ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਲ ਹੋਵੇਗੀ ਟਰੈਕਟਰ ਪਰੇਡ ਦੀ ਸ਼ੁਰੂਆਤ

Must Read

New Roles for Women in Defence Forces launched by Punjab CM

Chandigarh, March 8 (Sky News Bureau) On a day when the state government announced free rides for women in government...

ਫੋਨ ਦਾ ਬੈਟਰੀ ਬੈਕਅਪ ਵਧਾਉਣ ਲਈ ਅਜ਼ਮਾਓ ਇਹ ਟਿਪਸ

ਨਵੀਂ ਦਿੱਲੀ,8 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜਕੱਲ ਹਰ ਕੋਈ ਸਮਾਰਟ ਫੋਨ ਦੀ ਵਰਤੋਂ ਕਰਦਾ ਹੈ ਜਿੱਥੇ ਫੋਨ ਦੀ ਰਿਮਾਂਡ ਵਧ...

ਸੋਨ ਤਗਮਾ ਹਾਸਿਲ ਕਰਕੇ ਵਿਨੇਸ਼ ਬਣੀ ਨੰਬਰ-1 ਪਹਿਲਵਾਨ

ਨਿਊਜ਼ ਡੈਸਕ,8 ਮਾਰਚ (ਸਕਾਈ ਨਿਊਜ਼ ਬਿਊਰੋ) ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ ਟੋਕੀਓ ਓਲੰਪਿਕ ’ਚ ਭਾਰਤ ਦੀ...

ਨਵੀਂ ਦਿੱਲੀ,26 ਜਨਵਰੀ (ਸਕਾਈ ਨਿਊਜ਼ ਬਿਊਰੋ)

ਗਣਤੰਤਰ ਦਿਵਸ ਯਾਨੀ ਕਿ ਅੱਜ 26 ਜਨਵਰੀ ਵਾਲੇ ਦਿਨ ਕਿਸਾਨ ਟਰੈਕਟਰ ਪਰੇਡ ਦੀ ਤਿਆਰੀ ਕਰ ਰਹੇ ਹਨ । ਸਿੰਘੂ, ਟਿਕਰੀ ਅਤੇ ਗਾਜੀਪੁਰ ਬਾਰਡਰ ‘ਤੇ ਪਰੇਡ ਲਈ ਆਖਰੀ ਮਿੰਟ ਦੀਆਂ ਤਿਆਰੀਆਂ ਲਈ ਸੋਮਵਾਰ ਨੂੰ ਕਿਸਾਨ ਸਾਰਾ ਦਿਨ ਰੁੱਝੇ ਰਹੇ । ਮੰਗਲਵਾਰ ਨੂੰ ਪਰੇਡ ਦਾ ਇੱਕ ਮਹੱਤਵਪੂਰਨ ਹਿੱਸਾ ਟਰੈਕਟਰ ਟਰਾਲੀ ਝਾਂਕੀ ਹੋਵੇਗੀ ।

Farmers tractor rally

ਸ਼ੁਰੂਆਤੀ ਟਰਾਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਹੋਵੇਗਾ, ਜਿਸ ਦੇ ਲਈ ਇੱਕ ਗੱਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ । ਇਸ ਦੌਰਾਨ ਕੁਝ ਕਲਾਕਾਰਾਂ ਦੀ ਖੇਤੀ ਨਾਲ ਸਬੰਧਤ ਪੋਸਟਰ ਪ੍ਰਦਰਸ਼ਿਤ ਕਰਨ ਦੀ ਵੀ ਤਿਆਰੀ ਕੀਤੀ ਗਈ ।

Farmers tractor rally

ਸਿੰਘੂ ਬਾਰਡਰ ‘ਤੇ ਇੱਕ ਵਲੰਟੀਅਰ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਪਵਿੱਤਰ ਗੱਡੀ ਦੇ ਪਿੱਛੇ ਸਾਰੇ ਟਰੈਕਟਰ ਹੋਣਗੇ। ਅਖਿਲ ਭਾਰਤੀ ਕਿਸਾਨ ਸਭਾ ਦੇ ਸਹਾਇਕ ਸਕੱਤਰ ਕਸ਼ਮੀਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਤਿੰਨ ਰਸਤੇ ਮੁਹੱਈਆ ਕਰਵਾਏ ਗਏ ਹਨ ।

ਇਨ੍ਹਾਂ ‘ਤੇ ਹੀ ਸ਼ਾਂਤੀਪੂਰਣ ਪਰੇਡ ਕੱਢੀ ਜਾਵੇਗੀ । ਰੈਲੀ ਵਿੱਚ ਦਿਖਾਇਆ ਜਾਵੇਗਾ ਕਿ ਭਾਰਤ ਦੇ ਕਿਸਾਨਾਂ ਦੀ ਦਸ਼ਾ ਅਤੇ ਖੇਤੀ ਨਾਲ ਜੁੜੀਆਂ ਗਤੀਵਿਧੀਆਂ ਨੂੰ ਜੀਵਤ ਪੇਸ਼ ਵਿੱਚ ਕੀਤਾ ਜਾਵੇਗਾ।

Farmers tractor rally

ਸਵਰਾਜ ਅਭਿਆਨ ਦੇ ਬੁਲਾਰੇ ਜੈਕਿਸ਼ਨ ਨੇ ਦੱਸਿਆ ਕਿ ਟਰੈਕਟਰ ਮਾਰਚ ਵਿੱਚ ਦੁਪਹਿਰ 12 ਵਜੇ ਸ਼ੁਰੂ ਹੋਵੇਗਾ । ਜੇ ਵਾਹਨਾਂ ਦੀ ਗਿਣਤੀ ਵੱਧ ਹੋਈ ਤਾਂ ਬੁੱਧਵਾਰ ਨੂੰ ਵੀ ਰੈਲੀ ਜਾਰੀ ਰਹਿਣ ਦੀ ਉਮੀਦ ਹੈ। ਇਸ ਦੌਰਾਨ ਅੰਦੋਲਨ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਵੇਗੀ ।

ਦੱਸ ਦੇਈਏ ਕਿ ਸਿੰਘੂ ਬਾਰਡਰ ‘ਤੇ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਵਾਹਨਾਂ ਨੂੰ ਝੰਡਿਆਂ ਨਾਲ ਸਜਾਇਆ ਗਿਆ ਹੈ । ਸਾਰੇ ਟਰੈਕਟਰਾਂ ‘ਤੇ ਰਾਸ਼ਟਰੀ ਝੰਡੇ ਲਗਾਏ ਗਏ ਹਨ ਤਾਂ ਜੋ ਪਰੇਡ ਦੌਰਾਨ ਇਨ੍ਹਾਂ ਦੀ ਖੂਬਸੂਰਤੀ ਦਿਖ ਸਕੇ । ਕਿਸਾਨ ਬਲਕਾਰ ਸਿੰਘ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਦਿੱਲੀ ਵਿੱਚ ਦਾਖਲ ਨਹੀਂ ਹੋਣਗੇ ਅਤੇ ਇਹ ਸਰਕਾਰੀ ਗਣਤੰਤਰ ਦਿਵਸ ਪਰੇਡ ਦੀ ਸਮਾਪਤੀ ਤੋਂ ਬਾਅਦ ਹੀ ਸ਼ੁਰੂ ਹੋਵੇਗੀ ।

LEAVE A REPLY

Please enter your comment!
Please enter your name here

Latest News

New Roles for Women in Defence Forces launched by Punjab CM

Chandigarh, March 8 (Sky News Bureau) On a day when the state government announced free rides for women in government...

ਫੋਨ ਦਾ ਬੈਟਰੀ ਬੈਕਅਪ ਵਧਾਉਣ ਲਈ ਅਜ਼ਮਾਓ ਇਹ ਟਿਪਸ

ਨਵੀਂ ਦਿੱਲੀ,8 ਮਾਰਚ (ਸਕਾਈ ਨਿਊਜ਼ ਬਿਊਰੋ) ਅੱਜਕੱਲ ਹਰ ਕੋਈ ਸਮਾਰਟ ਫੋਨ ਦੀ ਵਰਤੋਂ ਕਰਦਾ ਹੈ ਜਿੱਥੇ ਫੋਨ ਦੀ ਰਿਮਾਂਡ ਵਧ ਗਈ ਹੈ ਉੱਥੇ ਹੀ ਸਮਾਰਟਫੋਨ...

ਸੋਨ ਤਗਮਾ ਹਾਸਿਲ ਕਰਕੇ ਵਿਨੇਸ਼ ਬਣੀ ਨੰਬਰ-1 ਪਹਿਲਵਾਨ

ਨਿਊਜ਼ ਡੈਸਕ,8 ਮਾਰਚ (ਸਕਾਈ ਨਿਊਜ਼ ਬਿਊਰੋ) ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਅਤੇ ਟੋਕੀਓ ਓਲੰਪਿਕ ’ਚ ਭਾਰਤ ਦੀ ਤਮਗੇ ਦੀ ਸਭ ਤੋਂ ਵੱਡੀ...

ਮਹਿਲਾ ਦਿਵਸ:ਇਸ ਸਰਕਾਰੀ ਕੰਪਨੀ ਵਿੱਚ ਸ਼ਿਰਫ ਔਰਤਾਂ ਨੂੰ ਮਿਲੇਗਾ ਕੰਮ ਕਰਨ ਦਾ ਮੌਕਾ

ਨਵੀਂ ਦਿੱਲੀ,8 ਮਾਰਚ (ਸਕਾਈ ਨਿਊਜ਼ ਬਿਊਰੋ) ਸਰਕਾਰੀ ਵਲੋਂ ਚਲਾਈ ਜਾ ਰਹੀ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨਟੀਪੀਸੀ) ਕੰਪਨੀ ਨੇ ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਮਹਿਲਾ...

ਜਾਣੋ ਕਦੋਂ ਬੰਦ ਰਹਿਣਗੀਆਂ ਪੰਜਾਬ ਦੀਆਂ ‘ਅਨਾਜ ਮੰਡੀਆਂ’

ਖੰਨਾ,8 ਮਾਰਚ (ਸਕਾਈ ਨਿਊਜ਼ ਬਿਊਰੋ) ਕੇਂਦਰ ਅਤੇ ਪੰਜਾਬ ਸਰਕਾਰ ਦੇ ਫ਼ੈਸਲਿਆਂ ਖ਼ਿਲਾਫ਼ ਸੂਬੇ ਭਰ ਦੇ ਆੜ੍ਹਤੀਆਂ ਨੇ 10 ਮਾਰਚ ਤੋਂ ਅਣਮਿੱਥੇ ਸਮੇਂ ਲਈ ਪੰਜਾਬ ਦੀਆਂ...

More Articles Like This