ਅਯੁੱਧਿਆ,22 ਜਨਵਰੀ (ਸਕਾਈ ਨਿਊਜ਼ ਬਿਊਰੋ)
ਹਿੰਦੂ ਧਰਮ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਦਾ ਸੁਪਨਾ ਸੀ ਕਿ ਅਯੁੱਧਿਆ ਦੇ ਵਿੱਚ ਰਾਮ ਮੰਦਰ ਬਣੇ ਜੋ ਕਿ ਹੁਣ ਪੂਰਾ ਹੋ ਚੁੱਕਾ ਹੈ ਜੀ ਹਾਂ ਅਯੁੱਧਿਆਂ ਦੇ ਵਿੱਚ ਸ਼ਾਨਦਾਰ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਜਿਸ ਲਈ ਇਨ੍ਹਾਂ ਦਿਨੀਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੇਸ਼ਭਰ ਤੋਂ ਚੰਦਾ ਇਕੱਠਾ ਕਰ ਰਹੀ ਹੈ। ਇਸ ਸੰਬੰਧ ਵਿੱਚ ਗੁਜਰਾਤ ਤੋਂ ਵੀ ਕਰੋੜਾਂ ਰੁਪਏ ਦੇ ਦਾਨ ਦੀ ਚਰਚਾ ਹਰ ਪਾਸੇ ਹੈ। ਇਸ ਸੂਚੀ ਵਿੱਚ ਗੁਜਰਾਤ ਦਾ ਇੱਕ ਮੁਸਲਮਾਨ ਜੋੜਾ ਵੀ ਜੁੜ ਗਿਆ ਹੈ ਜਿਸ ਨੇ ਮੰਦਰ ਲਈ 1.51 ਲੱਖ ਰੁਪਏ ਦਾ ਦਾਨ ਦਿੱਤਾ ਹੈ।
ਗੁਜਰਾਤ ਵਿੱਚ ਰਾਮ ਮੰਦਰ ਲਈ ਹੁਣ ਤੱਕ 31 ਕਰੋੜ ਰੁਪਏ ਜਮਾਂ ਹੋ ਚੁੱਕੇ ਹਨ ਤਾਂ ਉਥੇ ਹੀ ਇਨ੍ਹਾਂ ਦਿਨੀਂ ਸਭ ਤੋਂ ਜ਼ਿਆਦਾ ਚਰਚਾ ਵਿੱਚ ਹਨ ਪਾਟਨ ਦੇ ਰਹਿਣ ਵਾਲੇ ਮੁਸਲਮਾਨ ਭਾਈਚਾਰੇ ਦਾ ਇੱਕ ਡਾਕਟਰ ਜੋੜਾ। ਡਾਕਟਰ ਹਾਮਿਦ ਮੰਸੂਰੀ ਅਤੇ ਮੁਮਤਾਜ ਮੰਸੂਰੀ ਨੇ ਰਾਮ ਮੰਦਰ ਲਈ 1,51,000 ਰੁਪਏ ਦਾ ਦਾਨ ਦਿੱਤਾ ਹੈ ਜਿਸ ਦੇ ਪਿੱਛੇ ਦਾ ਮਕਸਦ ਭਾਈਚਾਰਾ ਅਤੇ ਮਨੁੱਖਤਾ ਹੈ।
ਇੱਕ ਵਾਰ ਫਿਰ ਲੱਗਿਆ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ
ਪਾਟਨ ਵਿੱਚ ਰਹਿਣ ਵਾਲਾ ਇਹ ਜੋੜਾ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੇ ਨਿਰਮਾਣ ਲਈ ਅੱਗੇ ਆਇਆ ਹੈ ਜੋ ਕਿ ਗੁਜਰਾਤ ਵਿੱਚ ਅਜਿਹਾ ਪਹਿਲਾ ਦਾਨ ਹੋਵੇਗਾ ਜੋ ਕਿਸੇ ਹਿੰਦੂ ਦੇ ਜ਼ਰੀਏ ਨਹੀਂ ਸਗੋਂ ਮੁਸਲਮਾਨ ਦੇ ਜ਼ਰੀਏ ਕੀਤਾ ਗਿਆ। ਮੁਸਲਮਾਨ ਡਾਕਟਰ ਜੋੜੇ ਨੇ ਰਾਮ ਮੰਦਰ ਨਿਰਮਾਣ ਲਈ 1,51,000 ਰੁਪਏ ਦਾਨ ਦਿੱਤੇ ਹਨ।