ਨਵੀਂ ਦਿੱਲੀ,8 ਫਰਵਰੀ (ਸਕਾਈ ਨਿਊਜ਼ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਯਾਨੀ ਸੋਮਵਾਰ ਨੂੰ ਰਾਜ ਸਭਾ ‘ਚ ਸੰਬੋਧਨ ਕੀਤਾ ਜਾ ਰਿਹਾ ਹੈ ।ਪੀ.ਐੱਮ. ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਇਕ ਵੱਡੇ ਸੰਕਟ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਵਿਰੋਧੀ ਧਿਰ ਰਾਸ਼ਟਰਪਤੀ ਦਾ ਭਾਸ਼ਣ ਸੁਣਦਾ ਪਰ ਉਨ੍ਹਾਂ ਦੇ ਭਾਸ਼ਣ ਦਾ ਪ੍ਰਭਾਵ ਇੰਨਾ ਹੈ ਕਿ ਵਿਰੋਧੀ ਧਿਰ ਬਿਨਾਂ ਕੁਝ ਸੁਣੇ ਹੀ ਇੰਨਾ ਕੁਝ ਉਨ੍ਹਾਂ ਦੇ ਭਾਸ਼ਣ ‘ਤੇ ਬੋਲ ਸਕਿਆ ਹੈ। ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਸਾਨ ਅੰਦੋਲਨ ਨੂੰ ਲੈ ਕੇ ਵੀ ਗੱਲ ਕੀਤੀ।
ਬਿਹਾਰ ਸਣੇ ਅੱਜ ਇਹਨਾਂ 4 ਰਾਜਾਂ ‘ਚ ਖੁੱਲ੍ਹਣਗੇ 6ਵੀਂ ਤੋਂ 8 ਵੀਂ ਜਮਾਤ ਤੱਕ ਦੇ ਸਕੂਲ
ਉਨ੍ਹਾਂ ਕਿਹਾ ਕਿ ਸਾਨੂੰ ਤੈਅ ਕਰਨਾ ਹੋਵੇਗਾ ਕਿ ਅਸੀਂ ਸਮੱਸਿਆ ਦਾ ਹਿੱਸਾ ਬਣਾਂਗੇ ਜਾਂ ਹੱਲ ਦਾ ਮਾਧਿਅਮ ਬਣਾਂਗੇ। ਸਿਆਸਤ ਅਤੇ ਰਾਸ਼ਟਰਨੀਤੀ ‘ਚ ਸਾਨੂੰ ਕਿਸੇ ਇਕ ਨੂੰ ਚੁਣਨਾ ਹੋਵੇਗਾ। ਮੋਦੀ ਨੇ ਕਿਹਾ ਕਿ ਸਦਨ ‘ਚ ਕਿਸਾਨ ਅੰਦੋਲਨ ਦੀ ਭਰਪੂਰ ਚਰਚਾ ਹੋਈ, ਜੋ ਵੀ ਦੱਸਿਆ ਗਿਆ, ਉਹ ਅੰਦੋਲਨ ਨੂੰ ਲੈ ਕੇ ਦੱਸਿਆ ਗਿਆ ਪਰ ਮੂਲ ਗੱਲ ‘ਤੇ ਚਰਚਾ ਨਹੀਂ ਹੋਈ। ਮੋਦੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਨੇ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ, ਨਾਲ ਹੀ ਸੁਝਾਅ ਵੀ ਦਿੱਤੇ।
ਕਰੀਨਾ ਕਪੂਰ ਅਤੇ ਸਾਰਾ ਅਲੀ ਖਾਨ ਨੇ ਉਤਰਾਖੰਡ’ਚ ਮਚੀ ਤਬਾਹੀ ‘ਤੇ ਜਤਾਇਆ ਦੁੱਖ
ਮੋਦੀ ਨੇ ਕਿਹਾ ਕਿ ਚੌਧਰੀ ਚਰਨ ਸਿੰਘ ਦੇ ਕਥਨ ਨੂੰ ਸਦਨ ‘ਚ ਪੜ੍ਹਿਆ,”33 ਫੀਸਦੀ ਕਿਸਾਨ ਅਜਿਹੇ ਹਨ, ਜਿਨ੍ਹਾਂ ਕੋਲ ਜ਼ਮੀਮ 2 ਵੀਘੇ ਤੋਂ ਘੱਟ ਹੈ, 18 ਫੀਸਦੀ ਜੋ ਕਿਸਾਨ ਕਹਿਲਾਉਂਦੇ ਹਨ, ਉਨ੍ਹਾਂ ਕੋਲ 2-4 ਵੀਘੇ ਜ਼ਮੀਨ ਹੈ। ਇਹ ਕਿੰਨੀ ਵੀ ਮਿਹਨਤ ਕਰ ਲੈਣ, ਆਪਣੀ ਜ਼ਮੀਨ ‘ਤੇ ਇਨ੍ਹਾਂ ਦੀ ਗੁਜ਼ਰ ਨਹੀਂ ਹੋ ਸਕਦੀ ਹੈ।”