ਨਵੀਂ ਦਿੱਲੀ,16 ਜਨਵਰੀ (ਸਕਾਈ ਨਿਊਜ਼ ਬਿਊਰੋ)
ਦੇਸ਼ ‘ਚ ਸ਼ੁਰੂ ਹੋਏ ਕੋਰੋਨਾ ਟੀਕਾਕਰਨ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਟੀਕਿਆਂ ਦੇ ਇਸਤੇਮਾਲ ਦੀ ਮਨਜ਼ੂਰੀ ਦੀ ਪ੍ਰਕਿਿਰਆ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਟੀਕਿਆਂ ਦੇ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇਣ ਲਈ ਕੋਈ ਨੀਤੀਗਤ ਢਾਂਚਾ ਨਹੀਂ ਹੈ।
3600 ਲਾਭਪਾਤਰੀਆਂ ਨੂੰ ਲਗਾਏ ਜਾਣਗੇ ਪਹਿਲੇ ਚਰਨ ਵਿਚ ਕੋਰੋਨਾ ਵੈਕਸੀਨ ਦੇ ਟੀਕੇ
ਮਨੀਸ਼ ਤਿਵਾੜੀ ਨੇ ਟਵੀਟ ਕੀਤਾ ਕਿ ਟੀਕਾਕਰਨ ਸ਼ੁਰੂ ਹੋ ਗਿਆ ਹੈ। ਜਿਵੇਂ ਹੀ ਟੀਕਾ ਰੋਲ ਆਉਟ ਕਰਨਾ ਸ਼ੁਰੂ ਹੁੰਦਾ ਹੈ, ਇਹ ਸਭ ਕੁਝ ਥੋੜਾ ਹੈਰਾਨ ਕਰਨ ਵਾਲਾ ਹੈ ਅਤੇ ਇਹ ਅਜੀਬੋ-ਗਰੀਬ ਹੈ ਕਿ ਭਾਰਤ ਕੋਲ ਐਮਰਜੈਂਸੀ ਵਰਤੋਂ ਨੂੰ ਅਧਿਕਾਰਤ ਕਰਨ ਦਾ ਕੋਈ ਨੀਤੀਗਤ ਢਾਂਚਾ ਨਹੀਂ ਹੈ। ਫਿਰ ਵੀ ਐਮਰਜੈਂਸੀ ਸਥਿਤੀ ’ਚ ਦੋ ਟੀਕਿਆਂ ਨੂੰ ਸੀਮਤ ਵਰਤੋਂ ਲਈ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਵੈਕਸੀਨ ਇਕ ਵੱਖਰੀ ਕਹਾਣੀ ਹੈ। ਇਸ ਨੂੰ ਉੱਚਿਤ ਪ੍ਰਕਿਿਰਆ ਦੇ ਬਿਨਾਂ ਮਨਜ਼ੂਰੀ ਦਿੱਤੀ ਗਈ।
ਜਾਣੋ ਹਰਿਆਣਾ ‘ਚ ਸਭ ਤੋਂ ਪਹਿਲਾਂ ਕਿਸ ਨੂੰ ਲੱਗਿਆ ਕੋਰੋਨਾ ਟੀਕਾ
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੋਵਿਡ-19 ਖ਼ਿਲਾਫ਼ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਦੱਸ ਦੇਈਏ ਕਿ ਪਹਿਲੇ ਪੜਾਅ ਵਿਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੁੱਲ 3006 ਟੀਕਾਕਰਨ ਕੇਂਦਰ ਬਣਾਏ ਗਏ ਹਨ। ਪਹਿਲੇ ਦਿਨ 3 ਲੱਖ ਤੋਂ ਵਧੇਰੇ ਸਿਹਤ ਕਾਮਿਆਂ ਨੂੰ ਕੋਵਿਡ-19 ਦੇ ਟੀਕੇ ਦੀ ਖ਼ੁਰਾਕ ਦਿੱਤੀ ਜਾਵੇਗੀ