ਨਵੀਂ ਦਿੱਲੀ,27 ਜਨਵਰੀ (ਸਕਾਈ ਨਿਊਜ਼ ਬਿਊਰੋ)
ਕਿਸਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਹੋਈ ਝੜਪ ਅਤੇ ਲਾਲ ਕਿਲ੍ਹੇ ਦੇ ਗੁੰਬੰਦ ‘ਤੇ ਚੜ ਕੇ ਸਰਕਾਰ ਜ਼ਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀਆਂ ਤਸਵੀਰਾਂ ਉੱਥੇ ਲੱਗੇ ਸੀ ਸੀ ਟੀਵੀ ਅਤੇ ਮੋਬਾਇਲ ਦੇ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ।
ਪੁਲਿਸ ਵੱਲੋਂ ਉਹਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।ਅਤੇ ਉਹਨਾਂ ਕਿਸਾਨਾਂ ਨੇਤਾਵਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜਿੰਨ੍ਹਾਂ ਨੇ ਕਿਸਾਨਾਂ ਨੂੰ ਵੱਖਰੇ ਰੂਟਾਂ ‘ਤੇ ਜਾਣ ਲਈ ਭੜਕਾਇਆ।
ਪੰਜਾਬ ਦੀ ਕੈਟਰੀਨਾ ਕੈਫ਼ ਕਹੀ ਜਾਣ ਵਾਲੀ ਸ਼ਹਿਨਾਜ਼ ਗਿੱਲ ਦਾ ਜਨਮਦਿਨ ਅੱਜ,ਜਾਣੋ ਕੁਝ ਖ਼ਾਸ ਗੱਲਾਂ
ਦਿੱਲੀ ਵਿੱਚ ਹੋਏ ਘਟਨਾਕ੍ਰਮ ਨੂੰ ਲੈ ਕੇ ਦਿੱਲੀ ਪੁਲਿਸ ਦੋਸ਼ੀਆਂ ਦੀ ਪਹਿਚਾਣ ਕਰਨ ਵਿੱਚ ਲੱਗੀ ਹੋਈ ਹੈ। ਦਿੱਲੀ ਪੁਲਿਸ ਨੂੰ ਮਿਲੀਆਂ ਸਾਰੀਆਂ ਵੀਡੀਓ ਰਿਕਾਰਡਿੰਗਾਂ, ਮੋਬਾਈਲ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਦੋਸ਼ੀਆਂ ਦੀ ਪਹਿਚਾਣ ਲਈ ਕ੍ਰਾਈਮ ਬ੍ਰਾਂਚ ਤੇ ਵਿਸ਼ੇਸ਼ ਸੈੱਲ ਦੀ ਸਹਾਇਤਾ ਲਈ ਜਾ ਰਹੀ ਹੈ।
ਕਿਸਾਨਾਂ ਦਾ ਖੁਲਾਸਾ : ਲੱਖਾ ਸਿਧਾਣਾ ਅਤੇ ਦੀਪ ਸਿੱਧੂ ਨੇ ਕਿਹਾ ਸੀ ਲਾਲ ਕਿਲ੍ਹੇ ‘ਤੇ ਜਾਣ ਲਈ
ਲਾਲ ਕਿਲ੍ਹਾ, ਕੇਂਦਰੀ ਦਿੱਲੀ, ਮੁਕਰਬਾ ਚੌਕ ਤੇ ਨਾਂਗਲੋਈ ਵਿਖੇ ਲਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਇਕੱਠੀ ਕੀਤੀ ਜਾ ਰਹੀ ਹੈ।
ਹਿੰਸਾ ਪਿਛੋਂ ਰਾਕੇਸ਼ ਟਿਕੈਤ ਦੀ ਗੰਦੀ ਹਰਕਤ ਵਾਲੀ ਵੀਡਿਓ ਵਾਇਰਲ
ਬੀਤੇ ਦਿਨੀਂ ਦਿੱਲੀ ਵਿਚ ਹੋਏ ਹੰਗਾਮੇ ਦੀ ਜਾਂਚ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੇ 3 ਮੈਂਬਰੀ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਗਈ।
ਵੱਖ-ਵੱਖ ਮੁੱਦਿਆਂ ‘ਤੇ ਫੀਲ਼ ਦਾਇਰ ਕਰਨ ਵਾਲੇ ਵਕੀਲ ਵਿਸ਼ਾਲ ਤਿਵਾੜੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਨੀਤ ਜਿੰਦਲ ਨਾਂ ਦੇ ਵਕੀਲ ਨੇ ਵੀ ਚੀਫ਼ ਜਸਟਿਸ ਨੂੰ ਪੱਤਰ ਪਟੀਸ਼ਨ ਭੇਜ ਦਿੱਤੀ ਹੈ।