ਨਵੀਂ ਦਿੱਲੀ, 9 ਫਰਵਰੀ (ਸਕਾਈ ਨਿਊਜ਼ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉੱਤਰਾਖੰਡ ਤ੍ਰਾਸਦੀ ਲਈ ਮੁੱਖ ਮੰਤਰੀ ਰਾਹਤ ਫੰਡ ਵਿਚੋਂ 11 ਕਰੋੜ ਰੁਪਏ ਦਾਨ ਦੇਣ ਦਾ ਐਲਾਨ ਕੀਤਾ ਹੈ।ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਉਤਰਾਖੰਡ ਦੇ ਵਿੱਚ ਗਲੇਸ਼ੀਅਰ ਦਾ ਇੱਕ ਹਿੱਸਾ ਟੁੱਟਣ ਕਾਰਣ ਹੜ੍ਹ ਆ ਗਿਆ ਸੀ ਜਿਸ ਕਾਰਣ ਕਈ ਇਲਾਕੇ ਪ੍ਰਭਾਵਿਤ ਹੋਏ ਅਤੇ ਕਈ ਲੋਕਾਂ ਦੀ ਮੌਤ ਵੀ ਹੋ ਚੱੁਕੀ ਹੈ।ਇਹ ਦੱਸਿਆ ਜਾ ਰਿਹਾ ਹੈ ਕਿ 200 ਤੋਂ ਵੱਧ ਲੋਕ ਇਸ ਘਟਨਾ ਕਾਰਣ ਲਾਪਤਾ ਵੀ ਹੋ ਗਏ ਹਨ ਜਿਹਨਾਂ ਦੀ ਭਾਲ ਕੀਤੀ ਜਾ ਰਹੀ ਹੈ ।