ਟਰਾਂਟੋ,3 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Ontario lockdown: ਕੋਰੋਨਾ ਦੇ ਵੱਧ ਰਹੇ ਕਹਿਰ ਕਾਰਣ ਕੈਨੇਡਾ ਦੇ ਉਨਟਾਰੀਓ ‘ਚ 28 ਦਿਨਾਂ ਦੇ ਲੌਕਡਾਊਨ ਦਾ ਐਲਾਨ ਕਰ ਦਿਤਾ ਗਿਆ ਹੈ ਅਤੇ ਸ਼ਨਿੱਚਰਵਾਰ ਤੋਂ ਸੂਬੇ ਦੀਆਂ ਸਾਰੀਆਂ 34 ਪਬਲਿਕ ਹੈਲਥ ਯੂਨਿਟਸ ਵਿਚ ਪਾਬੰਦੀਆਂ ਲਾਗੂ ਹੋ ਜਾਣਗੀਆਂ। ਰੈਸਟੋਰੈਂਟਸ ਵਿਚ ਬੈਠ ਕੇ ਖਾਣ ਦੀ ਮਨਾਹੀ ਹੋਵੇਗੀ ਅਤੇ ਜਿੰਮ ਬੰਦ ਰਹਿਣਗੇ। ਵਿਆਹਾਂ ਅਤੇ ਅੰਤਮ ਰਸਮਾਂ ਨੂੰ ਛੱਡ ਕੇ ਹਰ ਕਿਸਮ ਦੇ ਸਮਾਜਿਕ ਇਕੱਠ ਕਰਨ ਦੀ ਪੂਰੀ ਤਰ੍ਹਾਂ ਮਨਾਹੀ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ: ਕੋਰੋਨਾ: 24 ਘੰਟਿਆਂ ਦੌਰਾਨ ਦੇਸ਼ ਭਰ ‘ਚ 89 ਹਜ਼ਾਰ ਨਵੇਂ ਮਾਮਲੇ,714…
ਵਿਆਹਾਂ, ਅੰਤਮ ਰਸਮਾਂ ਅਤੇ ਹੋਰ ਧਾਰਮਿਕ ਸਮਾਗਮਾਂ ਦੌਰਾਨ ਇੰਡੋਰ ਥਾਵਾਂ ਦੀ ਕੁਲ ਸਮਰੱਥਾ ਦਾ ਸਿਰਫ਼ 15 ਫ਼ੀ ਸਦੀ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ। ਜ਼ਰੂਰੀ ਵਸਤਾਂ ਵਾਲੇ ਸਟੋਰ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹੇ ਰਹਿਣਗੇ ਜਦਕਿ ਰਿਟੇਲ ਸਟੋਰਾਂ ਨੂੰ ਸਿਰਫ਼ 25 ਫ਼ੀਸਦੀ ਗਾਹਕ ਅੰਦਰ ਸੱਦਣ ਦੀ ਇਜਾਜ਼ਤ ਹੋਵੇਗੀ। ਰੈਸਟੋਰੈਂਟ ਸਿਰਫ਼ ਹੋਮ ਡਿਲੀਵਰੀ ਜਾਂ ਟੇਕ-ਆਊਟ ਸੇਵਾਵਾਂ ਦੇ ਸਕਣਗੇ।
ਇਹ ਖ਼ਬਰ ਵੀ ਪੜ੍ਹੋ: ਭਾਰਤ ‘ਚ ਜਲਦ ਲਾਂਚ ਹੋਵੇਗਾ 125 ਸੀਸੀ ਸਟਾਈਲਿਸ਼ ਸਕੂਟਰ
ਪ੍ਰੀਮੀਅਰ ਡਗ ਫ਼ੋਰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਵਾਸਤੇ ਕੋਰੋਨਾ ਵੈਕਸੀਨ ਦੇ ਲੱਖਾਂ ਟੀਕੇ ਆ ਰਹੇ ਹਨ ਪਰ ਉਨ੍ਹਾਂ ਨੂੰ ਸਮਾਂ ਲੱਗ ਸਕਦਾ ਹੈ ਪਰ ਕੋਰੋਨਾ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਤੁਰਤ ਅਹਿਿਤਆਤੀ ਕਦਮ ਉਠਾਏ ਜਾਣੇ ਲਾਜ਼ਮੀ ਹੋ ਗਏ ਸਨ। ਦੱਸ ਦੇਈਏ ਕਿ ਲੌਕਡਾਊਨ ਦੌਰਾਨ ਇੰਡੋਰ ਇਕੱਠ ਵਿਚ ਸਿਰਫ਼ ਪਰਵਾਰਕ ਮੈਂਬਰ ਮੌਜੂਦ ਰਹਿ ਸਕਣਗੇ ਜਦਕਿ ਆਊਟਡੋਰ ਇਕੱਠ ਸਿਰਫ਼ ਪੰਜ ਜਣਿਆਂ ਤੱਕ ਸੀਮਤ ਰਹੇਗਾ ਪਰ ਇਸ ਦੌਰਾਨ ਫ਼ਿਜ਼ੀਕਲ ਡਿਸਟੈਂਸਿੰਗ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।