ਰਾਜ ਸਭਾ ‘ਚ ਭਾਵੁਕ ਹੋਏ ਪ੍ਰਧਾਨ ਮੰਤਰੀ ਮੋਦੀ,ਜਾਣੋ ਕਾਰਣ

Must Read

ਵਿਰਾਟ ਕੋਹਲੀ ਦੀ ਖਾਸ ਉਪਲੱਬਧੀ ਤੇ ICC ਨੇ ਦਿੱਤੀ ਵਧਾਈ

2 ਮਾਰਚ(ਸਕਾਈ ਨਿਊਜ਼ ਬਿਊਰੋ) ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 100 ਮਿਲੀਅਨ ਫਾਲੋਅਰਜ਼ ਪਾਉਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ।ਭਾਰਤ...

ਅੱਜ ਟਾਈਗਰ ਸ਼ਰਾਫ ਮਨਾਉਣਗੇ ਆਪਣਾ 31 ਵਾਂ ਜਨਮਦਿਨ

ਨਿਊਜ਼ ਡੈਸਕ, 2 ਮਾਰਚ(ਸਕਾਈ ਨਿਊਜ਼ ਪੰਜਾਬ) ਅਦਾਕਾਰ ਟਾਈਗਰ ਸ਼ਰਾਫ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫ਼ੀ...

ਫਗਵਾੜਾ ‘ਚ ਕੋਰੋਨਾ ਦਾ ਬਲਾਸਟ,45 ਲੋਕਾਂ ਦੀ ਰਿਪੋਰਟ ਪਾਜ਼ੀਟਿਵ

ਫਗਵਾੜਾ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ।ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ...

ਨਵੀਂ ਦਿੱਲੀ,9 ਫਰਵਰੀ (ਸਕਾਈ ਨਿਊਜ਼ ਬਿਊਰੋ)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਕ ਵਾਰ ਫਿਰ ਰਾਜ ਸਭਾ ਨੂੰ ਸੰਬੋਧਨ ਕੀਤਾ ਹੈ। ਕਾਂਗਰਸ ਦੇ ਗੁਲਾਮ ਨਬੀ ਆਜ਼ਾਦ ਸਣੇ ਚਾਰ ਸੰਸਦ ਮੈਂਬਰਾਂ ਨੂੰ ਅੱਜ ਸਦਨ ਵਿੱਚ ਵਿਦਾਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਲਾਮ ਨਬੀ ਆਜ਼ਾਦ ਦੀ ਪ੍ਰਸ਼ੰਸਾ ਕੀਤੀ ਹੈ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਲਾਮ ਨਬੀ ਆਜ਼ਾਦ ਦਲ ਦੇ ਨਾਲ-ਨਾਲ ਦੇਸ਼ ਬਾਰੇ ਵੀ ਸੋਚਦੇ ਹਨ, ਕਿਸੇ ਲਈ ਵੀ ਉਨ੍ਹਾਂ ਜਗ੍ਹਾ ਭਰਨਾ ਮੁਸ਼ਕਿਲ ਹੋਵੇਗਾ।

ਜਦੋਂ ਮੈਂ ਚੁਣਾਵੀ ਰਾਜਨੀਤੀ ਵਿੱਚ ਨਹੀਂ ਆਇਆ ਸੀ, ਉਸ ਸਮੇ ਗੁਲਾਮ ਨਬੀ ਆਜ਼ਾਦ ਅਤੇ ਮੈਂ ਲਾਬੀ ਵਿੱਚ ਗੱਲ ਕਰ ਰਹੇ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਪੱਤਰਕਾਰਾਂ ਨੇ ਸਾਨੂੰ ਗੱਲਾਂ ਕਰਦਿਆਂ ਵੇਖਿਆ ਤਾਂ ਗੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨੂੰ ਜਵਾਬ ਦਿੱਤਾ ਕਿ ਭਾਵੇਂ ਤੁਸੀਂ ਟੀਵੀ ‘ਤੇ ਲੀਡਰਾਂ ਨੂੰ ਲੜਦੇ ਵੇਖਦੇ ਹੋ, ਪਰ ਇਥੇ ਇੱਕ ਪਰਿਵਾਰ ਵਰਗਾ ਮਾਹੌਲ ਹੈ। ਇੱਕ ਅੱਤਵਾਦੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਲਾਮ ਨਬੀ ਆਜ਼ਾਦ ਨਾਲ ਫੋਨ ‘ਤੇ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਸਦਨ ਵਿੱਚ ਭਾਵੁਕ ਹੋ ਗਏ।

Pm modi has praised

ਪੀਐਮ ਮੋਦੀ ਨੇ ਗੁਲਾਮ ਨਬੀ ਆਜ਼ਾਦ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਇਥੇ ਘਰ ਵਿੱਚ ਬਾਗ਼ ਸੰਭਾਲਦੇ ਹਨ, ਜੋ ਕਸ਼ਮੀਰ ਦੀ ਯਾਦ ਦਿਵਾਉਂਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਅੱਤਵਾਦੀਆਂ ਨੇ ਗੁਜਰਾਤ ਦੇ ਯਾਤਰੀਆਂ ‘ਤੇ ਹਮਲਾ ਕੀਤਾ ਤਾਂ ਗੁਲਾਮ ਨਬੀ ਆਜ਼ਾਦ ਜੀ ਦਾ ਪਹਿਲਾ ਫੋਨ ਉਨ੍ਹਾਂ ਕੋਲ ਆਇਆ। ਉਹ ਫੋਨ ਸਿਰਫ ਜਾਣਕਾਰੀ ਦੇਣ ਲਈ ਨਹੀਂ ਸੀ, ਗੁਲਾਮ ਨਬੀ ਆਜ਼ਾਦ ਦੇ ਹੰਝੂ ਫੋਨ ‘ਤੇ ਨਹੀਂ ਰੁਕ ਰਹੇ ਸਨ।

ਪੀਐਮ ਮੋਦੀ ਨੇ ਕਿਹਾ ਕਿ ਉਸ ਸਮੇਂ ਪ੍ਰਣਬ ਮੁਖਰਜੀ ਰੱਖਿਆ ਮੰਤਰੀ ਸਨ, ਫਿਰ ਉਨ੍ਹਾਂ ਨੂੰ ਸੈਨਿਕ ਹਵਾਈ ਜਹਾਜ਼ ਦਾ ਪ੍ਰਬੰਧ ਕਰਨ ਲਈ ਮੰਗ ਕੀਤੀ ਗਈ। ਉਸੇ ਸਮੇਂ, ਗੁਲਾਮ ਨਬੀ ਆਜ਼ਾਦ ਨੇ ਹਵਾਈ ਅੱਡੇ ਤੋਂ ਹੀ ਫੋਨ ਕੀਤਾ, ਜਿਸ ਤਰ੍ਹਾਂ ਆਪਣੇ ਪਰਿਵਾਰ ਦੇ ਮੈਂਬਰ ਦੀ ਚਿੰਤਾ ਕੀਤੀ ਜਾਂਦੀ ਹੈ, ਉਸੇ ਤਰ੍ਹਾਂ ਆਜ਼ਾਦ ਜੀ ਨੇ ਉਨ੍ਹਾਂ ਦੀ ਚਿੰਤਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੱਤਾ ਜ਼ਿੰਦਗੀ ‘ਚ ਆਉਂਦੀ ਜਾਂਦੀ ਰਹਿੰਦੀ ਹੈ, ਇਸ ਨੂੰ ਕਿਵੇਂ ਹਜ਼ਮ ਕੀਤਾ ਜਾਵੇ, ਉਹ ਗੁਲਾਮ ਨਬੀ ਆਜ਼ਾਦ ਜੀ ਤੋਂ ਸਿੱਖਣ ਨੂੰ ਮਿਲਦਾ ਹੈ। ਪੀਐਮ ਮੋਦੀ ਨੇ ਕਿਹਾ ਕਿ ਇੱਕ ਦੋਸਤ ਵਜੋਂ ਮੈਂ ਆਜ਼ਾਦ ਜੀ ਦਾ ਬਹੁਤ ਸਤਿਕਾਰ ਕਰਦਾ ਹਾਂ।

LEAVE A REPLY

Please enter your comment!
Please enter your name here

Latest News

ਵਿਰਾਟ ਕੋਹਲੀ ਦੀ ਖਾਸ ਉਪਲੱਬਧੀ ਤੇ ICC ਨੇ ਦਿੱਤੀ ਵਧਾਈ

2 ਮਾਰਚ(ਸਕਾਈ ਨਿਊਜ਼ ਬਿਊਰੋ) ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 100 ਮਿਲੀਅਨ ਫਾਲੋਅਰਜ਼ ਪਾਉਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਬਣ ਗਿਆ ਹੈ।ਭਾਰਤ...

ਅੱਜ ਟਾਈਗਰ ਸ਼ਰਾਫ ਮਨਾਉਣਗੇ ਆਪਣਾ 31 ਵਾਂ ਜਨਮਦਿਨ

ਨਿਊਜ਼ ਡੈਸਕ, 2 ਮਾਰਚ(ਸਕਾਈ ਨਿਊਜ਼ ਪੰਜਾਬ) ਅਦਾਕਾਰ ਟਾਈਗਰ ਸ਼ਰਾਫ ਫ਼ਿਲਮਾਂ ਦੇ ਨਾਲ-ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਕਾਫ਼ੀ ਚਰਚਾ ’ਚ ਰਹਿੰਦੇ ਹਨ। ਅਦਾਕਾਰ...

ਫਗਵਾੜਾ ‘ਚ ਕੋਰੋਨਾ ਦਾ ਬਲਾਸਟ,45 ਲੋਕਾਂ ਦੀ ਰਿਪੋਰਟ ਪਾਜ਼ੀਟਿਵ

ਫਗਵਾੜਾ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦੇ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ।ਤਾਜ਼ਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਕੋਰੋਨਾ...

ਕਿਸਾਨਾਂ ਲਈ ਮਿਸਾਲ ਬਣਿਆ ਪੰਜਾਬ ਦਾ ਇਹ ਪੁੱਤ !

ਫਰੀਦਕੋਟ (ਗਗਨਦੀਪ ਸਿੰਘ),2 ਮਾਰਚ  “ਖੇਤੀ ਕਰਮਾਂ ਸੇਤੀ” ਪੰਜਾਬ ਅੰਦਰ ਖੇਤੀਬਾੜੀ ਨੂੰ ਲੈ ਕੇ ਇਹ ਕਹਾਵਤ ਆਂਮ ਪ੍ਰਚਲਿਤ ਹੈ ਪਰ ਇਸ ਅਖਾਣ ਨੂੰ ਝੂਠਾ ਸਾਬਤ ਕਰ...

BJP ਦੇ ਚਾਰ ਵੱਡੇ ਨੇਤਾਵਾਂ ਵਿਰੁੱਧ ਕੇਸ ਦਰਜ,ਜਾਣੋ ਵੇਰਵਾ

ਫਿਰੋਜ਼ਪੁਰ (ਸੁਖਚੈਨ ਸਿੰਘ ),2 ਮਾਰਚ ਫਿਰੋਜ਼ਪੁਰ ਅਤੇ ਜ਼ੀਰਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜਦੇ ਹੋਏ ਕਿਸਾਨਾਂ ਨੂੰ ਨਾਲ ਲੈਕੇ ਬੀ.ਜੇ.ਪੀ ਦੇ...

More Articles Like This