ਨਵੀਂ ਦਿੱਲੀ,31 ਜਨਵਰੀ (ਸਕਾਈ ਨਿਊਜ਼ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਯਾਨੀ ਕਿ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਗਿਆ । ਜਿਸ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਮੈਂ ‘ਮਨ ਕੀ ਬਾਤ’ ਕਰਦਾ ਹਾਂ ਕਿ ਅਜਿਹਾ ਲੱਗਦਾ ਹੈ, ਜਿਵੇਂ ਤੁਹਾਡੇ ਦਰਮਿਆਨ ਤੁਹਾਡੇ ਮੈਂਬਰ ਦੇ ਰੂਪ ਵਿਚ ਹਾਜ਼ਰ ਹਾਂ।
ਅਣਪਛਾਤੇ ਵਿਅਕਤੀਆਂ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਭਰਾ ਨੂੰ ਮਾਰੀ ਗੋਲੀ
ਸਾਡੀਆਂ ਛੋਟੀਆਂ-ਛੋਟੀਆਂ ਗੱਲਾਂ, ਜੋ ਇਕ-ਦੂਜੇ ਨੂੰ ਕੁਝ ਸਿਖਾ ਜਾਣ, ਜ਼ਿੰਦਗੀ ਦੇ ਖੱਟੇ-ਮਿੱਠੇ ਅਨੁਭਵ ਜੋ ਜੀਅ ਭਰ ਜਿਊਣ ਦੀ ਪ੍ਰੇਰਣਾ ਬਣ ਜਾਣ- ਬਸ ਇਹ ਤਾਂ ਹੈ ‘ਮਨ ਕੀ ਬਾਤ’।
ਗਾਇਕ ਸਿੱਧੂ ਮੂਸੇ ਵਾਲਾ ਦੀ ਕਿਸਾਨ ਅੰਦੋਲਨ ਨੂੰ ਲੈ ਕੇ ਲੋਕਾਂ ਨੂੰ ਖ਼ਾਸ ਅਪੀਲ
ਇਸ ਪ੍ਰੋਗਰਾਮ ਜ਼ਰੀਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਵੇਖ ਦੇਸ਼ ਬਹੁਤ ਦੁਖੀ ਹੋਇਆ। ਸਾਨੂੰ ਆਉਣ ਵਾਲੇ ਸਮੇਂ ਨੂੰ ਨਵੀਂ ਆਸ ਅਤੇ ਨਵੀਨਤਾ ਨਾਲ ਭਰਨਾ ਹੈ। ਅਸੀਂ ਪਿਛਲੇ ਸਾਲ ਅਸਾਧਾਰਣ ਸੰਜਮ ਅਤੇ ਸਾਹਸ ਦਾ ਪਰਿਚੈ ਦਿੱਤਾ। ਇਸ ਸਾਲ ਵੀ ਸਾਨੂੰ ਸਖਤ ਮਿਹਨਤ ਕਰ ਕੇ ਆਪਣੇ ਸੰਕਲਪਾਂ ਨੂੰ ਸਿੱਧ ਕਰਨਾ ਹੈ।