ਨਵੀਂ ਦਿੱਲੀ, 14 ਜਨਵਰੀ (ਸਕਾਈ ਨਿਊਜ਼ ਬਿਊਰੋ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ, ਪੋਂਗਲ, ਮਾਘੀ, ਬਿਹੂ ਸਣੇ ਹੋਰ ਤਿਉਹਾਰਾਂ ਦੀਆਂ ਵਧਾਈਆਂ ਦਿੱਤੀਆਂ ਹਨ ਅਤੇ ਹਰੇਕ ਦੇ ਜੀਵਨ ‘ਚ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਦੇ ਸੰਚਾਰ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਕਰ ਸੰਕ੍ਰਾਂਤੀ ਦੀਆਂ ਵਧਾਈਆਂ ਦਿੰਦਿਆਂ ਟਵੀਟ ਕੀਤਾ ਅਤੇ ਲਿਖਿਆ, ”ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ ਦੀਆਂ ਬਹੁਤ-ਬਹੁਤ ਵਧਾਈਆਂ।
ਮੇਰੀ ਕਾਮਨਾ ਹੈ ਕਿ ਉਤਰਾਯਣ ਸੂਰਯਦੇਵ ਸਾਰਿਆਂ ਦੇ ਜੀਵਨ ‘ਚ ਨਵੀਂ ਊਰਜਾ ਅਤੇ ਨਵੇਂ ਉਤਸ਼ਾਹ ਦਾ ਸੰਚਾਰ ਕਰੇ।” ਉੱਥੇ ਹੀ ਪੋਂਗਲ ਦੀਆਂ ਵਧਾਈਆਂ ਦਿੰਦਿਆਂ ਪ੍ਰਧਾਨ ਮੰਤਰੀ ਨੇ ਲਿਖਿਆ, ”ਸਾਰਿਆਂ ਨੂੰ ਪੋਂਗਲ ਦੀ ਵਧਾਈ, ਖ਼ਾਸ ਕਰਕੇ ਮੇਰੀ ਤਾਮਿਲ ਭੈਣਾਂ ਅਤੇ ਭਰਾਵਾਂ ਨੂੰ। ਇਹ ਖ਼ਾਸ ਤਿਉਹਾਰ ਤਾਮਿਲ ਸੱਭਿਆਚਾਰ ਨੂੰ ਸਭ ਤੋਂ ਸੁੰਦਰ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਸਾਨੂੰ ਚੰਗੀ ਸਿਹਤ ਅਤੇ ਸਫਲਤਾ ਅਸ਼ੀਰਵਾਦ ਮਿਲੇ। ਇਹ ਤਿਉਹਾਰ ਸਾਨੂੰ ਕੁਦਰਤ ਦੇ ਨਾਲ ਸਦਭਾਵਨਾ ਨਾਲ ਰਹਿਣ ਅਤੇ ਰਹਿਮ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਵੀ ਪ੍ਰੇਰਿਤ ਕਰਦਾ ਹੈ।”