ਹਰਿਆਣਾ,15 ਫਰਵਰੀ (ਸਕਾਈ ਨਿਊਜ਼ ਬਿਊਰੋ)
26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਵਾਲੇ ਦਿਨ ਲਾਲ ਕਿਲ੍ਹਾ ਹਿੰਸਾ ਮਾਮਲੇ ਵਿੱਚ ਦੀਪ ਸਿੱਧੂ ਤੇ ਇਕਬਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਨੇ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰ ਲਿਆ ਹੈ।ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ‘ਤੇ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ।ਤੇ ਹਰਿਆਣਾ ਪੁਲਿਸ ਨੇ ਉਸ ਨੂੰ ਸੋਨੀਪਤ ਦੇ ਕੋਲੋ ਰਸੋਈ ਢਾਬਾ ਤੋਂ ਗ੍ਰਿਫਤਾਰ ਕੀਤਾ ਹੈ।
ਮਹਾਪੰਚਾਇਤ ਦੇ ਮੰਚ ਤੋਂ ਰਾਕੇਸ਼ ਟਿਕੈਤ ਦਾ ਨਵਾਂ ਨਾਅਰਾ-ਹੁਣ ਲੜੇਗਾ ਜਵਾਨ, ਜਿੱਤੇਗਾ ਕਿਸਾਨ
ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ ਲੱਖਾ ਨੂੰ ਲੱਭਣ ਲਈ ਕਈ ਥਾਵਾਂ ‘ਤੇ ਛਾਪੇ ਮਾਰੇ ਜਾ ਰਹੇ ਸਨ। ਉਸ ਉੱਤੇ 20 ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਲੱਖਾ, ਜੋ ਹੁਣ ਆਪਣੇ ਆਪ ਨੂੰ ਸਮਾਜ ਸੇਵਕ ਅਖਵਾਉਂਦੇ ਹਨ, ਨੇ ਰਾਮਪੁਰਾ ਸੀਟ ਤੋਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ, ਪਰ ਚੋਣ ਵਿਚ ਉਸਦੀ ਜ਼ਮਾਨਤ ਜ਼ਬਤ ਹੋ ਗਈ ਸੀ।
ਅਨਾਊਂਸਮੈਟ ਕਰਨ ਤੋਂ ਬਾਅਦ ਵੀ ਲੋਕ ਨਹੀਂ ਹੋਏ ਦਿੱਲੀ ਅੰਦੋਲਨ ‘ਚ ਜਾਣ ਲਈ ਤਿਆਰ,ਤਾਂ ਕਿਸਾਨ ਨੇ ਚੁੱਕਿਆ ਖੌਫ਼ਨਾਕ ਕਦਮ
ਲੱਖਾ ਨੇ 25 ਜਨਵਰੀ ਨੂੰ ਸਟੇਜ ਤੋਂ ਭਾਸ਼ਣ ਦਿੱਤਾ ਸੀ। ਉਸ ‘ਤੇ ਲਾਲ ਕਿਲ੍ਹੇ’ ਤੇ ਭੀੜ ਨੂੰ ਭੜਕਾਉਣ ਦਾ ਦੋਸ਼ ਹੈ ਅਤੇ ਉਹ ਖ਼ੁਦ ਵੀ ਹਿੰਸਾ ਵਿਚ ਸ਼ਾਮਲ ਸੀ। ਕੁਝ ਦਿਨ ਪਹਿਲਾਂ, ਉਸਨੇ ਵੀਡੀਓ ਜਾਰੀ ਕਰਦਿਆਂ ਕਿਹਾ ਸੀ ਕਿ ਉਸਦੇ ਦੀਪ ਸਿੱਧੂ ਨਾਲ ਕਿੰਨੇ ਵੀ ਮਤਭੇਦ ਹੋਣ ਪਰ ਸਾਨੂੰ ਉਸ ਦੇ ਨਾਲ ਖੜੇ ਹੋਣਾ ਚਾਹੀਦਾ ਹੈ। ਉਸਨੇ ਇਸ ਵੀਡੀਓ ਨੂੰ 10 ਫਰਵਰੀ ਨੂੰ ਅਪਲੋਡ ਕੀਤਾ ਸੀ।