ਨਵੀਂ ਦਿੱਲੀ,30 ਜਨਵਰੀ (ਸਕਾਈ ਨਿਊਜ਼ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 73ਵੀਂ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦਿਤੀ ਗਈ।ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦੇ ਆਦਰਸ ਲੱਖਾਂ ਲੋਕਾਂ ਪ੍ਰੇਰਿਤ ਕਰਦੇ ਹਨ।ਅੱਜ ਦੇ ਦਿਨ 1948 ਵਿੱਚ ਮਹਾਤਮਾ ਗਾਂਧੀ ਨੂੰ ਨੱਥੂਰਾਮ ਗੋਡਸੇ ਨੇ ਗੋਲੀ ਮਾਰ ਦਿੱਤੀ ਸੀ । ਜਿਸ ਤੋਂ ਬਾਅਦ ਹਰ ਸਾਲ ਉਹਨਾਂ ਦੀ ਬਰਸੀ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸ ਮੌਕੇ ਪੀਐੱਮ ਮੋਦੀ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਿਖਆ, “ਮਹਾਨ ਬਾਪੂ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ । ਉਨ੍ਹਾਂ ਦੇ ਆਦਰਸ਼ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਸ਼ਹੀਦ ਦਿਵਸ ‘ਤੇ ਅਸੀਂ ਉਨ੍ਹਾਂ ਸਾਰੀਆਂ ਮਹਾਨ ਮਹਿਲਾਵਾਂ ਅਤੇ ਪੁਰਸ਼ਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਭਾਰਤ ਦੀ ਆਜ਼ਾਦੀ ਅਤੇ ਹਰ ਭਾਰਤੀ ਦੀ ਕੁਸ਼ਲਤਾ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ।
ਇਸ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਬਾਪੂ ਦੀ ਬਰਸੀ ‘ਤੇ ਉਨ੍ਹਾਂ ਨੂੰ ਨਮਨ ਕੀਤਾ । ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਦਿਆਂ ਲਿਿਖਆ,”ਮੈਂ ਧੰਨਵਾਦੀ ਰਾਸ਼ਟਰ ਵੱਲੋਂ ਰਾਸ਼ਟਰ ਪਿਤਾ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ। ਸਾਨੂੰ ਸ਼ਾਂਤੀ, ਅਹਿੰਸਾ, ਸਾਦਗੀ, ਸਾਧਨਾਂ ਦੀ ਸ਼ੁੱਧਤਾ ਅਤੇ ਨਿਮਰਤਾ ਦੇ ਉਨ੍ਹਾਂ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਆਉ ਅਸੀਂ ਉਨ੍ਹਾਂ ਦੇ ਸੱਚਾਈ ਅਤੇ ਪਿਆਰ ਦੇ ਮਾਰਗ ‘ਤੇ ਚੱਲਣ ਦਾ ਵਾਅਦਾ ਕਰੀਏ।”
On behalf of a grateful nation, my humble tributes to the Father of the Nation, Mahatma Gandhi who embraced martyrdom this day. We should adhere to his ideals of peace, non-violence, simplicity, purity of means and humility. Let us resolve to follow his path of truth and love.
— President of India (@rashtrapatibhvn) January 30, 2021
ਦੱਸ ਦੇਈਏ ਕਿ ਇਸ ਮੌਕੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਬਾਪੂ ਨੂੰ ਯਾਦ ਕੀਤਾ । ਰਾਹੁਲ ਗਾਂਧੀ ਨੇ ਵੀਡੀਓ ਦੇ ਨਾਲ ਮਹਾਤਮਾ ਗਾਂਧੀ ਦੇ ਇੱਕ ਕੋਟ ਨੂੰ ਟਵੀਟ ਕਰਦਿਆਂ ਲਿਿਖਆ- ”ਸੱਚ ਲੋਕਾਂ ਦੇ ਸਮਰਥਨ ਤੋਂ ਬਿਨ੍ਹਾਂ ਵੀ ਖੜ੍ਹਾ ਰਹਿੰਦਾ ਹੈ, ਇਹ ਸਵੈ-ਨਿਰਭਰ ਹੈ।”
‘सत्य लोगों के समर्थन के बिना भी खड़ा रहता है, वह आत्मनिर्भर है।’
– महात्मा गाँधीबापू की पुण्यतिथि पर विनम्र श्रद्धांजलि। pic.twitter.com/41BW0XfGvF
— Rahul Gandhi (@RahulGandhi) January 30, 2021