ਨਵੀਂ ਦਿੱਲੀ, 28 ਦਸੰਬਰ (ਸਕਾਈ ਨਿਊਜ਼ ਬਿਊਰੋ)
ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਦਾ ਅੱਜ 136ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਗ਼ੈਰ-ਹਾਜ਼ਰੀ ‘ਚ ਪਾਰਟੀ ਦਫ਼ਤਰ ‘ਚ ਸੀਨੀਅਰ ਨੇਤਾ ਏ. ਕੇ. ਐਂਟਨੀ ਨੇ ਝੰਡਾ ਲਹਿਰਾਇਆ।
ਇੰਨਾ ਹੀ ਨਹੀਂ, ਰਾਹੁਲ ਗਾਂਧੀ ਵੀ ਇਸ ਪ੍ਰੋਗਰਾਮ ‘ਚ ਸ਼ਾਮਿਲ ਨਹੀਂ ਹੋਏ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਇਕ ਨਿੱਜੀ ਯਾਤਰਾ ‘ਤੇ ਇਕ ਦਿਨ ਪਹਿਲਾਂ ਹੀ ਵਿਦੇਸ਼ ਰਵਾਨਾ ਹੋਏ ਹਨ। ਹਾਲਾਂਕਿ ਇਸ ਪ੍ਰੋਗਰਾਮ ‘ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਸ਼ਾਮਿਲ ਹੋਈ ਸੀ।
ਸਾਊਦੀ ਨੇ ਕੌਮਾਂਤਰੀ ਉਡਾਣਾਂ ‘ਤੇ ਲਾਈ ਰੋਕ ਇੱਕ ਹੋਰ ਹਫ਼ਤੇ ਲਈ ਵਧਾਈ
ਦੱਸ ਦਈਏ ਕਿ ਪਾਰਟੀ ਦੇ 136ਵੇਂ ਸਥਾਪਨਾ ਦਿਵਸ ਮੌਕੇ ਅੱਜ ਤੋਂ ਕਾਂਗਰਸ ਕਿਸਾਨ ਸੰਵਾਦ (ਗੱਲਬਾਤ) ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਕਾਂਗਰਸ ਨੇ ਇਸ ਸੰਵਾਦ ਪ੍ਰੋਗਰਾਮ ਨੂੰ ‘ਜੈ ਜਵਾਨ ਜੈ ਕਿਸਾਨ’ ਦਾ ਨਾਂ ਦਿੱਤਾ ਹੈ ਅਤੇ ਇਹ ਪ੍ਰੋਗਰਾਮ 28 ਤੋਂ 30 ਦਸੰਬਰ ਤੱਕ ਚੱਲੇਗਾ।