ਗੁਜਰਾਤ (ਸਕਾਈ ਨਿਊਜ਼ ਪੰਜਾਬ), 19 ਮਈ 2022
ਗੁਜਰਾਤ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਹਾਰਦਿਕ ਪਟੇਲ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਹਾਰਦਿਕ ਅਤੇ ਕਾਂਗਰਸ ਨੇਤਾਵਾਂ ਵਿਚਾਲੇ ਤਕਰਾਰ ਦੀਆਂ ਖਬਰਾਂ ਆ ਰਹੀਆਂ ਸਨ। ਇਸ ਦੌਰਾਨ ਹਾਰਦਿਕ ਦੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵੀ ਜ਼ੋਰਾਂ ‘ਤੇ ਚੱਲਣ ਲੱਗੀਆਂ ਹਨ।
ਇਹ ਖ਼ਬਰ ਵੀ ਪੜ੍ਹੋ: ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ, ਕਾਰਨ ਪੜ੍ਹ ਕੇ ਉੱਡ ਜਾਣਗੇ…
ਇਨ੍ਹਾਂ ਸਾਰੀਆਂ ਸਿਆਸੀ ਅਟਕਲਾਂ ਦਰਮਿਆਨ ਹਾਰਦਿਕ ਨੇ ਅੱਜ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਹਿੰਦੀ, ਅੰਗਰੇਜ਼ੀ ਅਤੇ ਗੁਜਰਾਤੀ ਭਾਸ਼ਾ ਵਿੱਚ ਲਿਖਿਆ ਆਪਣਾ ਅਸਤੀਫਾ ਵੀ ਨੱਥੀ ਕੀਤਾ ਹੈ। ਜਿੱਥੇ ਉਨ੍ਹਾਂ ਕਾਂਗਰਸ ਨੂੰ ਸਿਰਫ ਵਿਰੋਧ ਦੀ ਰਾਜਨੀਤੀ ਤੱਕ ਸੀਮਤ ਪਾਰਟੀ ਦੱਸਿਆ।