ਦਿੱਲੀ (ਸਕਾਈ ਨਿਊਜ਼ ਪੰਜਾਬ), 21ਅਪ੍ਰੈਲ 2022
ਜਹਾਂਗੀਰਪੁਰੀ ‘ਚ MCD ਦੀ ਗੈਰ-ਕਾਨੂੰਨੀ ਕਬਜੇ ਵਿਰੋਧੀ ਮੁਹਿੰਮ ਦੇ ਮਾਮਲੇ ‘ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਇਹ ਸੁਣਵਾਈ ਸਵੇਰੇ 11.30 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ।
ਦੱਸ ਦਈਏ ਕਿ ਕਬਜੇ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਬੁੱਧਵਾਰ ਨੂੰ ਜਹਾਂਗੀਰਪੁਰੀ ਵਿੱਚ ਇੱਕ ਮਸਜਿਦ ਦੇ ਕੋਲ ਬੁਲਡੋਜ਼ਰਾਂ ਰਾਹੀਂ ਕਈ ਇਮਾਰਤਾਂ ਨੂੰ ਢਾਹ ਦਿੱਤਾ ਗਿਆ।
ਜਮੀਅਤ ਉਲੇਮਾ-ਏ-ਹਿੰਦ ਵੱਲੋਂ ਭੰਨਤੋੜ ਵਿਰੁੱਧ ਦਾਇਰ ਪਟੀਸ਼ਨ ਦਾ ਨੋਟਿਸ ਲੈਣ ਤੋਂ ਬਾਅਦ, ਸੁਪਰੀਮ ਕੋਰਟ ਨੂੰ ਇਸ ਮੁਹਿੰਮ ਨੂੰ ਰੋਕਣ ਲਈ ਦੋ ਵਾਰ ਦਖਲ ਦੇਣਾ ਪਿਆ।