ਨਵੀਂ ਦਿੱਲੀ,14 ਫਰਵਰੀ (ਸਕਾਈ ਨਿਊਜ਼ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਚੇਨੱਈ ਦੇ ਇੱਕ ਪ੍ਰੋਗਰਾਮ ‘ਚ ਤਾਮਿਲਨਾਡੂ ਦੇ ਕਿਸਾਨਾਂ ਦੀ ਤਾਰੀਫ ਕੀਤੀ।ਉਨ੍ਹਾਂ ਨੇ ਕਿਸਾਨਾਂ ਦੀ ‘ਰਿਕਾਰਡ ਪੱਧਰ ‘ਤੇ ਅੰਨ ਉਤਪਾਦਨ ਕਰਨ’ ਅਤੇ ‘ਜਲਸ੍ਰੋਤਾਂ ਦਾ ਉਚਿਤ ਇਸਤੇਮਾਲ’ ਕਰਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।ਉਨ੍ਹਾਂ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਦਿੱਲੀ ‘ਚ ਪੰਜਾਬ ਹਰਿਆਣਾ ਅਤੇ ਉੱਤਰ-ਪ੍ਰਦੇਸ਼ ਦੇ ਕਿਸਾਨ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਹਨ।ਪੀਐੱਮ ਨੇ ਕਿਹਾ ਕਿ ਮੈਂ ਤਾਮਿਲਨਾਡੂ ਦੇ ਕਿਸਾਨਾਂ ਦੀ ਰਿਕਾਰਡ ਅੰਨ ਉਤਪਾਦਨ ਅਤੇ ਜਲਸ੍ਰੋਤਾਂ ਦਾ ਬਿਹਤਰ ਵਰਤੋਂ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਨਾ ਚਾਹੁੰਦਾ ਹੈ।
ਕੰਗਨਾ ਨੇ ਰਿੰਕੂ ਸ਼ਰਮਾ ਦੇ ਕਤਲ ਮਾਮਲੇ ’ਚ ਇਕ ਵਾਰ ਫਿਰ ਘੇਰਿਆ ਕੇਜਰੀਵਾਲ
ਅਸੀਂ ਜਲ ਸੁਰੱਖਿਆ ਲਈ ਜੋ ਕੁਝ ਕਰ ਸਕਦੇ ਹਾਂ, ਸਾਨੂੰ ਕਰਨਾ ਚਾਹੀਦਾ ਹੈ।ਹਰ ਬੂੰਦ ‘ਤੇ ਜ਼ਿਆਦਾ ਫਸਲ ਦਾ ਮੰਤਰ ਹਮੇਸ਼ਾ ਯਾਦ ਰੱਖੋ।ਚੇਨੱਈ ਦੇ ਜਵਾਹਰਲਾਲ ਨਹਿਰੂ ਸਟੇਡੀਅਮ ‘ਚ ਤਾਮਿਲਨਾਡੂ ਸਰਕਾਰ ਦੀ ਕਈ ਅਹਿਮ ਪਰਿਯੋਜਨਾਵਾਂ ਦਾ ਉਦਘਾਟਨ ਕਰਨ ਤੋਂ ਬਾਅਦ ਪੀਐੱਮ ਨੇ ਕਿਹਾ ਕਿ ‘ਹਜ਼ਾਰਾਂ ਸਾਲਾਂ ਤੋਂ ਐਨੀਕਾਟ ਨਹਿਰ ਦੇਸ਼ ਦੇ ਚਾਵਲ ਦੇ ਕਟੋਰੇ ਲਈ ਵਰਦਾਨ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਸ਼ੇਸ਼ ਹੈ ਕਿਉਂਕਿ ਅਸੀਂ 6 ਕਿਲੋਮੀਟਰ ਐਨੀਕੱਟ ਨਹਿਰ ਨੂੰ ਆਧੁਨਿਕ ਬਣਾਉਣ ਦੇ ਪ੍ਰਾਜੈਕਟ ਲਈ ਨੀਂਹ ਪੱਥਰ ਰੱਖ ਰਹੇ ਹਾਂ। ਇਸਦਾ ਪ੍ਰਭਾਵ ਬਹੁਤ ਚੰਗਾ ਰਹੇਗਾ। ਇਸ ਨਾਲ 2.27 ਲੱਖ ਏਕੜ ਵਿੱਚ ਸਿੰਚਾਈ ਸਹੂਲਤਾਂ ਵਿੱਚ ਸੁਧਾਰ ਹੋਵੇਗਾ। ਤਨਜੋਰ ਅਤੇ ਪੁਦੁਕੋਟਾਈ ਨੂੰ ਲਾਭ ਹੋਵੇਗਾ।