ਫਤਿਹਗੜ ਸਾਹਿਬ ਚ ਦੋ ਥਾਂਵਾਂ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਪੁਲਿਸ ਵੱਲੋਂ ਗ੍ਰਿਫਤਾਰ

Must Read

ਬਾਬਾ ਨਾਨਕ ਨਾਲ ਕੈਪਟਨ ਦੀ ਤੁਲਨਾ ਕਰ ਬੁਰੇ ਫ਼ਸੇ ਧਰਮਸੋਤ !

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਇਨੀ ਦਿਨੀ ਵਿਵਾਦਾਂ ਦੇ ਨਾਲ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ| ਹੁਣ...

“ਰਾਵਣ ਦੀ ਥਾਂ ਸਾੜੋ ਬਲਾਤਕਾਰੀਆਂ ਦੇ ਪੁਤਲੇ, ਰਾਵਣ ਮਹਾਨ ਸੀ”

ਸ੍ਰੀ ਮੁਕਤਸਰ ਸਾਹਿਬ ਦੇ ਭਗਵਾਨ ਬਾਲਮੀਕਿ ਚੌਂਕ ਵਿਖੇ ਦੁਸ਼ਹਿਰੇ ਮੌਕੇ ਬਾਲਮੀਕਿ ਭਾਈਚਾਰੇ ਵੱਲੋਂ ਰਾਵਣ ਦਾ ਪੁਤਲਾ ਸਾੜਣ ਦੀ ਬਜਾਏ...

ਬਠਿੰਡਾ ‘ਚ ਲੜਕੀ ਤੋਂ ਪਰੇਸ਼ਾਨ ਹੋ ਨੌਜਵਾਨ ਨੇ ਚੁੱਕਿਆ ਇਹ ਕਦਮ !

ਬਠਿੰਡਾ ਵਿਖੇ ਇਕ ਨੌਜਵਾਨ ਵੱਲੋਂ ਇੱਕ ਲੜਕੀ ਅਤੇ ਕੁਝ ਨੌਜਵਾਨਾਂ ਕੋਲੋਂ ਪਰੇਸ਼ਾਨ ਹੋਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ...

ਫਤਿਹਗੜ ਸਾਹਿਬ 12 ਅਕਤੂਬਰ  (ਸਕਾਈ ਨਿਊਜ਼ ਬਿਊਰੋ) : ਪੰਜਾਬ ਪੁਲਿਸ ਨੇ ਉਸ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ ਜੋ ਕਿ ਪਿੰਡ ਤਾਰਖਣ ਮਾਜਰਾ, ਸ਼੍ਰੀ ਫਤਿਹਗੜ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦੇ ਹੋਏ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਸੀ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਇੱਕ ਘਟਨਾ ਪਿੰਡ ਤਰਖਾਣ ਮਾਜਰਾ, ਫਤਿਹਗੜ ਸਾਹਿਬ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ 11 ਵਜੇ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਪਿੰਡ ਤਰਖਾਣ ਮਾਜਰਾ ਵਿਖੇ ਗੁਰੂਦਵਾਰਾ ਸਾਹਿਬ ਦੇ ਸੇਵਾਦਾਰ ਮਨਜੋਤ ਸਿੰਘ ਦੇ ਬਿਆਨ ‘ਤੇ ਥਾਣਾ ਸਰਹਿੰਦ ਵਿਖੇ ਮੁਕੱਦਮਾ ਨੰ. 294 ਮਿਤੀ 12.10.2020 ਦਰਜ ਕੀਤਾ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਜੋਤ ਸਿੰਘ ਵੱਲੋਂ ਦਰਜ ਬਿਆਨ ਮੁਤਾਬਿਕ ਇੱਕ ਅਣਪਛਾਤਾ ਵਿਅਕਤੀ ਸਵੇਰੇ ਸਵਿਫਟ ਕਾਰ ਪੀ ਬੀ-34-7277  ਵਿੱਚ ਮੱਥਾ ਟੇਕਣ ਦੇ ਬਹਾਨੇ ਗੁਰੂਦੁਆਰਾ ਸਾਹਿਬ ਵਿੱਚ ਦਾਖਲ ਹੋਇਆ, ਪਰ ਦੋਸ਼ੀ ਨੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਮੌਕੇ ਤੇ ਪਹੁੰਚੇ ਮਨਜੋਤ ਸਿੰਘ ਨੇ ਆਪਣੇ ਪਿਤਾ ਦੇ ਨਾਲ ਮਿਲਕੇ ਇਸ ਦੋਸ਼ੀ ਨੂੰ ਕਾਬੂ ਕਰ ਲਿਆ। ਇਸੇ ਦੌਰਾਨ ਕੁਝ ਵਸਨੀਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਵੀ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ।

ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਹਿਜਵੀਰ ਸਿੰਘ (ਉਮਰ 19 ਸਾਲ) ਵਾਸੀ ਨਾਭਾ ਵਜੋਂ ਹੋਈ ਹੈ। ਉਸਦੀ ਨਿੱਜੀ ਤਲਾਸ਼ੀ ਲੈਣ ‘ਤੇ ਪਟਿਆਲਾ ਦੇ ਇਕ ਹਸਪਤਾਲ ਦੀ ਪਰਚੀ ਮਿਲੀ ਹੈ, ਜਿੱਥੇ ਉਹ ਪਿਛਲੇ ਇਕ ਸਾਲ ਤੋਂ ਨਸ਼ਾ ਛੁਡਾਉਣ ਲਈ  ਇਲਾਜ ਕਰਵਾ ਰਿਹਾ ਸੀ। ਦੋਸ਼ੀ ਦੀ ਪਛਾਣ ਉਸਦੇ ਪਿਤਾ ਦੁਆਰਾ ਵੀ ਕੀਤੀ ਗਈ ਹੈ, ਜਿਸਨੂੰ ਉਸਦੇ ਪੁੱਤਰ ਦੀ ਘਿਨੌਨੀ ਹਰਕਤ ਬਾਰੇ ਜਾਣਕਾਰੀ ਮਿਲਣ ਉਤੇ ਮੌਕੇ ਤੇ ਸੱਦਿਆ ਗਿਆ ਸੀ।

ਬੁਲਾਰੇ ਨੇ ਕਿਹਾ ਕਿ ਮੁਢਲੀ ਤਫ਼ਤੀਸ਼ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸਨੇ ਸਵੇਰੇ ਹੀ ਨੇੜਲੇ ਪਿੰਡ ਜੱਲਾ, ਸ਼੍ਰੀ ਫਤਿਹਗੜ ਸਾਹਿਬ ਜ਼ਿਲੇ ਵਿੱਚ ਵੀ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਸੀ।

ਉਨ੍ਹਾਂ ਦੱਸਿਆ ਕਿ ਮੌਕੇ ਦਾ ਜਾਇਜ਼ਾ ਲੈਣ ਲਈ ਏ.ਡੀ.ਜੀ.ਪੀ. ਅਮਨ ਤੇ ਕਾਨੂੰਨ ਈਸ਼ਵਰ ਸਿੰਘ, ਆਈਜੀ ਰੂਪਨਗਰ ਅਮਿਤ ਪ੍ਰਸਾਦ, ਆਈਜੀ ਪਟਿਆਲਾ ਜਤਿੰਦਰ ਸਿੰਘ ਔਲਖ, ਐਸਐਸਪੀ ਫਤਿਹਗੜ ਸਾਹਿਬ ਅਮਨੀਤ ਕੌਂਡਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਵਲੋਂ ਦੌਰਾ ਕੀਤਾ ਅਤੇ ਇਸ ਸਬੰਧੀ ਸ਼੍ਰੋਮਣੀ ਕਮੇਟੀ ਅਤੇ ਸਤਕਾਰ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਪੂਰੀ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਜਾਂਚ ਦੇ ਆਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here

Latest News

ਬਾਬਾ ਨਾਨਕ ਨਾਲ ਕੈਪਟਨ ਦੀ ਤੁਲਨਾ ਕਰ ਬੁਰੇ ਫ਼ਸੇ ਧਰਮਸੋਤ !

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਇਨੀ ਦਿਨੀ ਵਿਵਾਦਾਂ ਦੇ ਨਾਲ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ| ਹੁਣ...

“ਰਾਵਣ ਦੀ ਥਾਂ ਸਾੜੋ ਬਲਾਤਕਾਰੀਆਂ ਦੇ ਪੁਤਲੇ, ਰਾਵਣ ਮਹਾਨ ਸੀ”

ਸ੍ਰੀ ਮੁਕਤਸਰ ਸਾਹਿਬ ਦੇ ਭਗਵਾਨ ਬਾਲਮੀਕਿ ਚੌਂਕ ਵਿਖੇ ਦੁਸ਼ਹਿਰੇ ਮੌਕੇ ਬਾਲਮੀਕਿ ਭਾਈਚਾਰੇ ਵੱਲੋਂ ਰਾਵਣ ਦਾ ਪੁਤਲਾ ਸਾੜਣ ਦੀ ਬਜਾਏ ਉਸਦੀ ਪੂਜਾ ਕੀਤੀ ਗਈ| ਇਸ...

ਬਠਿੰਡਾ ‘ਚ ਲੜਕੀ ਤੋਂ ਪਰੇਸ਼ਾਨ ਹੋ ਨੌਜਵਾਨ ਨੇ ਚੁੱਕਿਆ ਇਹ ਕਦਮ !

ਬਠਿੰਡਾ ਵਿਖੇ ਇਕ ਨੌਜਵਾਨ ਵੱਲੋਂ ਇੱਕ ਲੜਕੀ ਅਤੇ ਕੁਝ ਨੌਜਵਾਨਾਂ ਕੋਲੋਂ ਪਰੇਸ਼ਾਨ ਹੋਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ| ਨੌਜਵਾਨ ਕੋਲੋਂ ਇੱਕ ਸੁਸਾਇਡ...

ਪੰਜਾਬ ‘ਚ ਮਾਲ ਗੱਡੀਆਂ ਦੀ ਐਂਟਰੀ ਫ਼ਿਰ ਹੋਈ ਬੰਦ !

ਪੰਜਾਬ ਚ ਰੇਲ ਗੱਡੀਆਂ ਨੂੰ ਲੈਕੇ ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ| ਜਿਥੇ ਮਾਲਗੱਡੀਆ ਦੀ ਐਂਟਰੀ ਫਿਰ ਤੋਂ ਬੰਦ ਕਰ ਦਿੱਤੀ ਗਈ...

ਪੰਜਾਬ ‘ਚ ਮਾਲ ਗੱਡੀਆਂ ਦੀ ਐਂਟਰੀ ਫ਼ਿਰ ਹੋਈ ਬੰਦ !

ਪੰਜਾਬ ਚ ਰੇਲ ਗੱਡੀਆਂ ਨੂੰ ਲੈਕੇ ਇਸ ਵੇਲੇ ਦੀ ਵੱਡੀ ਖ਼ਬਰ ਆ ਰਹੀ ਹੈ| ਜਿਥੇ ਮਾਲਗੱਡੀਆ ਦੀ ਐਂਟਰੀ ਫਿਰ ਤੋਂ ਬੰਦ ਕਰ ਦਿੱਤੀ ਗਈ...

More Articles Like This