ਕਈ ਸਹਿਰਾਂ ਚ ਲੱਗਣਗੇ ਬਿਜਲੀ ਦੇ ਲੰਬੇ ਕੱਟ: 8 ਘੰਟੇ ਸਪਲਾਈ ਰਹੇਗੀ ਠੱਪ; ਦੇਖੋ ਇਲਾਕਿਆਂ ਦੀ ਸੂਚੀ
ਰੂਪਨਗਰ/ਨੰਗਲ: ਰੂਪਨਗਰ ਅਤੇ ਨੰਗਲ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਨਵੇਂ ਸਿਸਟਮ ਨੂੰ ਸਥਾਪਤ ਕਰਨ ਲਈ ਅੱਜ, 12 ਮਾਰਚ ਨੂੰ ਬਿਜਲੀ ਸਪਲਾਈ ਬੰਦ ਰਹੇਗੀ।
ਰੂਪਨਗਰ (ਸਵੇਰੇ 9 ਤੋਂ ਸ਼ਾਮ 5 ਵਜੇ)
ਇੰਜੀਨੀਅਰ ਪ੍ਰਭਾਤ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ 132 ਕੇ.ਵੀ. ਗ੍ਰਿਡ ਸਬ-ਸਟੇਸ਼ਨ ਆਸਰੋਂ ਅਧੀਨ ਪੈਂਦੇ ਨਾਇਲੰਟ (NIELIT) ਫੀਡਰ ਅਤੇ ਬਿਰਲਾ (ਖੇਤੀਬਾੜੀ) ਫੀਡਰ ਦੀ ਮੁਰੰਮਤ ਕਾਰਨ ਫੂਲ ਕਲਾਂ, ਫੂਲ ਖੁਰਦ, ਨਾਇਲੰਟ ਕਾਲਜ, ਖੈਰਾਬਾਦ, ਸੁਰਤਾਪੁਰ ਅਤੇ ਗੁਰਦਾਸਪੁਰਾ ਵਰਗੇ ਪਿੰਡਾਂ ਦੀ ਘਰੇਲੂ, ਵਪਾਰਕ ਅਤੇ ਖੇਤੀਬਾੜੀ ਸਪਲਾਈ ਪ੍ਰਭਾਵਿਤ ਹੋਵੇਗੀ।
ਨੰਗਲ (ਸਵੇਰੇ 10 ਤੋਂ ਸ਼ਾਮ 5 ਵਜੇ)
ਸਿਵਲ ਹਸਪਤਾਲ ਨੰਗਲ ਨੂੰ ‘ਹੌਟ ਲਾਈਨ’ ਸਪਲਾਈ ਦੇਣ ਲਈ ਬਣਾਏ ਜਾ ਰਹੇ ਨਵੇਂ ਫੀਡਰ ਕਾਰਨ 11 ਕੇ.ਵੀ. ਗਿਆਨੀ ਮਾਰਕੀਟ ਫੀਡਰ ਦੀ ਬਿਜਲੀ ਬੰਦ ਰਹੇਗੀ। ਇਸ ਕਾਰਨ ਰਾਜ ਨਗਰ, ਹੰਬੇਵਾਲ, ਨਿੱਕੂ ਨੰਗਲ ਅਤੇ ਇੰਦਰਾ ਨਗਰ ਖੇਤਰਾਂ ਵਿੱਚ ਬਿਜਲੀ ਗੁਲ ਰਹੇਗੀ। ਪਾਵਰਕੌਮ ਅਨੁਸਾਰ ਮੌਸਮ ਖ਼ਰਾਬ ਹੋਣ ਦੀ ਸੂਰਤ ਵਿੱਚ ਇਹ ਕੱਟ ਰੱਦ ਵੀ ਕੀਤਾ ਜਾ ਸਕਦਾ ਹੈ।











