ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਕੀਤੀ ਗੱਲਬਾਤ

Must Read

ਮਾਨ ਸਰਕਾਰ ਵੱਲੋਂ ਕੋਪਰੇਟਿਵ ਬੈਂਕਾਂ ਲਈ 425 ਕਰੋੜ ਫ਼ੰਡ ਜਾਰੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ, 25 ਮਈ 2022 ਸਹਿਕਾਰੀ ਬੈਂਕਾਂ ਲਈ ਸਰਕਾਰ ਦਾ ਵੱਡਾ ਫੈਸਲਾ ਲਿਆ ਗਿਆ ਹੈ lਸਹਿਕਾਰੀ ਬੈਂਕਾਂ ਦੇ...

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : ਗਰੁੱਪ-ਸੀ ਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਵਾਸਤੇ ਪੰਜਾਬੀ ਯੋਗਤਾ ਟੈਸਟ ਲਾਜ਼ਮੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 25 ਮਈ 2022 ਮਾਨ ਸਰਕਾਰ ਦਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।ਪੰਜਾਬ ਸਰਕਾਰ ਨੇ ਗਰੁੱਪ ਸੀ...

ਜਲੰਧਰ ‘ਚ ਸ਼ਰਾਬ ਪੀ ਕੇ ਨੌਜਵਾਨਾਂ ਨੇ ਕੀਤੀ ਹੁੱਲੜਬਾਜ਼ੀ

ਜਲੰਧਰ (ਸਕਾਈ ਨਿਊਜ਼ ਪੰਜਾਬ), 25 ਮਈ 2022 ਜਲੰਧਰ ਦੇ ਕਾਦੀਆਂ ਪਿੰਡ ਵਿਖੇ ਕੱਲ੍ਹ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ...

ਦਿੱਲੀ (ਸਕਾਈ ਨਿਊਜ ਬਿਊਰੋ) 22 ਜਨਵਰੀ 2022

ਸ਼ਨੀਵਾਰ (22 ਜਨਵਰੀ) ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਸਰਕਾਰੀ ਯੋਜਨਾਵਾਂ ਨੂੰ ਲਾਗੂ ਕਰਨ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਗੱਲਬਾਤ ਕੀਤੀ । ਪੀਐਮ ਮੋਦੀ ਨੇ ਕਿਹਾ, ਕਿ ਕੇਂਦਰ, ਰਾਜਾਂ ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਵਰਕ ਅਭਿਲਾਸ਼ੀ ਜ਼ਿਲ੍ਹਿਆਂ ਵਿੱਚ ਚੰਗੇ ਨਤੀਜੇ ਦੇ ਰਹੀ ਹੈ । ਵਿਕਾਸ ਦੇ ਮਾਮਲੇ ‘ਚ ਪਿਛੜੇ ਜ਼ਿਲ੍ਹੇ ਪਹਿਲੇ ਦੇਸ਼ ਦੀ ਤਰੱਕੀ ਦੇ ਅੰਕੜਿਆਂ ਨੂੰ ਵੀ ਹੇਠਾਂ ਕਰ ਦਿੰਦੇ ਸਨ ਪਰ ਪਿਛਲੇ 7 ਸਾਲਾਂ ‘ਚ ਜਦੋਂ ਤੋਂ ਇਨ੍ਹਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਚਾਹਵਾਨ ਜ਼ਿਲ੍ਹਿਆਂ ਦੇ ਰੂਪ ‘ਚ ਪੇਸ਼ ਕੀਤਾ ਗਿਆ ਤਾਂ ਇਹੀ ਜ਼ਿਲ੍ਹੇ ਅੱਜ ਗਤੀਰੋਧ ਦੀ ਬਜਾਏ ਗਤੀਵਰਧਕ ਬਣ ਰਹੇ ਹਨ । ਉਨ੍ਹਾਂ ਕਿਹਾ ਹਰ ਜ਼ਿਲ੍ਹੇ ਨੂੰ ਦੂਜਿਆਂ ਦੀ ਸਫਲਤਾ ਤੋਂ ਸਿੱਖਣ ਅਤੇ ਉਨ੍ਹਾਂ ਦੀਆਂ ਚੁਣੌਤੀਆਂ ਦਾ ਮੁਲਾਂਕਣ ਕਰਨ ਦੀ ਲੋੜ ਹੈ ।

ਇਹ ਖਬਰ ਵੀ ਪੜ੍ਹੋ:ਬਿਕਰਮ ਸਿੰਘ ਮਜੀਠੀਆ ਨੇ ਸੀਐਮ ਚੰਨੀ ਨੂੰ ਲੈ ਕੇ ਕੀਤੇ ਵੱਡੇ…

ਪੀਐਮ ਮੋਦੀ ਨੇ ਕਿਹਾ ਸਰਕਾਰ ਨੇ 22 ਰਾਜਾਂ ਵਿੱਚ 142 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ਜੋ ਸਿਰਫ਼ ਇੱਕ ਜਾਂ ਦੋ ਮਾਪਦੰਡਾਂ ਵਿੱਚ ਪਛੜ ਰਹੇ ਹਨ; ਉਨ੍ਹਾਂ ਨੂੰ ਇਸ ਨੂੰ ਹੱਲ ਕਰਨ ਲਈ ਚੁਣੌਤੀ ਵਜੋਂ ਲੈਣਾ ਚਾਹੀਦਾ ਹੈ । ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨੇ ਡੀਐਮਜ਼ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਹਰੇਕ ਨਾਗਰਿਕ ਤੱਕ ਵੱਖ-ਵੱਖ ਸਰਕਾਰੀ ਲਾਭ ਪਹੁੰਚਾਉਣ ਲਈ ਸਮਾਂਬੱਧ ਢੰਗ ਨਾਲ ਯੋਜਨਾਵਾਂ ਬਣਾਉਣ ਲਈ ਕਿਹਾ। ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਕਿਹਾ,”ਆਜ਼ਾਦੀ ਦੇ 75 ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਵੀ ਦੇਸ਼ ‘ਚ ਕਈ ਜ਼ਿਲ੍ਹੇ ਪਿੱਛੇ ਹੀ ਰਹਿ ਗਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਦੇ ਅੰਕੜਿਆਂ ਨੂੰ ਵੀ ਇਹ ਜ਼ਿਲ੍ਹੇ ਹੇਠਾਂ ਕਰ ਦਿੰਦੇ ਸਨ ।

ਇਹ ਖਬਰ ਵੀ ਪੜ੍ਹੋ:ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਹੋਏ ਕੋਰੋਨਾ ਪਾਜੇਟਿਵ

ਪੀ.ਐੱਮ. ਮੋਦੀ ਨੇ ਕਿਹਾ,”ਕਿ ਕਈ ਜ਼ਿਲ੍ਹਿਆਂ ਨੇ ਕੁਪੋਸ਼ਣ ‘ਤੇ ਬਹੁਤ ਚੰਗਾ ਕੰਮ ਕੀਤਾ ਹੈ ਤਾਂ ਕੁਝ ਜ਼ਿਲ੍ਹਿਆਂ ਨੇ ਪਸ਼ੂਆਂ ਦੇ ਟੀਕਾਕਰਨ ‘ਤੇ ਬਹੁਤ ਬਿਹਤਰ ਕੰਮ ਕੀਤਾ ਹੈ । ਉਨ੍ਹਾਂ ਕਿਹਾ ਕਿ ਬਿਹਾਰ ਵਰਗੇ ਸੂਬੇ ‘ਚ ਜਿੱਥੇ 30 ਫੀਸਦੀ ਪੀਣ ਦਾ ਸ਼ੁੱਧ ਪਾਣੀ ਉਪਲੱਬਧ ਸੀ ਅੱਜ ਉੱਥੇ 90 ਫੀਸਦੀ ਤੱਕ ਟੂਟੀ ਤੋਂ ਸ਼ੁੱਧ ਪਾਣੀ ਪਹੁੰਚ ਰਿਹਾ ਹੈ । ਉਨ੍ਹਾਂ ਕਿਹਾ,”ਜਦੋਂ ਦੂਜਿਆਂ ਦੀਆਂ ਇੱਛਾਵਾਂ, ਆਪਣੀਆਂ ਇੱਛਾਵਾਂ ਬਣ ਜਾਣ ਅਤੇ ਜਦੋਂ ਦੂਜਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ ਆਪਣੀ ਸਫ਼ਲਤਾ ਦਾ ਪੈਮਾਨਾ ਬਣ ਜਾਵੇ ਤਾਂ ਫਿਰ ਉਹ ਕਰਤੱਵ ਦੇ ਰਸਤਾ ਇਤਿਹਾਸ ਰਚਦਾ ਹੈ। ਅੱਜ ਅਸੀਂ ਦੇਸ਼ ਦੇ ਅਭਿਲਾਸ਼ੀ ਜ਼ਿਲ੍ਹਿਆਂ ‘ਚ ਇਹੀ ਇਤਿਹਾਸ ਬਣਦੇ ਹੋਏ ਦੇਖ ਰਹੇ ਹਾਂ ।” ਇਸ ਪ੍ਰੋਗਰਾਮ ‘ਚ ਕਈ ਸੂਬਿਆਂ ਦੇ ਮੁੱਖ ਮੰਤਰੀ ਅਤੇ ਨੀਤੀ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ।

 

LEAVE A REPLY

Please enter your comment!
Please enter your name here

Latest News

ਮਾਨ ਸਰਕਾਰ ਵੱਲੋਂ ਕੋਪਰੇਟਿਵ ਬੈਂਕਾਂ ਲਈ 425 ਕਰੋੜ ਫ਼ੰਡ ਜਾਰੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ, 25 ਮਈ 2022 ਸਹਿਕਾਰੀ ਬੈਂਕਾਂ ਲਈ ਸਰਕਾਰ ਦਾ ਵੱਡਾ ਫੈਸਲਾ ਲਿਆ ਗਿਆ ਹੈ lਸਹਿਕਾਰੀ ਬੈਂਕਾਂ ਦੇ...

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : ਗਰੁੱਪ-ਸੀ ਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਵਾਸਤੇ ਪੰਜਾਬੀ ਯੋਗਤਾ ਟੈਸਟ ਲਾਜ਼ਮੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 25 ਮਈ 2022 ਮਾਨ ਸਰਕਾਰ ਦਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।ਪੰਜਾਬ ਸਰਕਾਰ ਨੇ ਗਰੁੱਪ ਸੀ ਅਤੇ ਡੀ ਪੋਸਟਾਂ ਲਈ ਉਮੀਦਵਾਰਾਂ...

ਜਲੰਧਰ ‘ਚ ਸ਼ਰਾਬ ਪੀ ਕੇ ਨੌਜਵਾਨਾਂ ਨੇ ਕੀਤੀ ਹੁੱਲੜਬਾਜ਼ੀ

ਜਲੰਧਰ (ਸਕਾਈ ਨਿਊਜ਼ ਪੰਜਾਬ), 25 ਮਈ 2022 ਜਲੰਧਰ ਦੇ ਕਾਦੀਆਂ ਪਿੰਡ ਵਿਖੇ ਕੱਲ੍ਹ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ l ਜਦ ਪਿੰਡ ਵਿੱਚ ਬਣੀ...

ਗੜ੍ਹਸ਼ੰਕਰ ‘ਚ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ‘ਚ ਲੱਗੀ ਅੱਗ, ਵਾਹਨ ਸੜ ਕੇ ਸੁਆਹ

ਗੜ੍ਹਸ਼ੰਕਰ( ਦੀਪਕ ਅਗਨੀਹੋਤਰੀ, 25 ਮਈ 2022 ਬੀਤੀ ਦੇਰ ਰਾਤ ਗੜ੍ਹਸ਼ੰਕਰ ਨੰਗਲ ਚੌਂਕ ਨਜ਼ਦੀਕ ਅਜੀਤ ਮਾਰਕੀਟ ਕੋਲ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ਤੇ ਸ਼ਾਰਟ ਸਰਕਟ ਨਾਲ...

ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ: 24 ਘੰਟਿਆਂ ‘ਚ 2124 ਨਵੇਂ ਕੇਸ ਆਏ ਸਾਹਮਣੇ

ਦਿੱਲੀ (ਸਕਾਈ ਨਿਊਜ਼ ਪੰਜਾਬ), 25 ਮਈ 2022 ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਵੇ ਤਾਂ 2124 ਨਵੇਂ...

More Articles Like This