ਮੋਦੀ ਨੂੰ ਪ੍ਰਕਾਸ਼ -ਉਤਸਵ ‘ਤੇ ਨਾ ਬੁਲਾਉਣ ‘ਤੇ ਸਿਆਸਤ ਗਰਮਾਈ

Must Read

ਕਿਸਾਨ ਅੰਦੋਲਨ :ਦੀਪ ਸਿੱਧੂ ਨੇ ਕਿਸਾਨ ਆਗੂਆਂ ਨੂੰ ਦਿੱਤੀ ਵੱਡੀ ਧਮਕੀ

28 ਜਨਵਰੀ (ਸਕਾਈ ਨਿਊਜ਼ ਬਿਊਰੋ) ਗਣੰਤਤਰ ਦਿਵਸ ਮੌਕੇ ਕਿਸਾਨਾਂ ਦੇ ਵੱਲੋਂ ਜੋ ਲਾਲ ਕਿਲ੍ਹੇ ‘ਤੇ ਖ਼ਾਲਸਾ ਪੰਥ ਦਾ ਝੰਡੇ ਲਹਿਰਾਇਆ...

ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਉਸਾਰੀ ਸਬੰਧੀ ਕਾਰਜ ਇੱਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਚੰਡੀਗੜ੍ਹ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਸਰਕਾਰੀ...

ਦਿੱਲੀ ਵਿੱਚ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਅਸਹਿਣਯੋਗ, ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਉਤੇ ਪਰਤਣ ਦੀ ਅਪੀਲ

ਚੰਡੀਗੜ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਕੌਮੀ ਰਾਜਧਾਨੀ ਵਿੱਚ ਅੱਜ ਦੀ ਟਰੈਕਟਰ ਰੈਲੀ ਦੌਰਾਨ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ...

ਨਵੀਂ ਦਿੱਲੀ,8 ਜਨਵਰੀ (ਸਕਾਈ ਨਿਊਜ਼ ਬਿਊਰੋ)

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਹੈ ਅਤੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਇਹ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ।ਕਿਸਾਨਾਂ ਦਾ ਅੰਦੋਲਨ ਅੱਜ 43ਵੇਂ ਦਿਨ ਵੀ ਜਾਰੀ ਹੈ।ਇਸ ਦੌਰਾਨ ਪੰਜਾਬ ਦੀ ਸਿੱਖਾਂ ਦੀ ਸਰਵਉੱਚ ਸਾਂਝੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ‘ਤੇ ਨਾ ਬੁਲਾਉਣ ਨਾ ਫੈਸਲਾ ਲਿਆ ਹੈ।ਹੁਣ ਇਸ ਮਸਲੇ ‘ਤੇ ਪੰਜਾਬ ਦੀ ਸਿਆਸਤ ਗਰਮਾਉਣ ਲੱਗੀ ਹੈ।

Why PM Modi's gurdwara visit is symbolic to farmers' cause, India News News  | wionews.com

ਕਾਂਗਰਸ ਵਲੋਂ ਇਸ ਫੈਸਲੇ ‘ਤੇ ਇਤਰਾਜ਼ ਜਤਾਇਆ ਗਿਆ ਹੈ।ਪਰ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਨੇ ਫੈਸਲੇ ਨੂੰ ਬਿਲਕੁਲ ਸਹੀ ਕਰਾਰ ਦਿੱਤਾ ਹੈ।ਇਸ ਫੈਸਲੇ ਨੂੰ ਪੰਜਾਬ ਸਰਕਾਰ ਨੇ ਅਕਾਲੀ ਦਲ ਦੇ ਦਬਾਅ ‘ਚ ਲਿਆ ਗਿਆ ਫੈਸਲਾ ਕਰਾਰ ਦਿੱਤਾ ਹੈ।ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਐੱਸਜੀਪੀਸੀ ਦਾ ਜੋ ਵੀ ਪ੍ਰੋਗਰਾਮ ਹੁੰਦਾ ਹੈ ਉਹ ਸਾਂਝਾ ਹੁੰਦਾ ਹੈ,

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਹੋਇਆ ਕੋਰੋਨਾ, ਰਿਪੋਰਟ ਪਾਜ਼ੀਟਿਵ ਆਈ

ਗੁਰੂ ਤੇਗਬਹਾਦਰ ਜੀ ਵੀ ਪੂਰੇ ਦੇਸ਼ ਦੇ ਹਨ ਅਜਿਹੇ ‘ਚ ਪ੍ਰਧਾਨ ਮੰਤਰੀ ਨੂੰ ਇਸ ਪ੍ਰੋਗਰਾਮ ‘ਚ ਨਾ ਬੁਲਾਉਣ ਦਾ ਫੈਸਲਾ ਸਹੀ ਨਹੀਂ ਹੈ।ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਪ੍ਰੋਗਰਾਮ ‘ਚ ਬੁਲਾਉਣਾ ਚਾਹੀਦਾ ਸੀ ਅਤੇ ਉਨਾਂ੍ਹ ਸਿੱਖ ਗੁਰੂਆਂ ਵਲੋਂ ਕਿਸਾਨੀ ਨੂੰ ਲੈ ਕੇ ਦਿੱਤੀ ਗਈ ਸਿੱਖਿਆ ਅਤੇ ਗੱਲਾਂ ਦੱਸਣੀਆਂ ਚਾਹੀਦੀਆਂ ਸਨ ਤਾਂ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਦਰਦ ਦਾ ਅਹਿਸਾਸ ਕਰਵਾਇਆ ਜਾ ਸਕੇ।

ਗੁਰੂ ਤੇਗ ਬਹਾਦਰ ਜੀ – ( ਨੋਵੇਂ ਗੁਰੂ ਸਹਿਬਾਨ ) – (1621 -1675) – ਸਿੱਖ ਇਤਿਹਾਸ

ਕਾਂਗਰਸ ਨੇਤਾ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਪੂਰੀ ਤਰ੍ਹਾਂ ਨਾਲ ਬਾਦਲ ਪਰਿਵਾਰ ਦਾ ਕਬਜ਼ਾ ਹੈ ਅਤੇ ਉਨਾਂ੍ਹ ਦੇ ਦਬਾਅ ‘ਚ ਹੀ ਇਸ ਤਰ੍ਹਾਂ ਦਾ ਸਿਆਸੀ ਫੈਸਲਾ ਲਿਆ ਗਿਆ ਹੈ।ਇਸ ਮਸਲੇ ‘ਤੇ ਅਕਾਲੀ ਦਲ ਦੇ ਨੇਤਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਇੱਕ ਧਾਰਮਿਕ ਸੰਸਥਾ ਹੈ, ਜਿਸਦੇ ਬਕਾਇਦਾ ਚੁਣਾਵ ਹੁੰਦੇ ਹਨ।

 

ਅਜਿਹੇ ‘ਚ ਉਹ ਕਿਸ ਨੂੰ ਬੁਲਾਉਣਾ ਚਾਹੁੰਦਾ ਹੈ, ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਹੀ ਫੈਸਲਾ ਲਿਆ ਜਾਂਦਾ ਹੈ ਅਤੇ ਇਸ ਵਾਰ ਵੀ ਐੱਸਜੀਪੀਸੀ ਨੇ ਪੂਰੇ ਹਾਲਾਤ ਨੂੰ ਦੇਖਦੇ ਹੋਏ ਹੀ ਇਹ ਫੈਸਲਾ ਲਿਆ ਹੋਵੇਗਾ ਅਤੇ ਇਸ ‘ਚ ਕਿਸ ਤਰਾਂ੍ਹ ਦੀ ਸਿਆਸਤ ਨਹੀਂ ਹੈ।

 

LEAVE A REPLY

Please enter your comment!
Please enter your name here

Latest News

ਕਿਸਾਨ ਅੰਦੋਲਨ :ਦੀਪ ਸਿੱਧੂ ਨੇ ਕਿਸਾਨ ਆਗੂਆਂ ਨੂੰ ਦਿੱਤੀ ਵੱਡੀ ਧਮਕੀ

28 ਜਨਵਰੀ (ਸਕਾਈ ਨਿਊਜ਼ ਬਿਊਰੋ) ਗਣੰਤਤਰ ਦਿਵਸ ਮੌਕੇ ਕਿਸਾਨਾਂ ਦੇ ਵੱਲੋਂ ਜੋ ਲਾਲ ਕਿਲ੍ਹੇ ‘ਤੇ ਖ਼ਾਲਸਾ ਪੰਥ ਦਾ ਝੰਡੇ ਲਹਿਰਾਇਆ...

ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਉਸਾਰੀ ਸਬੰਧੀ ਕਾਰਜ ਇੱਕ ਸਾਲ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼

ਚੰਡੀਗੜ੍ਹ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਸਰਕਾਰੀ ਮੈਡੀਕਲ ਕਾਲਜ ਕਪੂਰਥਲਾ ਤੇ ਹੁਸ਼ਿਆਰਪੁਰ...

ਦਿੱਲੀ ਵਿੱਚ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਅਸਹਿਣਯੋਗ, ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਉਤੇ ਪਰਤਣ ਦੀ ਅਪੀਲ

ਚੰਡੀਗੜ, 27 ਜਨਵਰੀ (ਸਕਾਈ ਨਿਊਜ਼ ਬਿਊਰੋ) ਕੌਮੀ ਰਾਜਧਾਨੀ ਵਿੱਚ ਅੱਜ ਦੀ ਟਰੈਕਟਰ ਰੈਲੀ ਦੌਰਾਨ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ ਅਸਹਿਣਯੋਗ ਦੱਸਦਿਆਂ ਪੰਜਾਬ ਦੇ ਮੁੱਖ...

ਨਹੀਂ ਹੋ ਸਕਦੀ ਟਿਕ-ਟੌਕ ਦੀ ਵਾਪਸੀ ,ਭਾਰਤ ‘ਚ ਕੰਪਨੀ ਵੱਲੋਂ ਕਾਰੋਬਾਰ ਕੀਤਾ ਜਾਵੇਗਾ ਬੰਦ

ਨਵੀਂ ਦਿੱਲੀ,27 ਜਨਵਰੀ (ਸਕਾਈ ਨਿਊਜ਼ ਬਿਊਰੋ) ਸਰਕਾਰ ਵੱਲੋਂ ਬਾਈਟਡਾਂਸ ਦੀ ਟਿਕਟਾਕ ਅਤੇ ਹੈਲੋ ਐਪਸ 'ਤੇ ਲਗਾਈ ਪਾਬੰਦੀ ਦੀ ਵਜ੍ਹਾ ਨਾਲ ਚੀਨ ਦੀ ਸੋਸ਼ਲ ਮੀਡੀਆ ਕੰਪਨੀ...

Nominations for National Nari Shakti Puraskar-2020 invited

Chandigarh, January 27:(Sky News Bureau) Nominations have been invited for the National Award (Nari Shakti Puraskar-2020) in recognition of exceptional work for women empowerment. Disclosing this...

More Articles Like This