ਕਿਸਾਨੀ ਸੰਘਰਸ਼:ਕਿਸਾਨਾਂ ਦੇ ਹੱਲ ਲਈ SC ਵੱਲੋਂ ਬਣਾਈ ਕਮੇਟੀ ਦੀ ਪਹਿਲੀ ਮੀਟਿੰਗ ਜਾਰੀ

Must Read

ਮੁੱਖ ਮੰਤਰੀ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਚੰਡੀਗੜ੍ਹ, 27 ਫਰਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ 22 ਪੰਜਾਬ ਰੈਜ਼ੀਮੈਂਟ ਦੇ...

ਹੁਣ Telegram’ਤੇ ਬਦਲੇਗਾ Chat ਕਰਨ ਦਾ ਤਰੀਕਾ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਮੈਸੇਜਿੰਗ ਐਪ Whatsapp ਨੂੰ ਆਪਣੀ ਗੋਪਨੀਯਤਾ ਨੀਤੀ ਕਾਰਨ ਵਿਸ਼ਵਵਿਆਪੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ...

ਤਿਹਾੜ ਜੇਲ੍ਹ ‘ਚ ਬੰਦ ਦੋ ਹੋਰ ਨੌਜਵਾਨਾਂ ਨੂੰ ਕੀਤਾ ਰਿਹਾਅ

ਫਿਰੋਜ਼ਪੁਰ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਦਿੱਲੀ ਪੁਲਿਸ ਵੱਲੋਂ ਕਈ ਨੌਜਵਾਨਾਂ ਅਤੇ ਆਗੂਆਂ ਨੂੰ ਮੋਦੀ...

ਨਵੀਂ ਦਿੱਲੀ,19 ਜਨਵਰੀ (ਸਕਾਈ ਨਿਊਜ਼ ਬਿਊਰੋ)

ਕੜਾਕੇ ਦੀ ਠੰਡ ‘ਚ ਆਪਣੇ ਹੱਕਾਂ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਜਿਸ ਦੌਰਾਨ ਮੰਗਲਵਾਰ ਯਾਨੀ ਅੱਜ ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਦੀ ਪਹਿਲੀ ਬੈਠਕ ਹੋ ਰਹੀ ਹੈ। ਇਹ ਬੈਠਕ ਦਿੱਲੀ ਦੇ ਪੂਸਾ ਕੈਂਪਸ ’ਚ ਹੋ ਰਹੀ ਹੈ। ਬੈਠਕ ’ਚ ਤਿੰਨ ਮੈਂਬਰ ਅਸ਼ੋਕ ਗੁਲਾਟੀ, ਪ੍ਰਮੋਦ ਕੁਮਾਰ ਜੋਸ਼ੀ ਅਤੇ ਅਨਿਲ ਘਨਵਟ ਮੌਜੂਦ ਹਨ। ਬੈਠਕ ’ਚ ਇਹ ਤਿੰਨੇ ਮੈਂਬਰ ਆਪਸ ’ਚ ਗੱਲਬਾਤ ਕਰਕੇ ਅੱਗੇ ਦੀ ਰਣਨੀਤੀ ਤਿਆਰ ਕਰਨਗੇ। ਕਮੇਟੀ ਅੱਜ ਕਿਸੇ ਹੋਰ ਨਾਲ ਮੁਲਾਕਾਤ ਨਹੀਂ ਕਰੇਗੀ।

Farm laws: SC-appointed panel to hold first meeting on Tuesday, Centre says  both sides want early en- The New Indian Express

ਕਿਸਾਨ ਜਥੇਬੰਦੀਆਂ ਇਸ ਕਮੇਟੀ ਦਾ ਵਿਰੋਧ ਕਰਦੀਆਂ ਆਈਆਂ ਹਨ। ਅਜਿਹੇ ’ਚ ਹੁਣ ਕਮੇਟੀ ਦੀ ਪਹਿਲੀ ਬੈਠਕ ਨਾਲ ਕੀ ਨਤੀਜਾ ਨਿਕਲਦਾ ਹੈ ਇਸ ’ਤੇ ਹਰ ਕਿਸੇ ਦੀਆਂ ਨਜ਼ਰਾਂ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਹਾਲ ਹੀ ’ਚ ਸੁਣਵਾਈ ਦੌਰਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ’ਤੇ ਅਗਲੇ ਹੁਕਮਾਂ ਤਕ ਰੋਕ ਲਗਾਈ ਹੋਈ ਹੈ ਅਤੇ ਇਸ ਕਮੇਟੀ ਦਾ ਗਠਨ ਕੀਤਾ ਸੀ।

Big Breaking – ਪੁਲਿਸ ਨਾਲ ਬੈਠਕ ਮਗਰੋਂ ਕਿਸਾਨ ਆਗੂਆਂ ਦਾ ਤਿੱਖਾ ਪ੍ਰਤੀਕਰਮ

ਦੱਸ ਦੇਈਏ ਕਿ ਸੁਪਰੀਮ ਵਲੋਂ ਗਠਿਤ ਕਮੇਟੀ ’ਚੋਂ ਪਹਿਲਾਂ ਹੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਭੂਪਿੰਦਰ ਸਿੰਘ ਮਾਨ ਆਪਣੇ ਆਪ ਨੂੰ ਵੱਖ ਕਰ ਚੁੱਕੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਚਾਰ ਲੋਕਾਂ ਦੀ ਕਮੇਟੀ ’ਚ ਮੈਨੂੰ ਜਗ੍ਹਾ ਦਿੱਤੀ ਗਈ, ਇਸ ਲਈ ਮੈਂ ਸੁਪਰੀ ਕਰਟ ਦਾ ਧੰਨਵਾਦ ਕਰਦਾ ਹਾਂ ਪਰ ਇਕ ਕਿਸਾਨ ਅਤੇ ਯੂਨੀਅਨ ਲੀਡਰ ਹੋਣ ਦੇ ਨਾਅਤੇ ਆਮ ਲੋਕਾਂ ਅਤੇ ਕਿਸਾਨਾਂ ਦੀਆਂ ਉਮੀਦਾਂ ਨੂੰ ਵੇਖਦੇ ਹੋਏ ਮੈਂ ਆਪਣੇ ਆਪ ਨੂੰ ਇਸ ਕਮੇਟੀ ਤੋਂ ਵੱਖ ਕਰ ਰਿਹਾ ਹਾਂ।

 

ਮਾਨ ਨੇ ਕਿਹਾ ਸੀ ਕਿ ਮੈਂ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦਾ। ਇਸ ਲਈ ਮੈਂ ਕਿਸੇ ਵੀ ਅਹੁਦੇ ਨੂੰ ਕੁਰਬਾਨ ਕਰ ਸਕਦਾ ਹਾਂ ਅਤੇ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਾ ਰਹਾਂਗਾ। ਦੱਸ ਦੇਈਏ ਕਿ ਅੱਜ ਹੋਣ ਵਾਲੀ ਸਰਕਾਰ ਅਤੇ ਕਿਸਾਨਾਂ ਦੀ ਬੈਠਕ ਟਲ ਗਈ ਹੈ ਜੋ ਹੁਣ ਬੁੱਧਵਾਰ ਯਾਨੀ 20 ਜਨਵਰੀ ਨੂੰ ਹੋਵੇਗੀ।

LEAVE A REPLY

Please enter your comment!
Please enter your name here

Latest News

ਮੁੱਖ ਮੰਤਰੀ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਚੰਡੀਗੜ੍ਹ, 27 ਫਰਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ 22 ਪੰਜਾਬ ਰੈਜ਼ੀਮੈਂਟ ਦੇ...

ਹੁਣ Telegram’ਤੇ ਬਦਲੇਗਾ Chat ਕਰਨ ਦਾ ਤਰੀਕਾ

ਚੰਡੀਗੜ੍ਹ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਮੈਸੇਜਿੰਗ ਐਪ Whatsapp ਨੂੰ ਆਪਣੀ ਗੋਪਨੀਯਤਾ ਨੀਤੀ ਕਾਰਨ ਵਿਸ਼ਵਵਿਆਪੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਇੰਸਟੈਂਟ ਮੈਸੇਜਿੰਗ...

ਤਿਹਾੜ ਜੇਲ੍ਹ ‘ਚ ਬੰਦ ਦੋ ਹੋਰ ਨੌਜਵਾਨਾਂ ਨੂੰ ਕੀਤਾ ਰਿਹਾਅ

ਫਿਰੋਜ਼ਪੁਰ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਕਿਸਾਨੀ ਅੰਦੋਲਨ ਦੌਰਾਨ 26 ਜਨਵਰੀ ਨੂੰ ਦਿੱਲੀ ਪੁਲਿਸ ਵੱਲੋਂ ਕਈ ਨੌਜਵਾਨਾਂ ਅਤੇ ਆਗੂਆਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ਤੇ ਤਿਹਾੜ...

ਜੰਝ ਚੜ੍ਹਨ ਤੋਂ ਪਹਿਲਾਂ ਲਾੜਾ ਬੈਠਿਆ ਧਰਨੇ ‘ਤੇ

ਫ਼ਾਜ਼ਿਲਕਾ (ਮੌਂਟੀ ਚੁੱਘ),27 ਫਰਵਰੀ ਜ਼ਿਲ੍ਹਾ ਫ਼ਾਜ਼ਿਲਕਾ ਦੇ  ਪਿੰਡ ਹੀਰਾਂ ਵਾਲੀ ਵਿਖੇ ਬਣ ਰਹੀ ਸ਼ਰਾਬ ਫੈਕਟਰੀ ਦੇ ਵਿਰੋਧ ਵਿਚ ਬੀਤੇ ਬਾਰਾਂ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਚੱਲ...

ਮਹਿੰਗਾਈ ‘ਤੇ ਟਵੀਟ ਕਰ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਰੁਜ਼ਗਾਰੀ ਦੇ ਮੁੱਦੇ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਇੱਕ...

More Articles Like This