ਹੁਣ ਪੁਰਾਣੇ ਸੋਨੇ ਜਾਂ ਗਹਿਣਿਆਂ ਨੂੰ ਵੇਚਣ ‘ਤੇ ਤੁਹਾਨੂੰ ਤਿੰਨ ਪ੍ਰਤੀਸ਼ਤ ਦਾ ਜੀਐਸਟੀ (GST) ਦੇਣਾ ਪੈ ਸਕਦਾ ਹੈ। ਜੀਐਸਟੀ ਦੀ ਅਗਲੀ ਕੌਂਸਲ ਵਿੱਚ ਇਹ ਫੈਸਲਾ ਲਿਆ ਜਾ ਸਕਦਾ ਹੈ। ਕੇਰਲ ਦੇ ਵਿੱਤ ਮੰਤਰੀ ਥੌਮਸ ਈਸੈਕ ਨੇ ਇਹ ਜਾਣਕਾਰੀ ਦਿੱਤੀ ਹੈ। ਇਸਦਾ ਅਰਥ ਇਹ ਹੋਇਆ ਕਿ ਜੇਕਰ ਪੁਰਾਣੇ ਗਹਿਣੇ ਲੋਕਾਂ ਨੂੰ ਵੇਚ ਦਿੱਤੇ ਜਾਂਦੇ ਹਨ ਤਾਂ ਇਸਦਾ ਮੁਨਾਫਾ ਪਹਿਲਾਂ ਨਾਲੋਂ ਘਟ ਜਾਵੇਗਾ।
ਯਾਨਿ ਕਿ, ਨਵੀਂ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ, ਜੇ ਕੋਈ ਸੁਨਿਆਰਾ ਤੁਹਾਡੇ ਤੋਂ ਪੁਰਾਣੇ ਗਹਿਣਿਆਂ ਨੂੰ ਖਰੀਦਦਾ ਹੈ, ਤਾਂ ਉਹ ਉਲਟਾ ਫ਼ੀਸ ਵਜੋਂ ਤਿੰਨ ਪ੍ਰਤੀਸ਼ਤ ਜੀਐਸਟੀ ਤੁਹਾਡੇ ਤੋਂ ਲਵੇਗਾ। ਜੇ ਤੁਸੀਂ ਇਕ ਲੱਖ ਰੁਪਏ ਦੇ ਪੁਰਾਣੇ ਗਹਿਣਿਆਂ ਨੂੰ ਵੇਚਦੇ ਹੋ, ਤਾਂ 3000 ਰੁਪਏ ਜੀਐਸਟੀ ਦੇ ਤੌਰ ‘ਤੇ ਕੱਟੇ ਜਾਣਗੇ।
ਜਾਣਕਾਰੀ ਅਨੁਸਾਰ, ਇਸ ਕੌਂਸਲ ਵਿੱਚ ਕੇਰਲਾ, ਬਿਹਾਰ, ਗੁਜਰਾਤ, ਪੰਜਾਬ, ਕਰਨਾਟਕ ਅਤੇ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਸ਼ਾਮਲ ਹਨ।