14 ਫਰਵਰੀ (ਸਕਾਈ ਨਿਊਜ਼ ਬਿਊਰੋ)
ਪੂਰੀ ਦੁਨੀਆ ਵਿੱਚ 14 ਫਰਵਰੀ ਦਾ ਦਿਨ Valentine Day ਵਜੋਂ ਮਨਾਇਆ ਜਾਂਦਾ ਹੈ, ਪਰ ਭਾਰਤ ਦੇ ਇਤਿਹਾਸ ਵਿੱਚ ਇਹ ਦਿਨ ਜੰਮੂ-ਕਸ਼ਮੀਰ ਵਿੱਚ ਇੱਕ ਦੁਖਦਾਈ ਘਟਨਾ ਨਾਲ ਦਰਜ ਹੈ । ਦਰਅਸਲ, ਅੱਜ ਪੁਲਵਾਮਾ ਅੱਤਵਾਦੀ ਹਮਲੇ ਦੀ ਦੂਜੀ ਬਰਸੀ ਹੈ। ਅੱਜ ਦੇ ਦਿਨ ਅੱਤਵਾਦੀਆਂ ਨੇ ਦੋ ਸਾਲ ਪਹਿਲਾਂ ਦੇਸ਼ ਦੇ ਸੁਰੱਖਿਆ ਕਰਮਚਾਰੀਆਂ ‘ਤੇ ਹਮਲਾ ਕੀਤਾ ਸੀ । ਇਸ ਹਮਲੇ ਵਿੱਚ CRPF ਦੇ 40 ਜਵਾਨ ਮਾਰੇ ਗਏ ਸਨ, ਜਦਕਿ ਕਈ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ । ਅੱਜ ਦੇ ਦਿਨ CRPF ਜਵਾਨਾਂ ਦੇ ਬਲਿਦਾਨ ਨੂੰ ਹਰ ਕੋਈ ਯਾਦ ਕਰ ਰਿਹਾ ਹੈ।
ਭਿਆਨਕ ਸੜਕ ਹਾਦਸੇ ‘ਚ 14 ਵਿਅਕਤੀਆਂ ਦੀ ਮੌਤ,ਕਈ ਜਖ਼ਮੀ
ਦਰਅਸਲ, ਅੱਜ ਦੇ ਦਿਨ ਪੁਲਵਾਮਾ ਜ਼ਿਲ੍ਹੇ ਦੇ ਲਿਥੋਪੋਰਾ ਵਿੱਚ ਸੀਆਰਪੀਐਫ ਦੇ ਜਵਾਨਾਂ ਨਾਲ ਭਰੀ ਬੱਸ ਨਾਲ ਇੱਕ ਵਿਸਫੋਟ ਨਾਲ ਭਰੀ ਗੱਡੀ ਸਿੱਧੀ ਜਾ ਟਕਰਾਈ। ਜਿਸ ਤੋਂ ਬਾਅਦ ਇੱਕ ਜੋਰਦਾਰ ਧਮਾਕਾ ਹੋਇਆ । ਟੱਕਰ ਹੋਣ ਸਮੇਂ ਸਾਰੇ ਪਾਸੇ ਕਾਲਾ ਧੂੰਆਂ ਫੈਲ ਗਿਆ, ਜਿਸ ਕਾਰਨ ਦੂਰ-ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਪਰ ਜਿਵੇਂ ਹੀ ਧਮਾਕੇ ਦਾ ਕਾਲਾ ਧੂੰਆਂ ਉਥੋਂ ਹਟਿਆ ਤਾਂ ਦੇਸ਼ ਦੇ ਬਹਾਦਰ ਜਵਾਨਾਂ ਦੀਆਂ ਲਾਸ਼ਾਂ ਸੜਕ ‘ਤੇ ਪਈਆਂ ਸਨ । ਧਮਾਕਾ ਇੰਨਾ ਤੇਜ਼ ਸੀ ਕਿ ਸੜਕ ਕਾਫੀ ਦੂਰੀ ਤੱਕ ਲਹੂ ਨਾਲ ਲਥਪਥ ਹੋ ਗਈ ਸੀ। ਇਸ ਹਮਲੇ ਦੀ ਜਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ।
ਪੰਜਾਬ ‘ਚ ਨਗਰ ਕੌਂਸਲ ਦੀਆਂ ਚੋਣਾਂ ਅੱਜ,17 ਫਰਵਰੀ ਨੂੰ ਆਵੇਗਾ ਰਿਜ਼ਲਟ
ਉੱਥੇ ਹੀ ਬਹਾਦਰ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਵਾਸੀਆਂ ਨੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ । #PulwamaAttack ਇਸ ਸਮੇਂ ਟਵਿੱਟਰ ‘ਤੇ ਲਗਭਗ 25,000 ਟਵੀਟ ਦੇ ਨਾਲ ਟਰੈਂਡ ਕਰ ਰਿਹਾ ਹੈ। ਅੱਜ ਦੇਸ਼ ਭਰ ਦੇ ਲੋਕ ਭਾਰਤ ਮਾਤਾ ਦੇ ਬਹਾਦਰ ਪੁੱਤਰਾਂ ਦੀ ਕੁਰਬਾਨੀ ਨੂੰ ਯਾਦ ਕਰ ਰਹੇ ਹਨ।