ਨਵੀਂ ਦਿੱਲੀ, 27 ਜਨਵਰੀ (ਸਕਾਈ ਨਿਊਜ਼ ਬਿਊਰੋ)
ਬੰਬੇ ਹਾਈ ਕੋਰਟ ਵੱਲੋਂ ਕੁਝ ਦਿਨ ਪਹਿਲਾਂ ਇੱਕ ਵੱਡਾ ਫੈਸਲਾ ਸੁਣਾਇਆ ਸੀ ,ਜਿਸ ਵਿੱਚ ਕੋਰਟ ਨੇ ਕਿਹਾ ਸੀ ਕਿ ਬੱਚੀ ਦੀ ਛਾਤੀ ਨੂੰ ਦਬਾਉਣਾ ਉਦੋਂ ਤਕ ਜਿਨਸੀ ਸ਼ੋਸ਼ਣ ਨਹੀਂ ਹੈ ਜਦੋਂ ਤੱਕ ਸਕਿਨ-ਟੂ-ਸਕਿਨ ਕੌਨਟੈਕਟ ਨਹੀਂ ਹੁੰਦਾ। ਯਾਨੀ ਜਦੋਂ ਤੱਕ ਚਮੜੀ ਨਾਲ ਚਮੜੀ ਨਹੀਂ ਸੰਪਰਕ ਵਿੱਚ ਆਉਂਦੀ ਉਦੋਂ ਤੱਕ ਇਸ ਨੂੰ ਜਿਨਸੀ ਸ਼ੋਸ਼ਣ ਨਹੀਂ ਮੰਨਿਆ ਜਾਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਹੱਥ ਲਾਉਣਾ ਸ਼ੋਸ਼ਣ ਨਹੀਂ ਹੁੰਦਾ।
ਯੂਥ ਬਾਰ ਐਸੋਸੀਏਸ਼ਨ ਨੇ ਬੰਬੇ ਹਾਈ ਕੋਰਟ ਦੇ ਇਸ ਫੈਸਲੇ ਬਾਅਦ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਤੇ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ।
ਸਿਹਤ ਵਿਗੜਨ ‘ਤੇ ਸੌਰਵ ਗਾਂਗੁਲੀ ਨੂੰ ਕਰਵਾਇਆ ਗਿਆ ਹਸਪਤਾਲ ‘ਚ ਭਰਤੀ
ਇਸ ਮਾਮਲੇ ‘ਤੇ ਅਟਾਰਨੀ ਜਨਰਲ ਨੇ ਕਿਹਾ ਹੈ ਕਿ ਬੰਬੇ ਹਾਈ ਕੋਰਟ ਦਾ ਇਹ ਫੈਸਲਾ ਠੀਕ ਨਹੀਂ। ਉਨ੍ਹਾਂ ਸੁਪਰੀਮ ਕੋਰਟ ਤੋਂ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ।
ਮਾਮਲੇ ਦੀ ਸੁਣਵਾਈ ਕਰਦਿਆਂ ਚੀਫ ਜਸਟਿਸ ਆਫ ਇੰਡੀਆ ਐਸਏ ਬੋਬੜੇ ਨੇ ਕਿਹਾ ਕਿ ਅਸੀਂ ਹਾਈ ਕੋਰਟ ਤੋਂ ਵਿਸਤ੍ਰਿਤ ਜਾਣਕਾਰੀ ਤਲਬ ਕਰਾਂਗੇ ਤੇ ਇਸ ਦੇ ਨਾਲ ਸੀਜੇਆਈ ਨੇ ਬੰਬੇ ਹਾਈ ਕੋਰਟ ਦੇ ਆਰੋਪੀਆਂ ਨੂੰ ਬਰੀ ਕਰਨ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਹੈ।
ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ ਤੇ ਇਸ ਦਾ ਜਵਾਬ ਦੋ ਹਫ਼ਤਿਆਂ ਵਿੱਚ ਤਲਬ ਕੀਤਾ ਹੈ।
ਬੰਬੇ ਹਾਈ ਕੋਰਟ ਨੇ ਕਿਹਾ ਸੀ ਕਿ, “12 ਸਾਲ ਦੀ ਬੱਚੀ ਦੀ ਛਾਤੀ ਦਬਾਉਣਾ…ਜਿਨਸੀ ਸ਼ੋਸ਼ਣ ਨਹੀਂ ਮੰਨਿਆ ਜਾਏਗਾ ਜਦ ਤੱਕ ਇਹ ਨਹੀਂ ਪਤਾ ਹੁੰਦਾ ਕਿ ਉਸ ਨੇ.. ਟੋਪ ਉਤਾਰਿਆ ਸੀ ਜਾਂ ਵਿਅਕਤੀ ਦਾ ਹੱਥ ਅੰਦਰ ਗਿਆ ਸੀ….”ਅਦਾਲਤ ਨੇ ਕਿਹਾ ਸੀ ਕਿ ਇਸ ਨੂੰ ਲੜਕੀ/ ਔਰਤ ਦੀ ‘ਨਰਮਾਈ ਭੰਗ ਕਰਨ ਦੇ ਇਰਾਦੇ’ ਵਜੋਂ ਮੰਨਿਆ ਜਾ ਸਕਦਾ ਹੈ।
ਕੰਗਨਾ ਰਣੌਤ ਨੇ ਦਿਲਜੀਤ ‘ਤੇ ਇੱਕ ਵਾਰ ਟਵੀਟ ਕਰਕੇ ਕੱਢੀ ਭੜਾਸ
ਇਹ ਫੈਸਲਾ ਜਸਟਿਸ ਪੁਸ਼ਪਾ ਗਨੇਦੀਵਾਲਾ ਦੇ ਸਿੰਗਲ-ਜੱਜ ਬੈਂਚ ਨੇ ਇਕ ਵਿਅਕਤੀ ਦੀ ਸਜ਼ਾ ਨੂੰ ਸੋਧਦੇ ਹੋਏ ਸੁਣਾਇਆ, ਜਿਸ ਨੂੰ ਨਾਬਾਲਗ ਲੜਕੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
ਅਦਾਲਤ ਨੇ ਕਿਹਾ ਕਿ ਇਹ ਕੰਮ ਕਿਸੇ ਔਰਤ ਜਾਂ ਲੜਕੀ ਨਾਲ ਉਸ ਦੀ ਨਿਮਰਤਾ ਨੂੰ ਭੜਕਾਉਣ ਦੀ ਇੱਛਾ ਨਾਲ ਵੀ ਕੀਤਾ ਜਾ ਸਕਦਾ ਹੈ ਜਿਸ ਲਈ ਘੱਟੋ ਘੱਟ ਤੇ ਵੱਧ ਤੋਂ ਵੱਧ ਸਜ਼ਾ ਕ੍ਰਮਵਾਰ ਇੱਕ ਤੇ ਪੰਜ ਸਾਲ ਹੈ।
ਜੱਜ ਇੱਕ ਆਦਮੀ ਵਲੋਂ ਦਾਇਰ ਅਪੀਲ ਤੇ ਸੁਣਵਾਈ ਕਰ ਰਹੇ ਸੀ ਜੋ ਇੱਕ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਉੱਤੇ ਨਾਬਾਲਗ ਲੜਕੀ ਦੀ ਛਾਤੀ ਦਬਾਉਣ ਤੇ ਅੰਸ਼ਕ ਰੂਪ ਵਿੱਚ ਉਸ ਨੂੰ ਨੰਗਾ ਕਰਨ ਦੇ ਦੋਸ਼ ਸੀ।