ਨਗਰ ਨਿਗਮ ਦਾ ਇੰਸਪੈਕਟਰ ਇੱਕ ਲੱਖ ਰੁਪਏ ਦੀ ਰਿਸ਼ਵਤ ਦੇ ਮਾਮਲੇ ‘ਚ ਕਾਬੂ

Must Read

ਮਹਿੰਗਾਈ ‘ਤੇ ਟਵੀਟ ਕਰ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਰੁਜ਼ਗਾਰੀ ਦੇ ਮੁੱਦੇ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ...

ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਨੌਜਵਾਨ ਦਾ ਨਮ ਅੱਖਾਂ ਨਾਲ ਕੀਤਾ ਗਿਆ ਸਸਕਾਰ

ਨਾਭਾ(ਸੁਖਚੈਨ ਸਿੰਘ ਲੁਬਾਣਾ),27 ਫਰਵਰੀ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ ਤਿੰਨ...

ਕੋਵਿਡ-19 ਵੈਕਸੀਨ ਦਾ ਟੀਕਾ ਲਗਾਉਣ ਤੋਂ ਬਾਅਦ 16 ਲੋਕਾਂ ਦੀ ਮੌਤ

ਸਵਿਟਜ਼ਰਲੈਂਡ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਦੁਨੀਆਂ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਬਚਾਅ ਲਈ ਸਵਿਟਜ਼ਰਲੈਂਡ ਵਿੱਚ ਲੋਕਾਂ ਨੂੰ ਟੀਕਾ ਲਗਾਇਆ...

ਚੰਡੀਗੜ, 9 ਫਰਵਰੀ (ਸਕਾਈ ਨਿਊਜ਼ ਬਿਊਰੋ)

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਨਗਰ ਨਿਗਮ, ਫਗਵਾੜਾ ਦੀ ਬਿਲਡਿੰਗ ਬ੍ਰਾਂਚ ਵਿਖੇ ਤਾਇਨਾਤ ਇਕ ਇੰਸਪੈਕਟਰ ਨੂੰ 1,00,000 ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਡੀਜੀਪੀ-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਬੀ.ਕੇ. ਉੱਪਲ ਨੇ ਦੱਸਿਆ ਕਿ ਨਗਰ ਨਿਗਮ ਫਗਵਾੜਾ ਦੇ ਇੰਸਪੈਕਟਰ ਪਲਪਰਨੀਤ ਸਿੰਘ ਨੂੰ ਵਿਜੀਲੈਂਸ ਟੀਮ ਵਲੋਂ ਸਕਿਾਇਤਕਰਤਾ ਸਤਿੰਦਰ ਸਿੰਘ ਨਿਵਾਸੀ ਫਗਵਾੜਾ, ਕਪੂਰਥਲਾ ਤੋਂ 1,00,000 ਰੁਪਏ ਦੀ ਰਿਸ਼ਵਤ ਹਾਸਲ ਕਰਨ ਦੇ ਕੇਸ ਵਿਚ ਗਿ੍ਰਫਤਾਰ ਕੀਤਾ ਹੈ।

ਉਹਨਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਤੱਕ ਪਹੁੰਚ ਕੀਤੀ ਅਤੇ ਦੋਸ਼ ਲਾਇਆ ਕਿ ਉਪਰੋਕਤ ਇੰਸਪੈਕਟਰ ਨੇ ਉਸ (ਸ਼ਿਕਾਇਤਕਰਤਾ) ਦੀ ਮਾਂ ਦੇ ਨਾਮ ‘ਤੇ ਰਜਿਸਟਰਡ ਇੱਕ 20 ਮਰਲਾ ਪਲਾਟ ਦੀ ਚਾਰਦੁਆਰੀ ਦੀ ਉਸਾਰੀ ਕਰਨ ਅਤੇ ਨਕਸ਼ੇ ਨੂੰ ਮਨਜੂਰੀ ਦੇਣ ਲਈ ਰਿਸ਼ਵਤ ਵਜੋਂ 1,00,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇੰਸਪੈਕਟਰ ਪਲਪਰਨੀਤ ਸਿੰਘ ਨੇ ਉਸਦੇ ਪਲਾਟ ਦੇ ਨਕਸ਼ੇ ਨੂੰ ਮਨਜੂਰੀ ਲਈ ਸਰਕਾਰੀ ਫੀਸ ਵਜੋਂ 1,00,000 ਰੁਪਏ ਮੰਗੇ ਅਤੇ ਸ਼ਿਕਾਇਤਕਰਤਾ ਦੇ ਪਿਤਾ ਜਸਵਿੰਦਰ ਸਿੰਘ ਨੇ ਉਸਨੂੰ 50,000 ਰੁਪਏ ਦੀਆਂ ਦੋ ਕਿਸ਼ਤਾਂ ਵਿੱਚ ਦੇ ਦਿੱਤੇ।

ਉਹਨਾਂ ਕਿਹਾ ਕਿ ਜਦੋਂ ਸ਼ਿਕਾਇਤਕਰਤਾ ਦੇ ਪਿਤਾ ਜਸਵਿੰਦਰ ਸਿੰਘ ਦਫਤਰ ਗਏ ਤਾਂ ਉਸਨੂੰ ਪਤਾ ਲੱਗਿਆ ਕਿ ਮੁਲਜਮ ਇੰਸਪੈਕਟਰ ਨੂੰ ਮੁਅੱਤਲ ਕਰਨ ਤੋਂ ਬਾਅਦ ਟਰਾਂਸਫਰ ਕਰ ਦਿੱਤਾ ਗਿਆ ਹੈ। ਜਦੋਂ ਜਸਵਿੰਦਰ ਸਿੰਘ ਨੇ ਉੱਥੇ ਆਪਣੇ ਪਲਾਟ ਨਾਲ ਸਬੰਧਤ ਫਾਈਲ ਬਾਰੇ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਇਸ ਦਫਤਰ ਵਿੱਚ ਅਜਿਹੀ ਕੋਈ ਫਾਈਲ ਜਮਾ ਹੀ ਨਹੀਂ ਕੀਤੀ ਗਈ। ਇਸ ਤਰਾਂ ਇੰਸਪੈਕਟਰ ਪਲਪਰਨੀਤ ਸਿੰਘ ਨੇ ਜਸਵਿੰਦਰ ਸਿੰਘ ਨੂੰ ਧੋਖਾ ਦਿੱਤਾ ਅਤੇ ਸਰਕਾਰੀ ਫੀਸ ਦੇ ਨਾਮ ‘ਤੇ 1,00,000 ਰੁਪਏ ਠੱਗ ਲਏ।

ਉਨਾਂ ਦੱਸਿਆ ਕਿ ਜਸਵਿੰਦਰ ਸਿੰਘ ਨੇ ਉੁਕਤ ਇੰਸਪੈਕਟਰ ਖ਼ਿਲਾਫ਼ ਥਾਣਾ ਸਤਨਾਮਪੁਰਾ, ਫਗਵਾੜਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਅਤੇ ਜਾਂਚ ਦੌਰਾਨ ਉਕਤ ਇੰਸਪੈਕਟਰ ਨੇ ਸਵੀਕਾਰ ਕਰ ਲਿਆ ਕਿ ਉਸਨੇ ਜਸਵਿੰਦਰ ਸਿੰਘ ਤੋਂ 1,00,000 ਰੁਪਏ ਲਏ ਹਨ। ਇਸ ਤੋਂ ਇਲਾਵਾ ਇੰਸਪੈਕਟਰ ਪਾਲਪਰਨੀਤ ਸਿੰਘ ਨੇ ਦੱਸਿਆ ਕਿ ਉਸਨੇ ਜਸਵਿੰਦਰ ਸਿੰਘ ਨੂੰ 15,000 ਰੁਪਏ ਪਹਿਲਾਂ ਹੀ ਵਾਪਸ ਕਰ ਦਿੱਤੇ ਹਨ ਅਤੇ ਇੱਕ ਮਹੀਨੇ ਦੇ ਅੰਦਰ ਬਾਕੀ ਰਕਮ ਵਾਪਸ ਕਰ ਦੇਵੇਗਾ। ਇੰਸਪੈਕਟਰ ਪਾਲਪਰਨੀਤ ਸਿੰਘ ਨੇ ਜਸਵਿੰਦਰ ਸਿੰਘ ਨੂੰ ਕੋਟਕ ਮਹਿੰਦਰਾ ਬੈਂਕ ਦਾ 85000 ਰੁਪਏ ਦਾ ਇੱਕ ਚੈੱਕ ਦੇ ਦਿੱਤਾ ਪਰ ਜਦੋਂ ਉਸਨੇ ਪੈਸੇ ਕਢਵਾਉਣ ਲਈ ਚੈਕ ਲਗਾਇਆ ਤਾਂ ਬੈਂਕ ਵੱਲੋਂ ਚੈਕ ਬਾਊਂਸ ਕਰ ਦਿੱਤਾ ਗਿਆ। ਇਸ ਤਰਾਂ, ਇੰਸਪੈਕਟਰ ਪਾਲਪਰਨੀਤ ਸਿੰਘ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਦਿਆਂ ਗਲਤ ਢੰਗ ਨਾਲ ਇਸਦਾ ਲਾਹਾ ਲਿਆ ਅਤੇ ਰਿਸਵਤਖੋਰੀ ਦੇ ਕੇਸ ਵਿੱਚ ਉਸਦੀ ਸ਼ਮੂਲੀਅਤ ਸਾਬਤ ਹੋਈ।

ਉਨਾਂ ਦੱਸਿਆ ਕਿ ਦੋਸ਼ੀ ਇੰਸਪੈਕਟਰ ਖ਼ਿਲਾਫ਼ ਵਿਜੀਲੈਂਸ ਦੇ ਪੁਲਿਸ ਥਾਣਾ, ਜਲੰਧਰ ਵਿਖੇ ਭਿ੍ਰਸਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਪੜਤਾਲ ਜਾਰੀ ਹੈ।

 

LEAVE A REPLY

Please enter your comment!
Please enter your name here

Latest News

ਮਹਿੰਗਾਈ ‘ਤੇ ਟਵੀਟ ਕਰ ਰਾਹੁਲ ਗਾਂਧੀ ਨੇ ਘੇਰੀ ਮੋਦੀ ਸਰਕਾਰ

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਅਤੇ ਰੁਜ਼ਗਾਰੀ ਦੇ ਮੁੱਦੇ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ...

ਕਿਸਾਨੀ ਅੰਦੋਲਨ ‘ਚ ਸ਼ਹੀਦ ਹੋਏ ਨੌਜਵਾਨ ਦਾ ਨਮ ਅੱਖਾਂ ਨਾਲ ਕੀਤਾ ਗਿਆ ਸਸਕਾਰ

ਨਾਭਾ(ਸੁਖਚੈਨ ਸਿੰਘ ਲੁਬਾਣਾ),27 ਫਰਵਰੀ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ 'ਤੇ ਪਿਛਲੇ ਤਿੰਨ ਮਹੀਨੇ ਤੋਂ ਅੰਦੋਲਨ ਬਦਸਤੂਰ ਜਾਰੀ...

ਕੋਵਿਡ-19 ਵੈਕਸੀਨ ਦਾ ਟੀਕਾ ਲਗਾਉਣ ਤੋਂ ਬਾਅਦ 16 ਲੋਕਾਂ ਦੀ ਮੌਤ

ਸਵਿਟਜ਼ਰਲੈਂਡ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਦੁਨੀਆਂ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਬਚਾਅ ਲਈ ਸਵਿਟਜ਼ਰਲੈਂਡ ਵਿੱਚ ਲੋਕਾਂ ਨੂੰ ਟੀਕਾ ਲਗਾਇਆ ਗਿਆ ਜਿਸ ਤੋਂ ਬਾਅਦ 16...

ਮਾਰਚ ‘ਚ ਬੈਂਕਾਂ ‘ਚ 10 ਦਿਨ ਨਹੀਂ ਹੋਵੇਗਾ ਕੰਮ

ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਮਾਰਚ ਮਹੀਨੇ ਵਿਚ 10 ਦਿਨ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ।11 ਤਾਰੀਖ਼ ਨੂੰ ਮਹਾਸ਼ਿਵਰਾਤਰੀ ਤੇ 29 ਮਾਰਚ ਨੂੰ ਹੋਲੀ ਕਾਰਨ...

ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਤਰਨ ਤਾਰਨ,27 ਫਰਵਰੀ (ਸਕਾਈ ਨਿਊਜ਼ ਬਿਊਰੋ) ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੱਖੋਕੇ ਵਿਖੇ ਮਾਮੂਲੀ ਤਕਰਾਰ ਨੂੰ ਲੈ ਇਕ ਵਿਅਕਤੀ ਨੇ ਨੌਜਵਾਨ ਦਾ ਕਿਰਚ ਨਾਲ ਕਤਲ...

More Articles Like This