ਉਤਰਾਖੰਡ ‘ਚ ਬੰਨ੍ਹ ਟੁੱਟਣ ਨਾਲ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਸ਼ੱਕ

Must Read

Key decisions by Punjab Cabinet before budget session

Chandigarh, February 24 (Sky News Bureau) Key decisions by Punjab Cabinet before budget session Cabinet gave approval to the bifurcation...

ਸਾਧੂ ਸਿੰਘ ਧਰਮਸੋਤ ਵੱਲੋਂ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 24 ਫਰਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ...

ਬਜਾਜ ਪਲਸਰ 180 ਦਾ ਨਵਾਂ BIKE ਕੀਤਾ ਲਾਂਚ, ਜਾਣੋ ਕਿੰਨੀ ਹੈ ਕੀਮਤ

ਨਵੀਂ ਦਿੱਲੀ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਬਜਾਜ ਆਟੋ ਨੇ ਆਪਣਾ ਨਵਾਂ ਬਜਾਜ ਪਲਸਰ 180 ਲਾਂਚ ਕਰ ਦਿੱਤਾ ਹੈ। ਕੰਪਨੀ ਨੇ...

ਚਮੋਲੀ,7 ਫਰਵਰੀ (ਸਕਾਈ ਨਿਊਜ਼ ਬਿਊਰੋ)

ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਰਿਸ਼ੀ ਬੰਨ੍ਹ ਗੰਗਾ ਪ੍ਰਾਜੈਕਟ ‘ਤੇ ਨਦੀ ‘ਚ ਗਲੇਸ਼ੀਅਰ ਟੁੱਟਣ ਤੋਂ ਬਾਅਗ ਗਲੇਸ਼ੀਅਰ ਸਮੇਤ ਪਹਾੜ ਦਾ ਮਲਬਾ ਡਿੱਗਣ ਨਾਲ ਨਦੀ ਕੋਲ ਕੰਮ ਕਰ ਰਹੇ 100 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਮੁੱਖ ਸਕੱਤਰ ਓਮਪ੍ਰਕਾਸ਼ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਘਟਨਾ ‘ਚ ਘੱਟੋ-ਘੱਟ 100 ਤੋਂ 150 ਲੋਕਾਂ ਦੇ ਲਾਪਤਾ ਹੋਣ ਦਾ ਖ਼ਦਸ਼ਾ ਹੈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਟਿਹਰੀ ਬੰਨ੍ਹ ਤੋਂ ਪਾਣੀ ਰੋਕ ਦਿੱਤਾ ਗਿਆ ਹੈ, ਜਦੋਂ ਕਿ ਸ਼੍ਰੀਨਗਰ ਬੰਨ੍ਹ ਪ੍ਰਾਜੈਕਟ ਤੋਂ ਪਾਣੀ ਪੂਰੀ ਤਰ੍ਹਾਂ ਛੱਡ ਦਿੱਤਾ ਗਿਆ ਹੈ ਅਤੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ ਤਾਂ ਕਿ ਪਹਾੜਾਂ ਤੋਂ ਆ ਰਿਹਾ ਪਾਣੀ ਬੰਨ੍ਹ ਨੂੰ ਨੁਕਸਾਨ ਨਾ ਪਹੁੰਚਾ ਸਕੇ।

PunjabKesari
ਮੁੱਖ ਮੰਤਰੀ ਨੇ ਦੱਸਿਆ ਕਿ ਅਲਕਨੰਦਾ ਨਦੀ ਦੇ ਮਾਰਗ ਤੋਂ ਸਾਰੇ ਪ੍ਰਾਜੈਕਟਾਂ ਜਿਸ ‘ਚ ਰੇਲ ਦੇ ਕੰਮ ਤੋਂ ਇਲਾਵਾ 4 ਧਾਮ ਸੜਕ ਮਾਰਗ ‘ਤੇ ਯੋਜਨਾ ਦੇ ਕੰਮ ਵੀ ਰੋਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਗੰਗਾ ਨਦੀ ‘ਚ ਰਾਫਟਿੰਗ ਵੀ ਰੋਕ ਦਿੱਤੀ ਗਈ ਹੈ। ਨੇੜਲੇ ਕੈਂਪ ਖਾਲੀ ਕਰਵਾ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਐੱਨ.ਡੀ.ਆਰ.ਐੱਫ. ਦੀ ਟੀਮ ਪਹੁੰਚ ਚੁਕੀ ਹੈ। ਕੇਂਦਰ ਤੋਂ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਦੀ ਟੀਮ ਜ਼ਰੂਰਤ ਪੈਣ ‘ਤੇ ਲਗਾਈ ਜਾ ਸਕਦੀ ਹੈ।

ਇਸ ਘਟਨਾ ਤੋਂ ਬਾਅਦ ਉਤਰਾਖੰਡ, ਉੱਤਰ ਪ੍ਰਦੇਸ਼ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਚਮੋਲੀ, ਰੁਦਰਪ੍ਰਯਾਗ, ਕਰਨਪ੍ਰਯਾਗ, ਰਿਸ਼ੀਕੇਸ਼ ਅਤੇ ਹਰਿਦੁਆਰ ‘ਚ ਸਾਰੇ ਘਾਟ ਖਾਲੀ ਕਰਵਾ ਲਏ ਗਏ ਹਨ ਅਤੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਸਥਾਨ ‘ਤੇ ਜਾਣ ਲਈ ਕਿਹਾ ਗਿਆ ਹੈ ਅਤੇ ਨਦੀ ਦੇ ਕਿਨਾਰੇ ਰਹਿੰਦੀਆਂ ਬਸਤੀਆਂ ਖਾਲੀ ਕਰਵਾਈਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here

Latest News

Key decisions by Punjab Cabinet before budget session

Chandigarh, February 24 (Sky News Bureau) Key decisions by Punjab Cabinet before budget session Cabinet gave approval to the bifurcation...

ਸਾਧੂ ਸਿੰਘ ਧਰਮਸੋਤ ਵੱਲੋਂ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ, 24 ਫਰਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ...

ਬਜਾਜ ਪਲਸਰ 180 ਦਾ ਨਵਾਂ BIKE ਕੀਤਾ ਲਾਂਚ, ਜਾਣੋ ਕਿੰਨੀ ਹੈ ਕੀਮਤ

ਨਵੀਂ ਦਿੱਲੀ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਬਜਾਜ ਆਟੋ ਨੇ ਆਪਣਾ ਨਵਾਂ ਬਜਾਜ ਪਲਸਰ 180 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਭਾਰਤੀ ਬਾਜ਼ਾਰ 'ਚ...

1 ਮਾਰਚ ਤੋਂ ਸ਼ੁਰੂ ਹੋਣ ਵਾਲੇ ਕੋਰੋਨਾ ਵੈਕਸੀਨੇਸ਼ਨ ਦੇ ਦੂਜੇ ਪੜਾਅ ‘ਚ ਲੱਗੇਗਾ 60 ਸਾਲ ਤੋਂ ਵੱਧ ਵਾਲੇ ਲੋਕਾਂ ਨੂੰ ਟੀਕਾ

ਨਵੀਂ ਦਿੱਲੀ, 24 ਫਰਵਰੀ (ਸਕਾਈ ਨਿਊਜ਼ ਬਿਊਰੋ) ਕੋਰੋਨਾ ਵਾਇਰਸ ਤੋਂ ਬੱਚਣ ਲਈ 16 ਜਨਵਰੀ ਤੋਂ ਦੇਸ਼ ਅੰਦਰ ਕੋਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ । 1 ਮਾਰਚ...

ਭਾਰ ਘਟਾਉਣ ਲਈ ਜ਼ਰੂਰ ਖਾਓ ਖੀਰਾ, ਜਾਣੋ ਤਰੀਕਾ

ਚੰਡੀਗੜ੍ਹ,24 ਫਰਵਰੀ (ਸਕਾਈ ਨਿਊਜ਼ ਬਿਊਰੋ) ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਭਾਰ ਘਟਾਉਣ ਵਿਚ ਖੀਰੇ ਦਾ ਪਾਣੀ ਸਹਾਇਤਾ ਕਰਦਾ ਹੈ। ਇਹ ਸਰੀਰ ਨੂੰ ਵੀ ਆਰਾਮ ਦਿੰਦਾ...

More Articles Like This