ਮੁੰਬਈ (ਸਕਾਈ ਨਿਊਜ਼ ਪੰਜਾਬ), 16 ਅਪ੍ਰੈਲ 2022
ਮੁੰਬਈ ਦੇ ਮਾਟੁੰਗਾ ਸਟੇਸ਼ਨ ‘ਤੇ ਸ਼ੁੱਕਰਵਾਰ ਰਾਤ 11005 ਦਾਦਰ-ਪੁਡੂਚੇਰੀ ਐਕਸਪ੍ਰੈਸ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਹ ਜਾਣਕਾਰੀ ਕੇਂਦਰੀ ਰੇਲਵੇ ਦੇ ਇਕ ਅਧਿਕਾਰੀ ਨੇ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਦਾਦਰ ਟਰਮੀਨਸ ਤੋਂ ਪੁਡੂਚੇਰੀ ਲਈ ਰੇਲਗੱਡੀ ਦੇ ਰਵਾਨਾ ਹੋਣ ਤੋਂ ਬਾਅਦ ਇਹ ਘਟਨਾ ਰਾਤ ਕਰੀਬ 10.45 ਵਜੇ ਵਾਪਰੀ ਅਤੇ ਕਿਸੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਕੇਂਦਰੀ ਰੇਲਵੇ, ਮੁੰਬਈ ਦੇ ਸੀਪੀਆਰਓ ਸ਼ਿਵਾਜੀ ਐਮ ਸੁਤਾਰ ਨੇ ਕਿਹਾ ਕਿ ਕੁਝ ਟਰੇਨਾਂ ਦੀ ਰਫ਼ਤਾਰ ਹੌਲੀ ਕੀਤੀ ਗਈ ਹੈ। ਰੇਲਵੇ ਦੇ ਸੀਪੀ ਕੈਸਰ ਖਾਲਿਦ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ। ਰੇਲਵੇ ਲਾਈਨ ਹੁਣ ਆਮ ਵਾਂਗ ਹੈ
ਜੋ ਖੰਭੇ ਟੁੱਟ ਗਏ ਸਨ, ਉਨ੍ਹਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ। ਬਿਜਲੀ ਲਾਈਨ ਵੀ ਠੀਕ ਕਰ ਦਿੱਤੀ ਗਈ ਹੈ।