ਪੀਐਮ ਮੋਦੀ ਅੱਜ ਅਸਾਮ-ਬੰਗਾਲ ਦਾ ਕਰਨਗੇ ਦੌਰਾ

Must Read

ਅੱਜ ਤੋਂ ਲਾਗੂ ਹੋਣਗੇ ਵੱਡੇ ਬਦਲਾਵ,LPG ਸਿਲੰਡਰ ਵੀ ਹੋਇਆ ਮਹਿੰਗਾ

ਚੰਡੀਗੜ੍ਹ,1 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜ 1 ਮਾਰਚ ਹੈ ਅਤੇ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਕੁਝ ਨਵੇਂ ਨਿਯਮ ਵੀ...

PM ਮੋਦੀ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼

ਨਵੀਂ ਦਿੱਲੀ,1 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜ ਦੇਸ਼ ਭਰ ਵਿੱਚ ਕੋਰੋਨਾ ਟੀਕਾਕਾਰਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ।ਇਸ ਮੌਕੇ...

ਲੁਧਿਆਣਾ ਤੋਂ ਬਠਿੰਡਾ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 15 ਲੋਕ ਬੁਰੀ ਤਰ੍ਹਾਂ ਜਖ਼ਮੀ

ਬਰਨਾਲਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਬਰਨਾਲਾ-ਹੰਡਿਆਇਆ ਰੋਡ ’ਤੇ ਡੀ ਮਾਰਟ ਨੇੜੇ ਐਤਵਾਰ ਸਵੇਰੇ 10 ਵਜੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ...

ਨਵੀਂ ਦਿੱਲੀ, 22 ਫਰਵਰੀ (ਸਕਾਈ ਨਿਊਜ਼ ਬਿਊਰੋ)

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਆਸਾਮ ਅਤੇ ਬੰਗਾਲ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੋਵਾਂ ਰਾਜਾਂ ਵਿੱਚ ਕਈ ਯੋਜਨਾਵਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਅੱਜ ਸ਼ਾਮ ਕਰੀਬ 4.30 ਵਜੇ ਪੱਛਮੀ ਬੰਗਾਲ ਦੇ ਹੁਗਲੀ ਵਿੱਚ ਕਈ ਰੇਲ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਕੋਲਕਾਤਾ ਮੈਟਰੋ ਨੂੰ ਨੋਆਪਾੜਾ ਤੋਂ ਦੱਖਣੀਸ਼ਵਰ ਤੱਕ ਹਰੀ ਝੰਡੀ ਦੇਣਗੇ । ਤਕਰੀਬਨ 4 ਕਿਲੋਮੀਟਰ ਦੇ ਇਸ ਵਿਸਥਾਰ ਦਾ ਨਿਰਮਾਣ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਹੈ ਅਤੇ ਇਸ ‘ਤੇ 464 ਕਰੋੜ ਰੁਪਏ ਦੀ ਲਾਗਤ ਆਈ ਹੈ। ਇਹ ਨਵਾਂ ਵਿਸਥਾਰ ਲੱਖਾਂ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਕਾਲੀਘਾਟ ਅਤੇ ਦੱਖਣੀਸ਼ਵਰ ਸਥਿਤ ਦੋ ਵਿਸ਼ਵ ਪ੍ਰਸਿੱਧ ਕਾਲੀ ਮੰਦਰਾਂ ਵਿੱਚ ਪਹੁੰਚਣਾ ਸੌਖਾ ਹੋ ਜਾਵੇਗਾ।

 

ਦਰਅਸਲ, ਇਸ ਸਬੰਧੀ ਪੀਐਮ ਮੋਦੀ ਨੇ ਵੀ ਟਵੀਟ ਕਰਕੇ ਉਦਘਾਟਨ ਵਿੱਚ ਆਪਣੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ । ਨੋਆਪਾੜਾ ਤੋਂ ਦੱਖਣੀਸ਼ਵਰ ਤੱਕ ਮੈਟਰੋ ਵਿਸਥਾਰ ਦਾ ਉਦਘਾਟਨ ਹੁਗਲੀ ਤੋਂ ਹੋਵੇਗਾ । ਇਹ ਪ੍ਰਾਜੈਕਟ ਵਿਸ਼ੇਸ਼ ਹੈ ਕਿਉਂਕਿ ਇਹ ਮਾਂ ਕਾਲੀ, ਕਾਲੀਘਾਟ ਅਤੇ ਦੱਖਣੀਸ਼ਵਰ ਦੇ ਦੋ ਪਵਿੱਤਰ ਮੰਦਰਾਂ ਵਿਚਕਾਰ ਆਵਾਜਾਈ ਦੀ ਸਹੂਲਤ ਦੇਵੇਗਾ। ਇਹ ਮੰਦਰ ਭਾਰਤ ਦੇ ਮਹਾਨ ਸਭਿਆਚਾਰ ਦੇ ਜੀਵੰਤ ਪ੍ਰਤੀਕ ਹਨ।

PM Modi to visit Assam

ਇਸ ਤੋਂ ਇਲਾਵਾ ਪੀਐਮ ਮੋਦੀ ਨੇ ਟਵੀਟ ਕੀਤਾ ਹੈ, “ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਬਾਰਾਨਗਰ ਅਤੇ ਦੱਖਣੀਸ਼ਵਰ ਦੇ ਦੋ ਨਵੇਂ ਬਣੇ ਸਟੇਸ਼ਨਾਂ ਵਿੱਚ ਬਹੁਤ ਸਾਰੀਆਂ ਆਧੁਨਿਕ ਸਹੂਲਤਾਂ ਹਨ ਜੋ ਜ਼ਿੰਦਗੀ ਨੂੰ ਸੌਖਾ ਬਣਾ ਦੇਣਗੀਆਂ। ਉਨ੍ਹਾਂ ਦਾ ਸ਼ਾਸਤਰਾਂ ਦੇ ਹਿਸਾਬ ਨਾਲ ਡਿਜ਼ਾਇਨ ਕੀਤਾ ਗਿਆ ਹੈ।”

ਦੱਸ ਦੇਈਏ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੁਗਲੀ ਦੇ ਡਨਲਪ ਗਰਾਉਂਡ ਵਿਖੇ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ। ਆਪਣੇ ਬੰਗਾਲ ਦੌਰੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਕਈ ਹੋਰ ਰੇਲਵੇ ਲਾਈਨਾਂ ਸਮਰਪਿਤ ਕਰਨਗੇ।

LEAVE A REPLY

Please enter your comment!
Please enter your name here

Latest News

ਅੱਜ ਤੋਂ ਲਾਗੂ ਹੋਣਗੇ ਵੱਡੇ ਬਦਲਾਵ,LPG ਸਿਲੰਡਰ ਵੀ ਹੋਇਆ ਮਹਿੰਗਾ

ਚੰਡੀਗੜ੍ਹ,1 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜ 1 ਮਾਰਚ ਹੈ ਅਤੇ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਕੁਝ ਨਵੇਂ ਨਿਯਮ ਵੀ...

PM ਮੋਦੀ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼

ਨਵੀਂ ਦਿੱਲੀ,1 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜ ਦੇਸ਼ ਭਰ ਵਿੱਚ ਕੋਰੋਨਾ ਟੀਕਾਕਾਰਨ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ।ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...

ਲੁਧਿਆਣਾ ਤੋਂ ਬਠਿੰਡਾ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 15 ਲੋਕ ਬੁਰੀ ਤਰ੍ਹਾਂ ਜਖ਼ਮੀ

ਬਰਨਾਲਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਬਰਨਾਲਾ-ਹੰਡਿਆਇਆ ਰੋਡ ’ਤੇ ਡੀ ਮਾਰਟ ਨੇੜੇ ਐਤਵਾਰ ਸਵੇਰੇ 10 ਵਜੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਦਾ ਡਰਾਈਵਰ...

ਫਗਵਾੜਾ ’ਚ ਕੋਰੋਨਾ ਕਾਰਣ, 2 ਲੋਕਾਂ ਦੀ ਮੌਤ ਤੇ 25 ਦੀ ਰਿਪੋਰਟ ਆਈ ਪਾਜ਼ੇਟਿਵ

ਫਗਵਾੜਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਫਗਵਾੜਾ ’ਚ ਲਗਾਤਾਰ ਕੋਰੋਨਾ ਬਲਾਸਟ ਹੋ ਰਿਹਾ ਹੈ । ਹਰ ਦਿਨ ਕੇਸਾਂ ’ਚ ਹੋ ਰਿਹਾ ਇਜ਼ਾਫ਼ਾ ਫਗਵਾੜਾ ਲਈ ਖ਼ਤਰਨਾਕ ਸਾਬਤ...

ਦੋ ਭੈਣਾਂ ਦੇ ਇਕਲੋਤੇ ਭਰਾ ਦੀ ਸੜਕ ਹਾਦਸੇ ਦੌਰਾਨ ਮੌਤ

ਤਰਨਤਾਰਨ(ਰਿੰਪਲ ਗੌਲ੍ਹਣ),28 ਫਰਵਰੀ ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ 'ਚ ਕੱਲ ਦੁਪਹਿਰੇ ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਆਸਲ ਉਤਾੜ ਵਿਖੇ...

More Articles Like This