ਦਿੱਲੀ (ਸਕਾਈ ਨਿਊਜ਼ ਪੰਜਾਬ), 1 ਜੁਲਾਈ 2022
ਪੈਗੰਬਰ ਮੁਹੰਮਦ ਵਿਰੁੱਧ ਕਥਿਤ ਟਿੱਪਣੀ ਕਰਨ ਕਾਰਨ ਭਾਜਪਾ ਤੋਂ ਮੁਅੱਤਲ ਕੀਤੀ ਗਈ ਨੁਪੁਰ ਸ਼ਰਮਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਭਾਰਤੀ ਜਨਤਾ ਪਾਰਟੀ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਖਿਲਾਫ ਵੱਖ-ਵੱਖ ਸੂਬਿਆਂ ‘ਚ ਕੇਸਾ ਦਰਜ ਹੈl
ਇਨ੍ਹਾਂ ਸਾਰਿਆਂ ਨੂੰ ਦਿੱਲੀ ਤਬਦੀਲ ਕੀਤਾ ਜਾਵੇ। ਇਸ ‘ਤੇ ਕੋਰਟ ਨੇ ਕਿਹਾ ਹੈ ਕਿ ਟੀਵੀ ‘ਤੇ ਆ ਕੇ ਪੂਰੇ ਦੇਸ਼ ਦੀ ਜਨਤਾ ਤੋਂ ਮੁਆਫੀ ਮੰਗੋ। ਅਦਾਲਤ ਨੇ ਕਿਹਾ ਕਿ ਅੱਜ ਦੇਸ਼ ਵਿੱਚ ਜੋ ਵੀ ਹੋ ਰਿਹਾ ਹੈ, ਉਸ ਲਈ ਨੂਪੁਰ ਸ਼ਰਮਾ ਜ਼ਿੰਮੇਵਾਰ ਹੈ। ਦੱਸ ਦੇਈਏ ਕਿ ਨੂਪੁਰ ਸ਼ਰਮਾ ਖਿਲਾਫ ਦਿੱਲੀ, ਕੋਲਕਾਤਾ, ਬਿਹਾਰ ਤੋਂ ਲੈ ਕੇ ਪੁਣੇ ਤੱਕ ਕਈ ਮਾਮਲੇ ਦਰਜ ਹਨ।
ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਲਈ ਨੂਪੁਰ ਸ਼ਰਮਾ ਜ਼ਿੰਮੇਵਾਰ ਹੈ, ਉਸ ਨੇ ਜੋ ਵੀ ਕਿਹਾ ਉਹ ਬਹੁਤ ਸ਼ਰਮਨਾਕ ਹੈ। ਉਦੈਪੁਰ ‘ਚ ਜੋ ਹੋਇਆ ਉਸ ਲਈ ਨੂਪੁਰ ਸ਼ਰਮਾ ਜ਼ਿੰਮੇਵਾਰ ਹੈ।