ਗੁਜਰਾਤ (ਸਕਾਈ ਨਿਊਜ਼ ਪੰਜਾਬ), 29 ਅਪ੍ਰੈਲ 2022
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਗੁਜਰਾਤ ਦੇ ਸੂਰਤ ਵਿੱਚ ਗਲੋਬਲ ਪਾਟੀਦਾਰ ਬਿਜ਼ਨਸ ਸਮਿਟ (GPBS) ਦਾ ਉਦਘਾਟਨ ਕਰਨਗੇ, ਇਹ ਪ੍ਰੋਗਰਾਮ ਸਰਦਾਰਧਾਮ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਲਗਭਗ ਹੋਵੇਗਾ। ਪੀਐਮਓ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਤਿੰਨ ਰੋਜ਼ਾ ਸਮਾਗਮ 29 ਅਪ੍ਰੈਲ ਤੋਂ 1 ਮਈ ਤੱਕ ਕਰਵਾਇਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ: ਕੋਰੋਨਾ ਦੀ ਤੇਜ਼ ਰਫ਼ਤਾਰ ਨੇ ਵਧਾਈ ਚਿੰਤਾ, 3377 ਨਵੇਂ ਮਾਮਲੇ ਆਏ…
ਪਾਟੀਦਾਰ ਭਾਈਚਾਰੇ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਸਰਦਾਰਧਾਮ ‘ਮਿਸ਼ਨ 2026’ ਦੇ ਤਹਿਤ GPBS ਦਾ ਆਯੋਜਨ ਕਰ ਰਿਹਾ ਹੈ। ਇਹ ਸੰਮੇਲਨ ਹਰ ਦੋ ਸਾਲ ਬਾਅਦ ਹੁੰਦਾ ਹੈ। ਪਹਿਲੇ ਦੋ ਸਿਖਰ ਸੰਮੇਲਨ 2018 ਅਤੇ 2020 ਵਿੱਚ ਗਾਂਧੀਨਗਰ ਵਿੱਚ ਹੋਏ ਸਨ ਅਤੇ ਮੌਜੂਦਾ ਸਿਖਰ ਸੰਮੇਲਨ ਹੁਣ ਸੂਰਤ ਵਿੱਚ ਹੋ ਰਿਹਾ ਹੈ।