ਮੱਧ ਪ੍ਰਦੇਸ਼ ,29 ਮਾਰਚ (ਸਕਾਈ ਨਿਊਜ਼ ਬਿਊਰੋ )
ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲੇ ਦੇ ਇਕ ਪਿੰਡ ਵਿਚ ਇੱਕ 16 ਸਾਲਾ ਲੜਕੀ ਨਾਲ ਦੋ ਬੱਚਿਆਂ ਦੇ ਪਿਤਾ ਨੇ ਕਥਿਤ ਤੌਰ ‘ਤੇ ਜਬਰ ਜਨਾਹ ਕੀਤਾ। ਮੁਲਜ਼ਮ ਦੀ ਉਮਰ 21 ਸਾਲ ਹੈ।ਇਹ ਘਟਨਾ ਐਤਵਾਰ ਨੂੰ ਵਾਪਰੀ, ਜਿਸ ਤੋਂ ਬਾਅਦ ਹੱਦ ਤਾਂ ਉਦੋਂ ਹੋ ਗਈ ਜਦੋਂ ਪੀੜਤ ਪਰਿਵਾਰ ਨੇ ਕਿਸ਼ੋਰ ਅਤੇ ਦੋਸ਼ੀ ਦੋਵਾਂ ਨੂੰ ਰੱਸੀ ਨਾਲ ਬੰਨ੍ਹ ਕੇ ਕੁੱਟਦੇ ਹੋਏ ਪਿੰਡ ਵਿੱਚ ਜਲੂਸ ਕੱਢਿਆ ਅਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਨੇ ਬਲਾਤਕਾਰ ਦੇ ਦੋਸ਼ੀ ਸਣੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਅਲੀਰਾਜਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 22 ਕਿਲੋਮੀਟਰ ਦੀ ਦੂਰੀ ‘ਤੇ ਜੋਬਟ ਥਾਣੇ ਖੇਤਰ ਦੇ ਇਕ ਪਿੰਡ ਦੀ ਹੈ।
ਸਰਹੱਦੀ ਪਿੰਡਾਂ ਵਿੱਚ ਵੀ ਧੂਮ ਧਾਮ ਨਾਲ ਮਨਾਈ ਗਈ ਹੋਲੀ
ਪੀੜਤ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋ ਕੇਸ ਦਰਜ ਕੀਤੇ ਹਨ। ਪਹਿਲਾ ਕੇਸ ਬਲਾਤਕਾਰ ਦੇ ਦੋਸ਼ੀਆਂ ਖਿਲਾਫ ਦਰਜ ਕੀਤਾ ਗਿਆ ਹੈ, ਜਦੋਂ ਕਿ ਦੂਜਾ ਕੇਸ ਪੀੜਤ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਖਿਲਾਫ ਦਰਜ ਕੀਤਾ ਗਿਆ ਹੈ। ਐਸ ਡੀ ਓ ਪੀ ਦਿਲੀਪ ਸਿੰਘ ਬਿਲਵਾਲ ਨੇ ਦੱਸਿਆ ਕਿ ਜੋਬੱਤ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਨਾਬਾਲਿਗ ਬਲਾਤਕਾਰ ਪੀੜਤ ਲੜਕੀ ਨੇ ਐਤਵਾਰ ਨੂੰ ਥਾਣੇ ਵਿੱਚ ਦੋ ਐਫਆਈਆਰ ਦਰਜ ਕਰਵਾਈਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਮੁਬਾਰਕਾਂ
ਪਹਿਲੀ ਐਫਆਈਆਰ ਉਦੈਗੜ ਥਾਣੇ ਦੇ ਝਿੜੀ ਪਿੰਡ ਦੇ 21 ਸਾਲਾ ਵਿਅਕਤੀ ਦੇ ਖਿਲਾਫ ਬਲਾਤਕਾਰ ਦੇ ਸਬੰਧ ਵਿੱਚ ਲਿਖੀ ਗਈ ਹੈ ਅਤੇ ਦੂਜੀ ਐਫਆਈਆਰ ਪੀੜਤ ਅਤੇ ਮੁਲਜ਼ਮ ਨੂੰ ਰੱਸੀ ਨਾਲ ਬੰਨ੍ਹ ਕੇ ਆਪਣਾ ਜਲੂਸ ਕੱਢਣ ਦੇ ਸਬੰਧ ਵਿੱਚ ਲਿਖਵਾਈ ਗਈ ਹੈ।ਉਨ੍ਹਾਂ ਦੱਸਿਆ ਕਿ ਪੀੜਤ ਲੜਕੀ ਦੀ ਪਹਿਲੀ ਸ਼ਿਕਾਇਤ ’ਤੇ ਪੁਲੀਸ ਨੇ ਬਲਾਤਕਾਰ ਕਰਨ ਵਾਲੇ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਅਤੇ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।ਦੋਸ਼ੀ ਵਿਅਕਤੀ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਹਨ।
ਹੋਲੀ ‘ਤੇੇ ਭਾਰਤੀ ਫ਼ੌਜ ਨੇ ਨੇਪਾਲੀ ਫ਼ੌਜ ਨੂੰ ਤੋਹਫ਼ੇ ਵਜੋਂ ਦਿੱਤੀ ਕੋਰੋਨਾ ਵੈਕਸੀਨ
ਇਸ ਦੇ ਨਾਲ ਹੀ ਪੀੜਤ ਦੀ ਦੂਜੀ ਸ਼ਿਕਾਇਤ ‘ਤੇ ਪੁਲਿਸ ਨੇ ਪੀੜਿਤਾ ਨਾਲ ਮਾਰਕੁੱਟ ਅਤੇ ਉਸ ਨਾਲ ਜਲੂਸ ਕੱਢਣ ਵਾਲੇ ਰਿਸ਼ਤੇਦਾਰਾਂ ਖਿਲਾਫ ਆਈਪੀਸੀ ਦੀ ਧਾਰਾ 294, 506, 355, 323, 342 ਅਤੇ 147 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਇਨ੍ਹਾਂ ਵਿਚੋਂਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ’ ਤੇ ਪਹੁੰਚੀ ਅਤੇ ਪੀੜਤ ਲੜਕੀ ਨੂੰ ਆਪਣੇ ਨਾਲ ਲੈ ਗਈ।