ਨਵੀਂ ਦਿੱਲੀ,1 ਫਰਵਰੀ (ਸਕਾਈ ਨਿਊਜ਼ ਬਿਊਰੋ)
ਅੱਜ ਮੁਲਕ ਦਾ ਬਜਟ 2021 ਲੋਕਸਭਾ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ।ਇਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੁੱਦੇ ‘ਤੇ ਲਾਈਵ ਹੋਏ ਉਹਨਾਂ ਨੇ ਕਿਹਾ ਕਿ ਇਹ ਬਜਟ ਨਵੇਂ ਭਾਰਤ ਦੇ ਆਤਮਵਿਸ਼ਵਾਸ ਨੂੰ ਉਜਾਗਰ ਕਰਨ ਵਾਲਾ ਬਜਟ ਹੈ।ਬਜਟ ਪੇਸ਼ ਦੇ ਇਨਫ੍ਰਾਸਟਕਚਰ ‘ਚ ਬਦਲਾਅ ਲਿਆਏਗਾ, ਦੂਜੇ ਪਾਸੇ ਨੌਜਵਾਨਾਂ ਨੂੰ ਕਈ ਮੌਕੇ ਦੇਣ ਦਾ ਕੰਮ ਕਰੇਗਾ।ਪੀਐੱਮ ਮੋਦੀ ਨੇ ਕਿਹਾ ਕਿ ਇਸ ਬਜਟ ਦੇ ਦਿਲ ‘ਚ ਪਿੰਡ ਅਤੇ ਕਿਸਾਨ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਅਜਿਹੇ ਬਜਟ ਘੱਟ ਹੀ ਦੇਖਣ ਨੂੰ ਮਿਲਦੇ ਹਨ, ਜਿਸਦੀ ਸ਼ੁਰੂਆਤ ‘ਚ ਚੰਗੇ ਰਿਸਪਾਂਸ ਆਏ।ਬਜਟ ਨੂੰ ਲੈ ਕੇ ਪੀਐੱਮ ਮੋਦੀ ਨੇ ਕਿਹਾ ਕਿ ਚੁਣੌਤੀਆਂ ਦੇ ਬਾਵਜੂਦ ਸਾਡੀ ਸਰਕਾਰ ਨੇ ਬਜਟ ਨੂੰ ਟ੍ਰਾਂਸਪੇਰੇਂਟ ਬਣਾਉਣ ‘ਤੇ ਜ਼ੋਰ ਦਿੱਤਾ।ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ਕੋਰੋਨਾ ਕਾਲ ‘ਚ ਕਾਫੀ ਪ੍ਰੋ-ਐਕਟਿਵ ਰਿਹਾ ਹੈ।ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਬਜਟ ਦੇ ਰਾਹੀਂ ਦੇਸ਼ ਦੇ ਸਾਹਮਣੇ ਪ੍ਰੋ-ਐਕਟਿਵ ਹੋਣ ਦਾ ਸੰਕੇਤ ਦਿੱਤਾ ਹੈ।
ਪੀਐੱਮ ਮੋਦੀ ਨੇ ਕਿਹਾ ਕਿ ਇਸ ਬਜਟ ‘ਚ ਜਾਨ ਵੀ ਅਤੇ ਜਹਾਨ ਵੀ ‘ਤੇ ਜੋਰ ਦਿੱਤਾ ਗਿਆ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸ ਵਾਰ ਦੇ ਬਜਟ ‘ਚ ਦੱਖਣ ਤੋਂ ਲੈ ਕੇ ਉਤਰ ਅਤੇ ਪੂਰਬ ਦੇ ਸਾਰੇ ਸੂਬਿਆਂ ‘ਤੇ ਜ਼ੋਰ ਦਿੱਤਾ ਗਿਆ, ਸਮੁੰਦਰ ਨਾਲ ਲੱਗਦੇ ਸੂਬਿਆਂ ਨੂੰ ਇਕਨਾਮਿਕ ਰੂਪ ਨਾਲ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ।ਬਜਟ ‘ਚ ਅਜਿਹੇ ਕਈ ਫੈਸਲੇ ਲਏ ਗਏ ਹਨ, ਜਿਨਾਂ ਨਾਲ ਰੋਜ਼ਗਾਰ ਦੇਣ ਵਾਲੇ ਮੌਕੇ ਪੈਦਾ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ‘ਚ ਮੱਦਦ ਕੀਤੀ ਜਾਵੇਗੀ।
ਬਜਟ 2021 ’ਚ ਛਾਈ ਟੀਮ ਇੰਡੀਆ ਤੇ ਭਾਰਤ-ਆਸਟਰੇਲੀਆ ਕ੍ਰਿਕਟ ਸੀਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਇਸ ਸ਼ਾਨਦਾਰ ਬਜਟ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਨਾਂ੍ਹ ਦੀ ਟੀਮ ਨੂੰ ਵਧਾਈ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੋਮਵਾਰ ਨੂੰ ਬਜਟ ਦੀ ਤਾਰੀਫ ਕੀਤੀ, ਉਨਾਂ੍ਹ ਨੇ ਕਿਹਾ ਕਿ ਕੋਰੋਨਾ ਮਹਾਮਾਰੀ ‘ਚ ਇਸ ਸਾਲ ਦਾ ਬਜਟ ਬਣਾਉਣਾ ਨਿਸ਼ਚਿਤ ਰੂਪ ਨਾਲ ਇੱਕ ਔਖਾ ਕੰਮ ਸੀ।ਪੀਐੱਮ ਨਰਿੰਦਰ ਮੋਦੀ ਨੇ ਮਾਰਗਦਰਸ਼ਨ ‘ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਕ ਸਰਵਪੱਖੀ ਬਜਟ ਪੇਸ਼ ਕੀਤਾ ਹੈ।ਇਹ ਆਤਮਨਿਰਭਰ ਭਾਰਤ, 5 ਟ੍ਰਿਿਲਅਨ ਡਾਲਰ ਦੀ ਅਰਥਵਿਵਸਥਾ, ਕਿਸਾਨਾਂ ਦੀ ਆਮਦਨ ਦੋਗੁਣਾ ਕਰਨ ਦਾ ਸੰਕਲਪ ਦਾ ਮਾਰਗਦਰਸ਼ਨ ਕਰੇਗਾ