ਦੇਸ਼ ਦੇ 11 ਰਾਜਾਂ ’ਚ ਬਰਡ ਫਲੂ ਦਾ ਕਹਿਰ

Must Read

ਬਿਮਾਰੀ ਨਾਲ ਜੂਝ ਰਹੇ ਲਾਲੂ ਯਾਦਵ ਨੂੰ ਇੱਕ ਹੋਰ ਝਟਕਾ

5 ਮਾਰਚ (ਸਕਾਈ ਨਿਊਜ਼ ਬਿਊਰੋ) ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਵਰਕਰਾਂ ਨੂੰ ਇੱਕ ਝਟਕਾ ਲੱਗਿਆ ਹੈ।ਬਿਹਾਰ ਦੇ ਸਾਬਕਾ...

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ...

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਜੰਮ ਕੇ ਹੰਗਾਮਾ

5 ਮਾਰਚ,ਸਕਾਈ ਨਿਊਜ਼ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਅੰਗਰੇਜ਼ੀ ’ਚ ਕੀਤੀ ਗਈ ਸੀ ਅਤੇ ਆਪਣੀ ਸਰਕਾਰ...

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ)

ਕੇਂਦਰ ਦੁਆਰਾ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਅਤੇ ਹਰਿਆਣਾ ‘ਚ ਪੋਲਟਰੀ ਪੰਛੀਆਂ ਨੂੰ ਮਾਰੇ ਜਾਣ ਦਾ ਸਿਲਸਿਲਾ ਜਾਰੀ ਹੈ ਜਦਕਿ ਮੁੰਬਈ ਦੇ ਨਾਲ-ਨਾਲ ਮੱਧ-ਪ੍ਰਦੇਸ਼ ਦੇ ਮੰਦਸੌਰ ਜ਼ਿਲੇ ‘ਚ ਪੋਲਟਰੀ ‘ਚ ਬਰਡ ਫਲੂ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਹੁਣ ਤੱਕ 11 ਰਾਜਾਂ- ਛੱਤੀਸਗੜ੍ਹ, ਦਿੱਲੀ, ਮਹਾਰਾਸ਼ਟਰ, ਉੱਤਰਾਖੰਡ, ਉੱਤਰ-ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ-ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ’ਚ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ। ਕੇਂਦਰ ਨੇ ਹਾਲਾਂਕਿ ਰਾਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੋਲਟਰੀ ਪੰਛੀਆਂ ਅਤੇ ਇਨ੍ਹਾਂ ਨਾਲ ਸੰਬੰਧਿਤ ਉਤਪਾਦਾਂ ਦੀ ਵਿਕਰੀ ’ਤੇ ਰੋਕ ਲਗਾਉਣ ਦੇ ਆਪਣੇ ਫੈਸਲਿਆਂ ’ਤੇ ਵਿਚਾਰ ਕਰਨ। ਜਿਹੜੇ ਖੇਤਰ/ਰਾਜ ਬਰਡ ਫਲੂ ਨਾਲ ਪ੍ਰਭਵਿਤ ਨਹੀਂ ਹਨ, ਉਥੇ ਹੀ ਇਨ੍ਹਾਂ ਉਤਪਾਦਾਂ ਦੀ ਵਿਕਰੀ ਦੀ ਮਨਜ਼ੂਰੀ ਦਿੱਤੀ ਜਾਵੇ।

ਕਿਸਾਨੀ ਸੰਘਰਸ਼:SC ‘ਚ ਅੱਜ ਹੋਵੇਗੀ ਸੁਣਵਾਈ,ਕੀ ਕਿਸਾਨ ਕੱਢ ਸਕਣਗੇ 26 ਜਨਵਰੀ ਨੂੰ ‘ਟਰੈਕਟਰ ਮਾਰਚ’?

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਕੇਂਦਰੀ ਪੋਲਟਰੀ ਵਿਕਾਸ ਸੰਗਠਨ (Central Poultry Development Organization (CPDO), ਮੁੰਬਈ ਅਤੇ ਮੱਧ-ਪ੍ਰਦੇਸ਼ ਦੇ ਮੰਦਸੌਰ ਜ਼ਿਲੇ ’ਚ ਖੇੜਾ ਰੋਡ ’ਤੇ ਪੋਲਟਰੀ ’ਚ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਪੋਲਟਰੀ ’ਚ ਹੀ ਨਹੀਂ ਪੰਨਾ, ਸਾਂਚੀ, ਰਾਏਸੇਨ ਅਤੇ ਬਾਲਾਘਾਟ ’ਚ ਵੀ ਕਾਵਾਂ, ਸ਼ੀਓਪੁਰ ’ਚ ਕਾਂਵਾਂ ਅਤੇ ਉੱਲੂ ਜਦਕਿ ਮੱਧ-ਪ੍ਰਦੇਸ਼ ਦੇ ਮੰਦਸੌਰ ਜ਼ਿਲੇ ’ਚ ਹੰਸ ਅਤੇ ਕਬੂਤਰਾਂ ’ਚ ਇਸ ਬੀਮਾਰੀ ਦੀ ਪੁਸ਼ਟੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬਸਤਰ ’ਚ ਕਾਵਾਂ ਅਤੇ ਕਬੂਤਰਾਂ ’ਚ ਜਦਕਿ ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ’ਚ ਕਾਂਵਾਂ ’ਚ ਇਸ ਵਾਇਰਲ ਬੀਮਾਰੀ ਦੀ ਪੁਸ਼ਟੀ ਹੋਈ ਹੈ।

PunjabKesari

ਇਸੇ ਤਰ੍ਹਾਂ ਉੱਤਰਾਖੰਡ ਦੇ ਹਰਿਦੁਆਰ ਅਤੇ ਲੈਂਸਹਾਊਨ ਤੋਂ ਵੀ ਕਾਵਾਂ ਦੇ ਨਮੂਨਿਆਂ ’ਚ ਇਸ ਬੀਮਾਰੀ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਦਿੱਲੀ ਦੇ ਰੋਹਿਣੀ ’ਚ ਬਗਲਿਆਂ ਦੇ ਮਨੂਨੇ ਬਰਡ ਫਲੂ ਲਈ ਪਾਜ਼ੇਟਿਵ ਪਾਏ ਗਏ ਹਨ। ਮਹਾਰਾਸ਼ਟਰ ਪਸ਼ੂ ਪਾਲਣ ਵਿਭਾਗ ਨੇ ਕਿਸਾਨਾਂ ਨੂੰ ਪੰਛੀਆਂ ਦੀ ਕਿਸੇ ਵੀ ਸਾਧਾਰਣ ਮੌਤ ਦੀ ਰਿਪੋਰਟ ਕਰਨ ਲਈ ਇਕ ਟੋਲ ਫ੍ਰੀ ਹੈਲਪਲਾਈਨ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਮੰਤਰਾਲੇ ਨੇ ਕਿਹਾ ਹੈ ਕਿ ਮੱਧ-ਪ੍ਰਦੇਸ਼ ’ਚ ਰੈਪਿਡ ਰਿਸਪਾਂਸ ਟੀਮ (RRP) ਤਾਇਨਾਤ ਕੀਤੀ ਗਈ ਹੈ।

 

 

 

 

LEAVE A REPLY

Please enter your comment!
Please enter your name here

Latest News

ਬਿਮਾਰੀ ਨਾਲ ਜੂਝ ਰਹੇ ਲਾਲੂ ਯਾਦਵ ਨੂੰ ਇੱਕ ਹੋਰ ਝਟਕਾ

5 ਮਾਰਚ (ਸਕਾਈ ਨਿਊਜ਼ ਬਿਊਰੋ) ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਵਰਕਰਾਂ ਨੂੰ ਇੱਕ ਝਟਕਾ ਲੱਗਿਆ ਹੈ।ਬਿਹਾਰ ਦੇ ਸਾਬਕਾ...

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪਿਤਾ ਦੀ...

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਜੰਮ ਕੇ ਹੰਗਾਮਾ

5 ਮਾਰਚ,ਸਕਾਈ ਨਿਊਜ਼ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਅੰਗਰੇਜ਼ੀ ’ਚ ਕੀਤੀ ਗਈ ਸੀ ਅਤੇ ਆਪਣੀ ਸਰਕਾਰ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਗਿਣਵਾਈਆਂ...

ਭਾਰ ਘਟਾਉਣ ਲਈ ਇਨ੍ਹਾਂ ਫ਼ਲਾਂ ਤੋਂ ਬਣਾ ਕੇ ਰੱਖੋ ਦੂਰੀ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਹੁਤ ਸਾਰੇ ਲੋਕ ਭਾਰ ਘੱਟ ਕਰਨ ਲਈ ਡਾਈਟਿੰਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ।ਮੋਟਾਪਾ ਅੱਜ ਦੇ ਸਮੇਂ ’ਚ ਕਈ ਲੋਕਾਂ...

ਧੀ ਦੀਆਂ ਸ਼ਰਾਰਤਾਂ ਤੋਂ ਤੰਗ ਆਈ ਟਵਿੰਕਲ ਖੰਨਾ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਾਲੀਵੁੱਡ ਅਦਾਕਾਰਾ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਬਣੀ ਰਹਿੰਦੀ...

More Articles Like This