ਦਿੱਲੀ (ਸਕਾਈ ਨਿਊਜ ਬਿਊਰੋ) 22 ਜਨਵਰੀ 2022
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਨੂੰ ਲੈ ਕੇ ਸ਼ਨੀਵਾਰ ਸਵੇਰ ਤੋਂ ਹੀ ਹੰਗਾਮਾ ਹੋਇਆ । ਦੇਰ ਰਾਤ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਮੀਤ ਸਿੰਘ ਕਾਲਕਾ ਨੂੰ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ।
ਉਨ੍ਹਾਂ ਨੂੰ 29 ਵੋਟਾਂ ਮਿਲੀਆਂ । ਇਸ ਦੇ ਨਾਲ ਹੀ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਬਾਦਲ ਧੜੇ ਦੇ ਹਰਮੀਤ ਸਿੰਘ ਕਾਲਕਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਧੜੇ ਦੇ ਪਰਮਜੀਤ ਸਿੰਘ ਸਰਨਾ ਵਿਚਕਾਰ ਵੋਟਿੰਗ ਚੱਲ ਰਹੀ ਹੈ ।
ਇਹ ਖਬਰ ਵੀ ਪੜ੍ਹੋ:ਨਹੀਂ ਰਹੇ ਸਾਬਕਾ ਭਾਰਤੀ ਫੁੱਟਬਾਲਰ ਸੁਭਾਸ਼ ਭੌਮਕਿ, ਏਸ਼ੀਆਈ ਖੇਡਾਂ ‘ਚ ਦੇਸ਼…
ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਵਜੋਂ ਹਰਵਿੰਦਰ ਸਿੰਘ ਕੇ.ਪੀ. ਇਸ ਤੋਂ ਪਹਿਲਾਂ ਦਿਨ ਭਰ ਹੰਗਾਮੇ ਅਤੇ ਗਤੀਰੋਧ ਦਾ ਸਿਲਸਿਲਾ ਜਾਰੀ ਰਿਹਾ ।ਦਰਅਸਲ ਸ਼ਨੀਵਾਰ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਦੁਪਹਿਰ 12 ਵਜੇ ਦੇ ਕਰੀਬ ਸ਼ੁਰੂ ਹੋਈ ਚੋਣ ਪ੍ਰਕਿਰਿਆ ਵਿਚ ਵਿਘਨ ਪੈਣ ਤੋਂ ਬਾਅਦ ਸ਼ਾਮ ਨੂੰ ਪੁਲਸ ਫੋਰਸ ਬੁਲਾਉਣੀ ਪਈ ।
ਇਹ ਖਬਰ ਵੀ ਪੜ੍ਹੋ:ਸਾਬਕਾ ਨਗਰ ਕੌਂਸਲ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ…
ਕਾਫੀ ਦੇਰ ਤੱਕ ਵੋਟਿੰਗ ਵੀ ਸ਼ੁਰੂ ਨਹੀਂ ਹੋ ਸਕੀ। ਇਸ ਦੇ ਨਾਲ ਹੀ ਇੱਕ ਧਿਰ ਨੇ ਗੁਰਦੁਆਰੇ ਅੰਦਰ ਪੁਲਿਸ ਦੀ ਮੌਜੂਦਗੀ ਦਾ ਵਿਰੋਧ ਵੀ ਕੀਤਾ ਸੀ। ਇੰਨਾ ਹੀ ਨਹੀਂ ਵੋਟਿੰਗ ਦੌਰਾਨ ਕਮੇਟੀ ਦੇ ਮੈਂਬਰ ਆਪਸ ‘ਚ ਭਿੜ ਗਏ ਅਤੇ ਹੱਥੋਪਾਈ ਵੀ ਹੋਈ। ਗੁਰਦੁਆਰਾ ਰਕਾਬਗੰਜ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਕਈ ਮੈਂਬਰ ਇੱਕ ਦੂਜੇ ਨੂੰ ਚੰਗਾ-ਮਾੜਾ ਆਖਦੇ ਰਹੇ ।