ ਕਰਨ ਲਈ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ ।ਕਿਸਾਨ ਅੰਦੋਲਨ ਵਿੱਚ ਵੀਰਵਾਰ ਦੀ ਘਟਨਾ ਨੇ ਜਾਨ ਪਾ ਦਿੱਤੀ ਹੈ। ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਦੇ ਬਾਅਦ ਗਾਜੀਪੁਰ ਬਾਰਡਰ ‘ਤੇ ਪਹੁੰਚਣ ਵਾਲੇ ਕਿਸਾਨਾਂ ਦਾ ਸਿਲਸਿਲਾ ਨਿਰਵਿਘਨ ਜਾਰੀ ਹੈ। ਬੀਤੇ 36 ਘੰਟਿਆਂ ਵਿੱਚ ਅੰਦੋਲਨ ਵਾਲੀ ਥਾਂ ਦਾ ਦਾਇਰਾ ਲਗਭਗ ਚਾਰ ਗੁਣਾ ਵੱਧ ਗਿਆ ਹੈ।

ਜਿਸ ਤੋਂ ਬਾਅਦ ਇੱਥੇ ਕਿਸਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਹੜੇ ਟੈਂਟ ਪੁੱਟਣੇ ਸ਼ੁਰੂ ਕਰ ਦਿੱਤੇ ਗਏ ਸਨ ਅਤੇ ਲੰਗਰ ਬੰਦ ਕਰ ਦਿੱਤੇ ਗਏ ਸਨ, ਉਹ ਸ਼ੁੱਕਰਵਾਰ ਨੂੰ ਦੁਬਾਰਾ ਸ਼ੁਰੂ ਹੋ ਗਏ ਹਨ। ਅਚਾਨਕ ਅੰਦੋਲਨ ਵਾਲੀ ਜਗ੍ਹਾ ਦਾ ਪੂਰਾ ਨਜ਼ਾਰਾ ਤਰ੍ਹਾਂ ਬਦਲ ਗਿਆ ਹੈ।

73ਵੀਂ ਬਰਸੀ ਮੌਕੇ ਮਹਾਤਮਾ ਗਾਂਧੀ ਨੂੰ PM ਮੋਦੀ ਸਮੇਤ ਇਨ੍ਹਾ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਦਰਅਸਲ, ਰਾਕੇਸ਼ ਟਿਕੈਤ ਦੀ ਅਪੀਲ ਤੋਂ ਬਾਅਦ ਵੀਰਵਾਰ ਰਾਤ ਤੋਂ ਕਿਸਾਨ ਵੱਡੀ ਗਿਣਤੀ ਪਾਣੀ ਲੈ ਕੇ ਗਾਜੀਪੁਰ ਬਾਰਡਰ ਤੱਕ ਪਹੁੰਚਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਜਿਸ ਵਿੱਚ ਪੱਛਮੀ ਯੂਪੀ- ਮੁਜ਼ੱਫਰਨਗਰ, ਸ਼ਾਮਲੀ, ਬਾਗਪਤ, ਸਹਾਰਨਪੁਰ, ਬਿਜਨੌਰ, ਅਮਰੋਹਾ, ਬੁਲੰਦਸ਼ਹਿਰ, ਹਾਪੁੜ ਅਤੇ ਹੋਰ ਜ਼ਿਿਲ੍ਹਆਂ ਤੋਂ ਰਾਤ ਨੂੰ ਗਾਜੀਪੁਰ ਬਾਰਡਰ ‘ਤੇ ਪਹੁੰਚੇ।

Village settled on Ghazipur

ਇਸ ਮਾਮਲੇ ਵਿੱਚ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ । ਇਹ ਸਨਮਾਨ ਅੱਗੇ ਵੀ ਬਰਕਰਾਰ ਰਹੇਗਾ। ਕਿਸਾਨਾਂ ‘ਤੇ ਪੱਥਰ ਦੀ ਬਜਾਏ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ । ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਦੋ ਵੱਡੀਆਂ ਸਾਜਿਸ਼ਾਂ ਅਸਫਲ ਹੋ ਗਈਆਂ ਹਨ।

ਜੇਕਰ ਕੀਤਾ ਨਜ਼ਰਅੰਦਾਜ਼ ਤਾਂ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ, ਜਾਣੋ ਘਰੇਲੂ ਉਪਚਾਰ ਦੇ ਲਾਭ

ਅਜਿਹੀ ਸਥਿਤੀ ਵਿੱਚ ਕਿਸਾਨ ਆਪਣੀਆਂ ਮੰਗਾਂ ’ਤੇ ਕਾਇਮ ਹਨ । ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜਾਈ ਲੜਨਗੇ । ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਸਮਰਥਨ ਕਰਨ ਆਏ ਲੋਕਾਂ ਨੂੰ ਸ਼ਾਂਤੀ ਦਾਨ ਕਰਨ ਦੀ ਅਪੀਲ ਕੀਤੀ।

Village settled on Ghazipur

ਇਸ ਤੋਂ ਇਲਾਵਾ ਰਾਕੇਸ਼ ਟਿਕੈਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਹਰ ਰਣਨੀਤੀ ਅਪਣਾ ਰਿਹਾ ਹੈ । ਯੂਪੀ ਗੇਟ ‘ਤੇ ਪਹਿਲਾਂ ਅੰਦੋਲਨ ਵਾਲੀ ਜਗ੍ਹਾ ‘ਤੇ ਬਿਜਲੀ ਕੱਟ ਦਿੱਤੀ ਗਈ, ਫਿਰ ਪਾਣੀ ਅਤੇ ਹੋਰ ਸਹੂਲਤਾਂ ਬੰਦ ਕਰ ਦਿੱਤੀਆਂ ਗਈਆਂ। ਜੇ ਸਰਕਾਰ ਜਲਦੀ ਪਾਣੀ ਦਾ ਪ੍ਰਬੰਧ ਨਹੀਂ ਕਰਦੀ ਤਾਂ ਕਿਸਾਨ ਸਬਮਰਸੀਬਲ ਨਾਲ ਜ਼ਮੀਨ ਖੁਦ ਖੋਦਣਗੇ ਅਤੇ ਆਪਣੇ ਲਈ ਪਾਣੀ ਦਾ ਪ੍ਰਬੰਧ ਕਰਨਗੇ ।

LEAVE A REPLY

Please enter your comment!
Please enter your name here

Latest News

ਸ਼ਰਾਬ ਦੀ ਫੈਕਟਰੀ ਦੇ ਵਿਰੋਧ ‘ਚ ਲੋਕਾਂ ਨੇ ਘੇਰਿਆ ਡਿਪਟੀ ਕਮਿਸ਼ਰ ਦਾ ਦਫ਼ਤਰ

ਫ਼ਾਜ਼ਿਲਕਾ (ਮੌਂਟੀ ਚੁੱਘ ),3 ਮਾਰਚ ਫ਼ਾਜ਼ਿਲਕਾ ਦੇ ਪਿੰਡ ਹੀਰਾ ਵਾਲੀ ਦੀ ਸ਼ਰਾਬ ਫੈਕਟਰੀ ਨਿਰਮਾਣ ਦੇ ਵਿਰੋਧ ਵਿਚ ਵੱਖ ਵੱਖ ਪਿੰਡਾਂ...

ਨਸ਼ੇ ਦੀਆਂ ਗੋਲੀਆਂ ਸਣੇ ਇਕ ਗ੍ਰਿਫਤਾਰ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),3 ਮਾਰਚ ਜ਼ਿਲ੍ਹਾ ਪੁਲਿਸ ਮੁੱਖੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ 'ਤੇ ਇੰਸ. ਸੁਖਜੀਤ ਸਿੰਘ ਇੰਚਾਰਜ ਸਟਾਫ ਸ੍ਰੀ ਮੁਕਤਸਰ ਸਾਹਿਬ ਅਤੇ...

ਮਨਰੇਗਾ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਅੱਗੇ ਧਰਨਾ

ਫਾਜ਼ਿਲਕਾ (ਮੌਂਟੀ ਚੁੱਘ),2 ਮਾਰਚ  ਪਿਛਲੇ ਦਿਨੀਂ ਨਰੇਗਾ ਮੁਲਾਜ਼ਮਾਂ ਦਾ ਖਤਮ ਹੋਇਆ ਸੰਘਰਸ਼ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕਾ ਹੈ।  ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਦੇ...

ਐਫਸੀਆਈ ਦੇ ਨਵੇਂ ਫਰਮਾਨ ਕਰਕੇ ਸ਼ੈਲਰ ਮਾਲਿਕ ਪਰੇਸ਼ਾਨ

ਸ਼੍ਰੀ ਮੁਕਤਸਰ ਸਾਹਿਬ(ਤਰਸੇਮ ਢੁੱਡੀ),3 ਮਾਰਚ ਰਾਇਸ ਇੰਡਸਟਰੀਜ ਐਸੋਸਿਏਸ਼ਨ ਦੀ ਮੀਟੰਗ ਮੰਗਲਵਾਰ ਸ਼ਾਮ 5 ਵਜੇ ਕੋਟਕਪੂਰਾ ਰੋਡ ਸਥਿਤ ਇੱਕ ਹੋਟਲ ਵਿੱਚ ਹੋਈ ।  ਬੈਠਕ ਦੀ...

‘ਪੀਲੀ ਮੂੰਗ ਦਾਲ’ ਕਰਦੀ ਹੈ ਪਾਚਣ ਸ਼ਕਤੀ ਨੂੰ ਮਜ਼ਬੂਤ

ਨਿਊਜ਼ ਡੈਸਕ,3 ਮਾਰਚ (ਸਕਾਈ ਨਿਊਜ਼ ਬਿਊਰੋ) ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ ਦਾਲਾਂ।ਜੇਕਰ ਗੱਲ ਮੂੰਗ ਦੀ ਦਾਲ ਕੀਤੀ ਜਾਵੇ ਤਾਂ ਇਸ ਵਿੱਚ ਵਿਟਾਮਿਨ ਏ, ਬੀ, ਸੀ...

More Articles Like This