ਮੁੰਬਈ,14 ਫਰਵਰੀ (ਸਕਾਈ ਨਿਊਜ਼ ਬਿਊਰੋ)
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨੀਂ ਦਿਨੀਂ ਫ਼ਿਲਮਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਕਾਰਨ ਚਰਚਾ ’ਚ ਹੈ। ਕਿਸਾਨ ਅੰਦੋਲਨ ਤੋਂ ਬਾਅਦ ਹੁਣ ਕੰਗਨਾ ਰਿੰਕੂ ਕਤਲ ਕੇਸ ’ਚ ਲਗਾਤਾਰ ਟਵੀਟ ਕਰ ਰਹੀ ਹੈ। ਕੰਗਨਾ ਨੇ ਟਵੀਟ ਰਾਹੀਂ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ।
ਹਾਲ ਹੀ ’ਚ ਕੰਗਨਾ ਨੇ ਰਿੰਕੂ ਸ਼ਰਮਾ ਕਤਲ ਕੇਸ ’ਚ ਟਵਿਟਰ ’ਤੇ ਇਕ ਮਹਿਲਾ ਦੀ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ’ਚ ਮਹਿਲਾ ਰਿੰਕੂ ਬਾਰੇ ਦੱਸ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਕੰਗਨਾ ਨੇ ਲਿਿਖਆ ਹੈ ਕਿ ਅਰਵਿੰਦ ਕੇਜਰੀਵਾਲ ਸ਼ਰਮ ਕਰੋ! ਇਹ ਸਭ ਕੁਝ ਤੁਹਾਡੀ ਘੱਟ ਗਿਣਤੀ ਰਾਜਨੀਤਿਕ ਕਾਰਨ ਹੋਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਦਿੱਲੀ ਉਨ੍ਹਾਂ ਦੀ ਜਿਹਾਦੀ ਸੱਤਾ ਹੈ। ਸਿਰਫ ਰਾਮ-ਰਾਮ ਕਹਿਣ ਲਈ ਖੁੱਲ੍ਹੇਆਮ ਕਤਲ ਕਰ ਦਿੱਤਾ ਗਿਆ। ਉਹ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਇਕੱਲਾ ਲੜਕਾ ਸੀ ਜੋ ਚੰਗੇ ਵਿਵਹਾਰ ਦਾ ਸੀ।
ਇਸ ਤੋਂ ਪਹਿਲਾਂ ਕੰਗਨਾ ਨੇ ਟਵੀਟ ਕਰਕੇ ਲਿਿਖਆ ਸੀ-‘ਅਰਵਿੰਦ ਕੇਜਰੀਵਾਲ ਜੀ ਰਿੰਕੂ ਸ਼ਰਮਾ ਦੇ ਪਿਤਾ ਦੇ ਦਰਦ ਨੂੰ ਮਹਿਸੂਸ ਕਰੋ ਅਤੇ ਆਪਣੇ ਬੱਚਿਆਂ ਜਾਂ ਪਰਿਵਾਰ ਦੇ ਮੈਂਬਰਾਂ ਦੇ ਬਾਰੇ ’ਚ ਸੋਚੋ…ਕਿਸੇ ਦਿਨ ਕੋਈ ਹੋਰ ਹਿੰਦੂ ਸ਼੍ਰੀ ਰਾਮ ਕਹਿਣ ’ਤੇ ਸਮੂਹਿਕ ਰੂਪ ਨਾਲ ਮਾਰ ਦਿੱਤਾ ਜਾਵੇਗਾ’।
ਦੱਸ ਦੇਈਏ ਕਿ ਰਿੰਕੂ ਸ਼ਰਮਾ ਦੇ ਕਤਲ ਤੋਂ ਬਾਅਦ ਹੀ ਦੇਸ਼ ਦੀ ਸਿਆਸਤ ਗਰਮ ਹੈ। ਲੋਕ ਇਸ ਮਾਮਲੇ ਨੂੰ ਭਾਈਚਾਰਕ ਮਾਮਲਾ ਦੱਸ ਰਹੇ ਹਨ ਕਿਉਂਕਿ ਰਿੰਕੂ ਸ਼ਰਮਾ ਰਾਮ ਮੰਦਿਰ ਲਈ ਚੰਦਾ ਇਕੱਠਾ ਕਰ ਰਿਹਾ ਸੀ ਅਤੇ ਰਾਮ ਯਾਤਰਾ ਨਾਲ ਵੀ ਜੁੜਿਆ ਹੋਇਆ ਸੀ। ਦੱਸਣਯੋਗ ਹੈ ਕਿ ਇਹ ਘਟਨਾ ਬੁੱਧਵਾਰ ਰਾਤ ਦੀ ਹੈ। ਦਿੱਲੀ ਦੇ ਮੰਗੋਲਪੁਰੀ ਇਲਾਕੇ ’ਚ ਬਜਰੰਗ ਦਲ ਦੇ ਕਾਰਜਕਰਤਾ ਰਿੰਕੂ ਸ਼ਰਮਾ ਦਾ ਕਤਲ ਕੁਝ ਲੋਕਾਂ ਵੱਲੋਂ ਕਰ ਦਿੱਤਾ ਗਿਆ।