ਨੀਤੀ ਆਯੋਗ ਦੀ ਮੀਟਿੰਗ ‘ਚ ਬੋਲੇ ਪੀਐਮ, ਜਲਦ ਹੋਵੇਗਾ ਦੇਸ਼ ਦਾ ਵਿਕਾਸ

Must Read

8 ਮਾਰਚ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ

ਨਵੀਂ ਦਿੱਲੀ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦਾ ਬਜਟ ਇਜਲਾਸ ਇਸ ਵੇਲੇ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ। ਜੇਕਰ ਦਿੱਲੀ ਦੇ...

ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਰਿਜ਼ਰਵੇਸ਼ਨ/ ਰੋਸਟਰ ਨੀਤੀ ਲਾਗੂ ਕਰਨ ਦੇ ਹੁਕਮ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਦੇਸ਼ ਦਿੱਤੇ ਹਨ...

ਪੰਜਾਬ ਸਰਕਾਰ ਨੇ PSSSB ਦੇ ਚੇਅਰਮੈਨ ਦਾ ਵਧਾਇਆ ਕਾਰਜਕਾਲ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ...

ਨਵੀਂ ਦਿੱਲੀ,20 ਫਰਵਰੀ (ਸਕਾਈ ਨਿਊਜ਼ ਬਿਊਰੋ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅੱਜ ਨੀਤੀ ਆਯੋਗ ਦੀ 6ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਕੀਤੀ ਗਈ।ਵੀਡੀਓ ਕਾਨਫਰੰਸ ਜ਼ਰੀਏ ਹੋਈ ਇਸ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਕੰਮ ਕੀਤਾ, ਇਸ ਲਈ ਦੇਸ਼ ਸਫਲ ਹੋਇਆ। ਦੁਨੀਆਂ ਵਿਚ ਭਾਰਤ ਦੇ ਚੰਗੇ ਅਕਸ ਦਾ ਨਿਰਮਾਣ ਹੋਇਆ ਹੈ।

PM Modi chairs 6th meeting of Governing Council of NITI Aayog

ਮੀਟਿੰਗ ਵਿਚ ਸ਼ਾਮਲ ਨਹੀਂ ਹੋਏ ਕੈਪਟਨ ਅਮਰਿੰਦਰ ਸਿੰਘ ਅਤੇ ਮਮਤਾ ਬੈਨਰਜੀ
ਇਸ ਬੈਠਕ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਨਹੀਂ ਹੋਏ। ਕੈਪਟਨ ਅਮਰਿੰਦਰ ਸਿੰਘ ਖ਼ਰਾਬ ਸਿਹਤ ਦੇ ਚਲਦਿਆਂ ਇਸ ਬੈਠਕ ਸ਼ਾਮਿਲ ਨਹੀਂ ਹੋ ਸਕੇ ਅਤੇ ਉਹਨਾਂ ਦੀ ਥਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਬੈਠਕ ‘ਚ ਸ਼ਾਮਲ ਹੋਏ।

PM Modi

ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਦੇਸ਼ ਅਪਣੀ ਆਜ਼ਾਦੀ ਦੇ 75ਵੇਂ ਸਾਲ ਪੂਰੇ ਕਰਨ ਜਾ ਰਿਹਾ ਹੈ ਤਾਂ ਗਵਰਨਿੰਗ ਕੌਂਸਲ ਦੀ ਬੈਠਕ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਈ ਹੈ। ਉਹਨਾਂ ਨੇ ਸੂਬਿਆਂ ਨੂੰ ਕਿਹਾ ਕਿ ਆਜ਼ਾਦੀ ਦੇ 75ਵੇਂ ਸਾਲ ਲਈ ਅਪਣੇ-ਅਪਣੇ ਸੂਬਿਆਂ ਵਿਚ ਸਮਾਜ ਦੇ ਸਾਰੇ ਲੋਕਾਂ ਨੂੰ ਜੋੜ ਕੇ ਕਮੇਟੀਆਂ ਦਾ ਨਿਰਮਾਣ ਕੀਤਾ ਜਾਵੇ।

pm Modi
2014 ਤੋਂ ਬਾਅਦ 2 ਕਰੋੜ 40 ਲੱਖ ਤੋਂ ਜ਼ਿਆਦਾ ਘਰਾਂ ਦਾ ਕੀਤਾ ਗਿਆ ਨਿਰਮਾਣ
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਬਾਅਦ ਤੋਂ ਪਿੰਡ ਅਤੇ ਸ਼ਹਿਰਾਂ ਨੂੰ ਮਿਲਾ ਕੇ 2 ਕਰੋੜ 40 ਲੱਖ ਤੋਂ ਜ਼ਿਆਦਾ ਘਰਾਂ ਦਾ ਨਿਰਮਾਣ ਕੀਤਾ ਗਿਆ ਹੈ। ਦੇਸ਼ ਦੇ 6 ਸ਼ਹਿਰਾਂ ਵਿਚ ਅਧੁਨਿਕ ਤਕਨੀਕ ਨਾਲ ਘਰ ਬਣਾਉਣ ਦੀ ਇਕ ਮੁਹਿੰਮ ਜਾਰੀ ਹੈ। ਇਕ ਮਹੀਨੇ ਵਿਚ ਨਵੀ ਤਕਨੀਕ ਨਾਲ ਵਧੀਆ ਘਰ ਬਣਾਉਣ ਦੇ ਨਵੇਂ ਮਾਡਲ ਤਿਆਰ ਹੋਣਗੇ।

PM Modi

ਸਾਢੇ ਤਿੰਨ ਕਰੋੜ ਤੋਂ ਜ਼ਿਆਦਾ ਘਰਾਂ ਨੂੰ ਪਾਈਪ ਵਾਟਰ ਸਪਲਾਈ ਨਾਲ ਜੋੜਿਆ- ਮੋਦੀ
ਉਹਨਾਂ ਕਿਹਾ ਪਾਣੀ ਦੀ ਕਮੀ ਅਤੇ ਪ੍ਰਦੂਸਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਲੋਕਾਂ ਦੇ ਵਿਕਾਸ ਵਿਚ ਰੁਕਾਵਟ ਨਾ ਬਣੇ ਇਸ ਦਿਸ਼ਾ ਵਿਚ ਵੀ ਕੰਮ ਕੀਤਾ ਜਾ ਰਿਹਾ ਹੈ। ਜਲ ਮਿਸ਼ਨ ਤੋਂ ਬਾਅਦ ਸਾਢੇ ਤਿੰਨ ਕਰੋੜ ਤੋਂ ਵੀ ਜ਼ਿਆਦਾ ਘਰਾਂ ਨੂੰ ਪਾਈਪ ਵਾਟਰ ਸਪਲਾਈ ਨਾਲ ਜੋੜਿਆ ਜਾ ਚੁੱਕਾ ਹੈ।

ਦੇਸ਼ ਹੁਣ ਸਮਾਂ ਨਹੀਂ ਗਵਾਉਣਾ ਚਾਹੁੰਦਾ- ਪੀਐਮ
ਬਜਟ ਬਾਰੇ ਗੱਲ ਕਰਦਿਆਂ ਪੀਐਮ ਮੋਦੀ ਨੇ ਕਿਹਾ ਇਸ ਸਾਲ ਦੇ ਬਜਟ ‘ਤੇ ਜਿਸ ਤਰ੍ਹਾਂ ਦੀ ਸਕਾਰਾਤਮਕ ਪ੍ਰਤੀਕਿਿਰਆ ਆਈ ਹੈ, ਉਸ ਦੇ ਜਤਾਇਆ ਹੈ ਕਿ ‘ਮੂਫ ਆਫ ਦ ਨੇਸ਼ਨ’ ਕੀ ਹੈ। ਦੇਸ਼ ਮਨ ਬਣਾ ਚੁੱਕਿਆ ਹੈ, ਦੇਸ਼ ਤੇਜ਼ੀ ਨਾਲ ਅੱਗੇ ਵਧਣਾ ਚਾਹੁੰਦਾ ਹੈ, ਦੇਸ਼ ਹੁਣ ਸਮਾਂ ਨਹੀਂ ਗਵਾਉਣਾ ਚਾਹੁੰਦਾ।ਦੇਸ਼ ਦੇ ਮਨ ਨੂੰ ਬਣਾਉਣ ਵਿਚ ਦੇਸ਼ ਦੇ ਨੌਜਵਾਨ ਮਨ ਬਹੁਤ ਵੱਡੀ ਭੂਮਿਕਾ ਨਿਭਾਅ ਰਹੇ ਹਨ। ਆਤਮ ਨਿਰਭਰ ਮੁਹਿੰਮ ਬਾਰੇ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਮੁਹਿੰਮ, ਇਕ ਅਜਿਹੇ ਭਾਰਤ ਦਾ ਨਿਰਮਾਣ ਮਾਰਗ ਹੈ ਜੋ ਨਾ ਸਿਰਫ ਅਪਣੀਆਂ ਲੋੜਾਂ ਲਈ ਬਲਕਿ ਵਿਸ਼ਵ ਲਈ ਵੀ ਉਤਪਾਦਨ ਕਰੇ।

LEAVE A REPLY

Please enter your comment!
Please enter your name here

Latest News

8 ਮਾਰਚ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ

ਨਵੀਂ ਦਿੱਲੀ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦਾ ਬਜਟ ਇਜਲਾਸ ਇਸ ਵੇਲੇ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ। ਜੇਕਰ ਦਿੱਲੀ ਦੇ...

ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਰਿਜ਼ਰਵੇਸ਼ਨ/ ਰੋਸਟਰ ਨੀਤੀ ਲਾਗੂ ਕਰਨ ਦੇ ਹੁਕਮ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਦੇਸ਼ ਦਿੱਤੇ ਹਨ ਕਿ ਉਹ ਯੂਨੀਵਰਸਿਟੀ ਵਿੱਚ ਪੰਜਾਬ...

ਪੰਜਾਬ ਸਰਕਾਰ ਨੇ PSSSB ਦੇ ਚੇਅਰਮੈਨ ਦਾ ਵਧਾਇਆ ਕਾਰਜਕਾਲ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਕਾਰਜਕਾਲ ਦੀ ਮਿਆਦ 28 ਮਾਰਚ,...

ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ,ਅਨੁਰਾਗ ਕਸ਼ਯਪ ਅਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਦੀ ਰੇਡ

ਮੁੰਬਈ,3 ਮਾਰਚ (ਸਕਾਈ ਨਿਊਜ਼ ਬਿਊਰੋ) ਫਿਲਮੀ ਜਗਤ ਨਾਲ ਜੁੜੀ ਖ਼ਬਰ ਮੁੰਬਈ ਤੋਂ ਆ ਰਹੀ ਹੈ।ਇਨਕਮ ਟੈਕਸ ਦੀਆਂ ਕਈ ਟੀਮਾਂ ਨੇ ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ ਅਤੇ...

ਦੇਖੋ ਪਤਨੀ ਤੋਂ ਮਿਲੀ ਹੱਲਾਸੇਰੀ ਨਾਲ ਕਿਸਾਨ ਨੇ ਕਿਸ ਢੰਗ ਨਾਲ ਕੀਤੀ ਖੇਤੀ !

ਫਰੀਦਕੋਟ (ਗਗਨਦੀਪ ਸਿੰਘ ),3 ਮਾਰਚ ਜਿਥੇ ਇਹਨੀਂ ਦਿਨੀ ਕਥਿਤ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆ ਵੱਲੋਂ ਦਿੱਲੀ ਵਿਖੇ ਬੀਤੇ ਕਰੀਬ 3 ਮਹੀਨਿਆ ਤੋਂ...

More Articles Like This