ਚੰਡੀਗੜ੍ਹ,22 ਫਰਵਰੀ (ਸਕਾਈ ਨਿਊਜ਼ ਬਿਊਰੋ)
ਇਸ ਵੇਲੇ ਦੇਸ਼ ਵਿੱਚ ਸ਼ਬਨਮ ਨਾਮ ਦੀ ਮਹਿਲਾ ਦੇ ਖੂਬ ਚਰਚੇ ਹੋ ਰਹੇ ਹਨ…ਕਿਹਾ ਜਾ ਰਿਹਾ ਹੈ ਕਿ ਸ਼ਬਨਮ ਆਜਾਦ ਭਾਰਤ ਦੀ ਪਹਿਲੀ ਮਹਿਲਾ ਬਣਨ ਜਾ ਰਹੀ ਹੈ, ਜਿਸ ਨੂੰ ਫਾਂਸੀ ਹੋ ਸਕਦੀ ਹੈ….ਆਪਣੇ ਪਿਆਰ ਵਿੱਚ ਰੁਕਾਵਟ ਬਣਨ ਵਾਲੇ ਆਪਣੇ ਹੀ ਪਰਿਵਾਰ ਦੇ ਸੱਤ ਜੀਆਂ ਨੂੰ ਇਕੋ ਰਾਤ ਖ਼ਤਮ ਕਰ ਦੇਣ ਵਾਲੀ ਸਬਨਮ ਨੂੰ ਭਾਰਤ ਦੀ ਸਭ ਤੋਂ ਕਰੂਰ ਮਹਿਲਾ ਅਪਰਾਧੀ ਆਖਿਆ ਜਾ ਰਿਹਾ ਹੈ। ਸ਼ਬਨਮ ਨੇ ਆਪਣੇ ਮਾਂ-ਬਾਪ, ਭਤੀਜੇ, ਦੋ ਭਰਾਵਾਂ, ਇੱਕ ਭਰਜਾਈ ਤੇ ਰਿਸ਼ਤੇ ਦੀ ਭੈਣ ਨੂੰ ਪਹਿਲਾ ਤਾਂ ਨਸ਼ੀਲਾ ਪਦਾਰਥ ਖਵਾ ਦਿੱਤਾ ‘ਤੇ ਫੇਰ ਰਾਤ ਨੂੰ ਬੇਸੁਰਤੀ ਹਾਲਤ ਵਿੱਚ ਇੱਕ-ਇੱਕ ਕਰਕੇ ਸਭਨਾਂ ਨੂੰ ਕੁਹਾੜੀ ਨਾਲ ਮੋਤ ਦੇ ਘਾਟ ਉਤਾਰ ਦਿੱਤਾ। ਸੁਪਰੀਮ ਕੋਰਟ ਵੱਲੋਂ ਸ਼ਬਨਮ ਨੂੰ ਸੁਣਾਈ ਫਾਂਸੀ ਦੀ ਸਜਾ ਨੂੰ ਰਾਸ਼ਟਰਪਤੀ ਨੇ ਬਹਾਲ ਰੱਖਿਆ ਹੈ, ਅਤੇ ਹੁਣ ਸ਼ਬਨਮ ਨੂੰ 13 ਸਾਲ ਬਾਅਦ ਫਾਂਸੀ ਦੇਣ ਦਾ ਰਾਹ ਸਾਫ਼ ਹੋਇਆ ਹੈ।
ਲੇਕਿਨ ਸੱਤ ਜੀਆਂ ਨੂੰ ਕੁਹਾੜੀ ਨਾਲ ਵੱਡ ਕੇ ਖਤਮ ਕਰਨ ਵਾਲੀ ਸ਼ਬਨਮ ਤੋਂ ਇਲਾਵਾ ਤਿੰਨ ਹੋਰ ਕਰੂਰ ਮਹਿਲਾਵਾਂ ਹਨ, ਜਿਨਾਂ ਦਾ ਪਿਛਲੇ ਕਈ ਸਾਲਾਂ ਤੋਂ ਫਾਂਸੀ ਦਾ ਫੰਦਾ ਇੰਤਜਾਰ ਕਰਦਾ ਪਿਆ ਹੈ। ਇਹਨਾਂ ਤਿੰਨਾਂ ਦਾ ਅਪਰਾਧ ਸਬਨਮ ਤੋਂ ਵੀ ਕਾਫੀ ਵੱਡਾ ਹੈ।
ਇਹਨਾਂ ਵਿੱਚੋਂ ਇੱਕ ਹਰਿਆਣਾ ਦੀ ਰਹਿਣ ਵਾਲੀ ਸੋਨਿਆ ਵਿਧਾਇਕ ਦੀ ਧੀ ਹੈ ਅਤੇ ਮਹਾਰਾਸ਼ਟਰ ਦੀ ਰਹਿਣ ਵਾਲੀ ਦੋ ਸਗੀ ਭੈਣਾਂ ਰੇਨੂਕਾ ਤੇ ਸੀਮਾ ਹਨ। ਜਿਹਨਾਂ ਦੇ ਘਿਨੋਣੇ ਅਪਰਾਧ ਰੋਂਗਟੇ ਖੜੇ ਕਰ ਦੇਣ ਵਾਲੇ ਹਨ। ਕਾਤਿਲ ਸ਼ਬਨਮ ਵਾਂਗ ਇਹਨਾਂ ਤਿੰਨਾਂ ਦੀ ਰਹਿਮ ਦੀ ਅਪੀਲ ਨੂੰ ਵੀ ਦੇਸ਼ ਦੇ ਰਾਸ਼ਟਰਪਤੀ ਖਾਰਿਜ ਕਰ ਚੁੱਕੇ ਹਨ।
ਸੋਨਿਆ ਨੇ ਜਮੀਨ ਦੇ ਲਾਲਚ ਵਿੱਚ 8 ਜੀਆਂ ਨੂੰ ਮੋਤ ਦੇ ਘਾਟ ਉਤਾਰਿਆ ਹੈ, ਹਿਸਾਰ ਦੇ ਵਿਧਾਇਕ ਰੇਲੂਰਾਮ ਦੀ ਧੀ ਸੋਨਿਆ ਨੇ ਆਪਣੇ ਪਿਤਾ ਨੂੰ ਵੀ ਮਾਰ ਦਿੱਤਾ ਸੀ। ਇਸ ਤੋਂ ਇਲਾਵਾ ਸੋਨਿਆ ਆਪਣੀ ਮਾਂ ਕ੍ਰਿਸ਼ਨਾ, ਭਾਈ ਸੁਨੀਲ, ਭਰਜਾਈ, ਭੈਣ ਸਮੇਤ 8 ਲੋਕਾਂ ਦੀ ਲੋਹੇ ਦੀ ਰਾੜ ਨਾਲ ਕਤਲ ਕਰ ਦਿੱਤੀ ਸੀ। ਆਪਣੇ ਪਤਿ ਸੰਜੀਵ ਨਾਲ ਸਾਜ਼ਿਸ਼ ਰੱਚ ਕੇ 8 ਜੀਆਂ ਦਾ ਕਤਲ ਕੀਤਾ ਹੈ। ਹਿਸਾਰ ਦੀ ਕੋਰਟ ਨੇ 31 ਮਈ 2004 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਤੇ ਫਿਰ 15 ਫਰਵਰੀ 2007 ਨੂੰ ਸੁਪਰੀਮ ਕੋਰਟ ਨੇ ਦੋਹਾਂ ਨੂੰ ਦੋਬਾਰਾ ਫਾਂਸੀ ਦੀ ਸਜ਼ਾ ਸੁਣਾਈ। ਜਿਸ ਤੋਂ ਬਾਅਦ ਰਾਸ਼ਟਰਪਤੀ ਨੇ ਰਹਿਮ ਦੀ ਅਪੀਲ ਖਾਰਿਜ਼ ਕਰ ਦਿੱਤੀ ਹੈ, ਤੇ ਫਾਂਸੀ ਦਾ ਫੰਦਾ ਸੋਨਿਆ ਦਾ ਇੰਤਜਾਰ ਕਰ ਰਿਹਾ ਹੈ। ਹਾਲਾਂਕਿ ਸੋਨੀਆ ਜੇਲ ਤੋਂ ਕਈ ਵਾਰ ਭੱਜਣ ਦੀ ਕੋਸ਼ਿਸ ਵੀ ਕਰ ਚੁੱਕੀ ਹੈ।
ਜਿੱਥੇ ਆਪਣੇ ਪਰਿਵਾਰ ਦੇ ਸੱਤ ਜੀਆਂ ਨੂੰ ਮਾਰਨ ਵਾਲੀ ਸਬਨਮ ਦੇ ਅਪਰਾਧ ਨੂੰ ਸੱਭ ਤੋਂ ਵੱਡਾ ਕਿਹਾ ਜਾ ਰਿਹਾ ਹੈ, ਤਾਂ ਵੇਖਿਆ ਜਾਵੇ ਤਾਂ ਅੱਠ ਜੀਆਂ ਨੂੰ ਮੋਤ ਦੀ ਨੀਂਦ ਸੁਲਾਉਣ ਵਾਲੀ ਸੋਨਿਆ ਦਾ ਅਪਰਾਧ ਸਬਨਮ ਤੋਂ ਵੀ ਕਾਫੀ ਵੱਡਾ ਹੈ।
ਇਸੇ ਤਰਾਂ ਦੇ ਨਾਲ ਅਪਰਾਧ ਦੀ ਦੁਨਿਆ ਵਿੱਚ ਮਹਾਰਾਸ਼ਟਰਾ ਦੀ ਰਹਿਣ ਵਾਲੀ ਦੋ ਸਗੀ ਭੈਣਾਂ ਰੇਨੂਕਾ ਤੇ ਸੀਮਾ ਦੇ ਜੁਰਮ ਦੇ ਪੰਨੇ ਫਰੋਲੋਂਗੇ ਤਾਂ ਤੁਹਾਡੀ ਰੁਹ ਕੰਬਣ ਲੱਗ ਪਵੇਗੀ। ਰੇਣੂਕਾ ਤੇ ਸੀਮਾ ਦੋਵੇਂ ਸਗੀ ਭੈਣਾਂ ਨੇ 42 ਬੱਚਿਆਂ ਦੀ ਬੇਰਹਮੀ ਨਾਲ ਕਤਲ ਕੀਤਾ ਹੈ। ਦੋਵੇਂ ਭੈਣਾਂ 25 ਸਾਲਾਂ ਤੋਂ ਪੁਣੇ ਦੀ ਯਰਵਦਾ ਜੇਲ ਵਿੱਚ ਬੰਦ ਹਨ, ਜਿੱਥੇ ਆਤੰਕਵਾਦੀ ਅਜਮਲ ਕਸਾਬ ਨੂੰ ਰੱਖਿਆ ਗਿਆ ਸੀ। ਬੱਚਿਆਂ ਨੂੰ ਅਗਵਾ ਕਰਕੇ ਉਹਨਾਂ ਦੀ ਹੱਤਿਆ ਕਰ ਦਿੰਦੇ ਸਨ, ਜਿਆਦਾਤਰ ਬੱਚਿਆ ਨੂੰ ਪਟਕ-ਪਟਕ ਕੇ ਮਾਰਿਆ ਗਿਆ। 1990 ਤੋਂ ਲੈ ਕੇ 1996 ਤੱਕ ਇਹਨਾਂ ਦੋਵਾਂ ਨੇ 42 ਬੱਚਿਆਂ ਨੂੰ ਮਾਰ ਦਿੱਤਾ ਹੈ।
ਪੁਣੇ ਦੀ ਰਹਿਣ ਵਾਲੀ ਰੇਣੂਕਾ ਤੇ ਸੀਮਾ ਦਾ ਇਹ ਅਪਰਾਧ ਪੂਰੀ ਦੁਨਿਆ ਦੇ ਹੁਣ ਤੱਕ ਦੇ ਸੱਭ ਤੋਂ ਖਤਰਨਾਕ ਤੇ ਦਰਦਨਾਕ ਮਾਮਲਿਆਂ ਵਿੱਚ ਇੱਕ ਸੀ। ਇਹਨਾਂ ਨੂੰ ਵੀ ਸੁਪਰੀਮ ਕੋਰਟ ਵੱਲੋਂ ਫਾਂਸ਼ੀ ਦੀ ਸਜਾ ਸੁਣਾਈ ਗਈ ਹੈ।
ਸ਼ਬਨਮ ਤੋਂ ਪਹਿਲਾਂ ਦੀ ਇਹਨਾਂ ਤਿੰਨਾਂ ਮਹਿਲਾਵਾਂ ਨੂੰ ਕੋਰਟ ਵਲੋਂ ਫਾਂਸੀ ਦੀ ਸਜਾ ਸੁਣਾਈ ਗਈ ਹੈ। ਲੇਕਿਨ ਹਾਲੀ ਤੱਕ ਕਿਸੇ ਵੀ ਇੱਕ ਨੂੰ ਫਾਂਸੀ ਨਹੀਂ ਦਿੱਤੀ ਗਈ। ਹਾਲਾਂਕਿ ਪੁਲਿਸ ਰਿਕਾਰਡ ਇਹ ਦੱਸਦਾ ਹੈ ਕਿ, ਦੇਸ਼ ਵਿੱਚ ਕੁੱਲ 4 ਮਹਿਲਾਵਾਂ ਤੇ 31 ਪੁਰਸ਼ਾਂ ਦੇ ਨਾਮ ਫਾਂਸੀ ਦੀ ਲਿਸਟ ਵਿੱਚ ਹਨ। ਇਹਨਾਂ ਕਰੂਰ ਅਪਰਾਧੀਆਂ ਨੂੰ ਜੇ ਸਮੇਂ ਸਿਰ ਫਾਂਸੀ ਦੀ ਸਜਾ ਦੇ ਦਿੱਤੀ ਜਾਂਦੀ ਤਾਂ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਇਹੋ ਜਿਹਾ ਘਿਨੋਣਾ ਅਪਰਾਧ ਕਰਨ ਦੀ ਗੱਲ ਤਾਂ ਦੂਰ ਦੀ ਹੈ ਸੋਚਣ ਦੀ ਵੀ ਕੋਸ਼ਿਸ਼ ਨਹੀਂ ਕਰ ਸਕਦਾ।