ਨਵੀਂ ਦਿੱਲੀ,25 ਜਨਵਰੀ (ਸਕਾਈ ਨਿਊਜ਼ ਬਿਊਰੋ)
ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਤਵਾਰ ਨੂੰ ਕਸਟਮ ਵਿਭਾਗ ਨੇ ਯੋਗਾਂਡਾ ਦੇ ਦੋ ਨਾਗਰਿਕ ਨੂੰ 9.8 ਕਿਲੋ ਹੈਰੋਇਨ ਨਾਲ ਕਾਬੂ ਕੀਤਾ ਹੈ।ਨਿਊਜ਼ ਏਜੰਸੀ ANI ਮੁਤਾਬਿਕ ਦੋਨਾਂ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਤੇ ਕਾਬੂ ਕੀਤਾ ਗਿਆ।ਇਹ ਦੋਨੋਂ ਐਂਟੀਬੇ ਯੋਗਾਂਡਾ ਤੋਂ ਆਏ ਸੀ।
ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ 51 ਪੈਕਟ ਕੁੱਲ੍ਹ 9.8 ਕਿਲੋ ਹੈਰੋਇਨ ਬਰਾਮਦ ਕੀਤੀ ਗਈ।ਇਸ ਦੀ ਕੀਮਤ ਕਰੀਬ 68 ਕਰੋੜ ਦੱਸੀ ਜਾਂਦੀ ਹੈ।ਜਾਣਕਾਰੀ ਮੁਤਾਬਿਕ ਅੰਤਰਰਾਸ਼ਟਰੀ ਏਅਰਪੋਰਟ ਤੇ ਹੁਣ ਤੱਕ ਬਰਾਮਦ ਸਭ ਤੋਂ ਵੱਡੀਆਂ ਨਸ਼ੇ ਦੀਆਂ ਖੇਪਾਂ ਵਿਚੋਂ ਇੱਕ ਹੈ।ਅਗਲੇਰੀ ਕਾਰਵਾਈ ਜਾਰੀ ਹੈ l NDPS Act ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
Two Ugandan nationals arrested and approx 9.8 kg of heroin recovered from them at Delhi airport. It is one of the biggest drug detection in recent times at any of the international airports in the country. Further investigation is underway: Delhi Airport Customs
— ANI (@ANI) January 24, 2021
26 ਜਨਵਰੀ ਦੀ ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ