Paddy ਦੀ ਬਿਜਾਈ ਸ਼ੁਰੂ, ਪਰ ਰਜਵਾਹਿਆਂ ਵਿੱਚ ਪਾਣੀ ਨਹੀ

Must Read

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ...

ਮਾਨਸਾ(ਭੀਸ਼ਮ ਗੋਇਲ),11 ਜੂਨ

 Paddy sowing started no water in canals: ਪੰਜਾਬ ਸਰਕਾਰ ਵੱਲੋਂ 10 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਦੇ ਹੁਕਮ ਨੂੰ ਮੰਨਦੇ ਹੋਏ ਕਿਸਾਨਾਂ ਨੇ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ, ਪਰ ਮਾਨਸਾ ਦੇ ਪਿੰਡ ਠੂਠਿਆਂਵਾਲੀ ਨੇੜਿਓਂ ਲੰਘਦੇ ਰਜਵਾਹੇ ਵਿੱਚ ਨਹਿਰੀ ਵਿਭਾਗ ਵੱਲੋਂ ਸਫਾਈ ਕਰਵਾਉਣ ਦੇ ਚੱਲਦਿਆਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਖੇਤ ਤਿਆਰ ਕਰਨ ਅਤੇ ਝੋਨੇ ਦੀ ਬਿਜਾਈ ਕਰਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ।

ਉਥੇ ਹੀ 8 ਘੰਟੇ ਬਿਜਲੀ ਦੇਣ ਦੇ ਭਰੋਸੇ ਤੋਂ ਬਾਅਦ ਬਿਜਲੀ ਵਿਭਾਗ ਦੀ ਲੁਕਣ-ਮੀਚੀ ਵੀ ਜਾਰੀ ਹੈ। ਕਿਸਾਨ ਗੋਰਾ ਸਿੰਘ, ਹਰਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਕਿਸਾਨਾਂ ਨੂੰ 10 ਜੂਨ ਤੋਂ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਦੇਣੀ ਸੀ, ਪਰ ਪਹਿਲੇ ਦਿਨ ਸਿਰਫ 4 ਘੰਟੇ ਹੀ ਬਿਜਲੀ ਦਿੱਤੀ ਗਈ ਅਤੇ ਉਸ ਵਿੱਚ ਵੀ ਕਈ ਵਾਰ ਕੱਟ ਲਗਾਏ ਗਏ।

ਉਨ੍ਹਾਂ ਕਿਹਾ ਕਿ ਕਿਸਾਨ ਖੇਤਾਂ ਵਿੱਚ ਬੈਠੇ ਰਹਿ ਗਏ ਅਤੇ ਵਿਭਾਗ ਵੱਲੋਂ ਕੋਈ ਉਚਿਤ ਜਵਾਬ ਨਾ ਮਿਲਣ ਕਾਰਨ ਕਿਸਾਨ ਸ਼ਸ਼ੋਪੰਜ ਵਿੱਚ ਪਏ ਰਹੇ। ਉਨ੍ਹਾਂ ਕਿਹਾ ਕਿ ਗੱਲ ਨਹਿਰੀ ਵਿਭਾਗ ਦੀ ਕਰੀਏ ਤਾਂ ਪਿੰਡ ਠੂਠਿਆਂਵਾਲੀ ਨੇੜਿਓਂ ਲੰਘਦੇ ਰਜਬਾਹੇ ਤੋਂ ਕਈ ਪਿੰਡਾਂ ਦੇ ਕਿਸਾਨਾਂ ਨੂੰ ਲਾਭ ਮਿਲਦਾ ਹੈ, ਪਰ ਨਹਿਰੀ ਵਿਭਾਗ ਵੱਲੋਂ ਇਸਦੀ ਸਫਾਈ ਕਰਵਾਉਣ ਕਾਰਨ ਇਹ ਖਾਲੀ ਪਿਆ ਹੈ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿਸਾਨਾਂ ਨੂੰ ਪਾਣੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਉਸ ਸਮੇਂ ਵਿਭਾਗ ਇਸਦੀ ਸਫਾਈ ਕਰਵਾ ਰਿਹਾ ਹੈ। ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਨਾ ਮਿਲਣ ਦੇ ਕਾਰਨ ਜ਼ਮੀਨ ਨੂੰ ਕੱਦੂ ਕਰਨ ਅਤੇ ਝੋਨੇ ਦੀ ਬਿਜਾਈ ਲਈ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਨੂੰ ਮਜਬੂਰ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਬਿਜਾਈ ਲਈ ਨਾ ਤਾਂ ਪਾਣੀ ਮਿਲ ਰਿਹਾ ਹੈ ਅਤੇ ਨਾ ਹੀ ਬਿਜਲੀ ਮਿਲ ਰਹੀ ਹੈ ਅਤੇ ਡੀਜਲ ਦਾ ਰੇਟ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਦੇ ਸਮਰਥਨ ਮੁੱਲ ਵਿੱਚ ਸਿਰਫ਼ 72 ਰੁਪਏ ਵਾਧਾ ਕੀਤਾ ਹੈ, ਜਿਸ ਕਾਰਨ ਕਿਸਾਨਾਂ ਨੂੰ ਚਾਰੇ ਪਾਸਿਓਂ ਮਾਰ ਪੈ ਰਹੀ ਹੈ।

LEAVE A REPLY

Please enter your comment!
Please enter your name here

Latest News

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ ਨੂੰ ਕੋਲਕਾਤਾ ਵਿੱਚ ਪੁਲਿਸ ਵੱਲੋਂ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ ਦੋਰੇ ਲਈ ਅੰਮ੍ਰਿਤਸਰ ਪਹੁੰਚੇ ਜਿਥੇ...

ITBP ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉੱਚਾਈ ’ਤੇ ਕੀਤਾ ਯੋਗ

ਨਿਊਜ਼ ਡੈਸਕ(ਸਕਾਈ ਨਿਊਜ਼ ਬਿਊਰੋ),21 ਜੂਨ ITBP personnel yoga ladakh: ਅੱਜ ਪੂਰੀ ਦੁਨੀਆ ਨੇ ਇਕ ਵਾਰ ਫਿਰ ਯੋਗਾ ਦੇ ਮਹੱਤਵ ਨੂੰ ਜਾਣਿਆ ।ਦੇਸ਼ ਭਰ ਵਿੱਚ ਕੌਮਾਂਤਰੀ...

ਅੰਮ੍ਰਿਤਸਰ ਪਹੁੰਚਣ ਤੇ ਅਰਵਿੰਦਰ ਕੇਜਰੀਵਾਲ ਦਾ ਹੋਇਆ ਵਿਰੋਧ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Arvinder Kejriwal's protest on arrival in Amritsar: ਅੰਮ੍ਰਿਤਸਰ ਪਹੁੰਚਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਸ਼ੋ੍ਰਮਣੀ ਅਕਾਲੀ ਦਲ...

More Articles Like This