ਹਰਿਆਣਾ (ਸਕਾਈ ਨਿਊਜ਼ ਬਿਊਰੋ),25 ਜੁਲਾਈ 2021
ਕੋਰੋਨਾ ਕਾਲ ਦੌਰਾ ਹਰਿਆਣਾ ਵਿੱਚ ਸੂਬੇ ਸਰਕਾਰ ਵੱਲੋਂ ਲਗਾਏ ਗਏ ਲਾਕਡਾਊਨ ਦੀ ਮਿਆਦ ਨੂੰ 2 ਅਗਸਤ ਤੱਕ ਵਧਾ ਦਿੱਤਾ ਗਿਆ ਹੈ।ਇਸ ਦੌਰਾਨ ਕਿ ਕੋਵਿਡ ਪ੍ਰੋਟੋਕੋਲ ਅਧੀਨ ਹੁਣ ਸੂਬੇ ’ਚ ਮਾਲ ਅਤੇ ਭੀੜ ਤੋਂ ਦੂਰ ਬਣੇ ਰੈਸਟੋਰੈਂਟਾਂ ਨੂੰ ਰਾਤ 11 ਵਜੇ ਤੱਕ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਪਹਿਲਾਂ ਇਹ ਆਗਿਆ ਰਾਤ 10 ਵਜੇ ਤੱਕ ਸੀ।
ਇਹ ਖ਼ਬਰ ਵੀ ਪੜ੍ਹੋ:26 ਦੇ ਸ਼ੇਰੇ-ਪੰਜਾਬ ਨਗਰ ਦੇ ਵਸਨੀਕ ਅਮ੍ਰਿਤਪਾਲ ਸਿੰਘ ਦੀ ਡਾਂਸਰ ਪਤਨੀ…
ਓਧਰ ਯੂਨੀਵਰਸਿਟੀਆਂ ਦੀ ਦਾਖਲਾ ਪ੍ਰੀਖਿਆ ਅਤੇ ਹਰਿਆਣਾ ਲੋਕ ਸੇਵਾ ਕਮਿਸ਼ਨ ਅਤੇ ਮੁਲਾਜ਼ਮ ਚੋਣ ਕਮਿਸ਼ਨ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਪਹਿਲਾਂ ਵਾਂਗ ਆਮ ਦੁਕਾਨਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਅਤੇ ਆਮ ਮਾਲ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੇ। ਸਰਕਾਰ ਵਲੋਂ ਜਾਰੀ ਮਹਾਮਾਰੀ ਅਲਰਟ- ਸੁਰੱਖਿਅਤ ਹਰਿਆਣਾ ਵਿਚ ਪਹਿਲਾਂ ਦੇ ਨਿਰਧਾਰਤ ਹੁਕਮਾਂ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਅਧੀਨ ਰਾਤ ਦਾ ਕਰਫਿਊ 11 ਵਜੇ ਤੋਂ ਸਵੇਰੇ 5 ਵਜੇ ਤੱਕ ਚਲਦਾ ਰਹੇਗਾ। ਬਾਕੀ ਦੇ ਹੁਕਮ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ।