ਨਵੀਂ ਦਿੱਲੀ,31 ਜਨਵਰੀ (ਸਕਾਈ ਨਿਊਜ਼ ਬਿਊਰੋ)
ਦਿੱਲੀ ਵਿੱਚ ਚਲ ਰਹੇ ਕਿਸਾਨੀ ਅੰਦੋਲਨ ਦੀ ਕਵਰੇਜ਼ ਕਰਨ ਵਾਲੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕੀਤਾ ਗਿਆ ।ਜਿਸ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਰਾਹੁਲ ਅਤੇ ਪ੍ਰਿਯੰਕਾ ਨੇ ਕਿਹਾ ਕਿ ਉਹ ਸੱਚ ਬੋਲਣ ਵਾਲਿਆਂ ਤੋਂ ਡਰਦੀ ਹੈ, ਇਸ ਲਈ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਹੁਲ ਨੇ ਟਵੀਟ ਕੀਤਾ,”ਜੋ ਸੱਚ ਤੋਂ ਡਰਦੇ ਹਨ, ਉਹ ਸੱਚੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਦੇ ਹਨ।
Tweets by @RahulGandhi, @priyankagandhi & @INCIndia.
Meanwhile, not a single tweet by @ArvindKejriwal on the issue. – Did he get a call from Amit Shah or Nagpur to stay mum? 🤔 https://t.co/DYvWNwflTD pic.twitter.com/zC2sg3FvCk
— Saral Patel (@SaralPatel) January 31, 2021
ਪ੍ਰਿਯੰਕਾ ਨੇ ਕਿਹਾ,”ਕਿਸਾਨ ਅੰਦੋਲਨ ਕਵਰ ਕਰ ਰਹੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ‘ਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਕਈ ਜਗ੍ਹਾ ‘ਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਭਾਜਪਾ ਸਰਕਾਰ ਕਿਸਾਨਾਂ ਦੀ ਆਵਾਜ਼ ਕੁਚਲਣਾ ਚਾਹੁੰਦੀ ਹੈ ਪਰ ਉਹ ਭੁੱਲ ਗਏ ਹਨ ਕਿ ਜਿੰਨਾ ਦਬਾਓਗੇ, ਉਸ ਤੋਂ ਵੱਧ ਆਵਾਜ਼ਾਂ ਤੁਹਾਡੇ ਅੱਤਿਆਚਾਰ ਵਿਰੁੱਧ ਉਠਣਗੀਆਂ।”
किसान आंदोलन कवर कर रहे पत्रकारों को गिरफ्तार किया जा रहा है, उनपर मुकदमें किए जा रहे हैं। कई जगहों पर इंटरनेट बंद कर दिया है। भाजपा सरकार किसानों की आवाज को कुचलना चाहती है लेकिन वे भूल गए हैं कि जितना दबाओगे उससे ज्यादा आवाजें आपके अत्याचार के खिलाफ उठेंगी। #ReleaseMandeepPunia
— Priyanka Gandhi Vadra (@priyankagandhi) January 31, 2021
ਕਾਂਗਰਸ ਨੇ ਆਪਣੇ ਅਧਿਕਾਰਤ ਪੇਜ਼ ‘ਤੇ ਟਵੀਟ ਕੀਤਾ ਅਤੇ ਕਿਹਾ,”ਤਾਨਾਸ਼ਾਹ ਸਲਤਨਤ ਨੂੰ ਸੱਚ ਤੋਂ ਡਰ ਲੱਗਦਾ ਹੈ, ਤਾਨਾਸ਼ਾਹ ਸਲਤਨਤ ਨੂੰ ਅਹਿੰਸਾ ਤੋਂ ਡਰ ਲੱਗਦਾ, ਇਸ ਲਈ ਤਾਨਾਸ਼ਾਹ ਸਲਤਨਤ ਦਾ ਸ਼ਾਸਕ ਨਿਰਪੱਖ ਪੱਤਰਕਾਰੀ ‘ਤੇ ਜ਼ੁਲਮ ਕਰਦਾ ਹੈ।” ਪਾਰਟੀ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਕਿਹਾ,”ਭਾਜਪਾ ਦੀ ਸ਼ਹਿ ‘ਤੇ ਅੰਦੋਲਨਕਾਰੀ ਕਿਸਾਨਾਂ ‘ਤੇ ਹਮਲੇ ਦੀ ਪੋਲ ਖੋਲ੍ਹਣ ਵਾਲੇ ਪੱਤਰਕਾਰਾਂ ‘ਤੇ ਝੂਠੇ ਮਾਮਲੇ ਦਰਜ ਕਰ ਕੇ ਅਤੇ ਅੰਦੋਲਨ ਦੀ ਜਗ੍ਹਾ ‘ਤੇ ਮੋਬਾਇਲ ਇੰਟਰਨੈੱਟ ਬੰਦ ਕਰ ਕੇ ਤੁਸੀਂ ਕਿਸਾਨ ਅੰਦੋਲਨ ਨੂੰ ਦਬਾ ਨਹੀਂ ਸਕੋਗੇ, ਦੇਸ਼ ਦੀ ਆਵਾਜ਼ ਬੰਦ ਨਹੀਂ ਕਰ ਸਕੋਗੇ।”