ਪੰਜਾਬ(ਸਕਾਈ ਨਿਊਜ਼ ਪੰਜਾਬ)9ਮਾਰਚ 2022
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਕੱਲ੍ਹ 10 ਮਾਰਚ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ। ਕੋਰੋਨਾਵਰਗੀ ਭਿਆਨਕ ਬਿਮਾਰੀ ਨੂੰ ਨਜ਼ਰ ਚ ਰੱਖਦੇ ਹੋਏ ਚੋਣ ਕਮਿਸ਼ਨ ਨੇ ਜਿੱਤ ਦੇ ਜਲੂਸ ‘ਤੇ ਪਾਬੰਦੀ ਲਗਾਣ ਦਾ ਐਲਾਨ ਕਰ ਦਿੱਤਾ ਹੈ । ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ.ਕਰੁਣਾ ਰਾਜੂ ਨੇ ਐਲਾਨ ਕੀਤਾ ਕੇ ਉਮੀਦਵਾਰ ਜਿੱਤ ਦਾ ਸਰਟੀਫਿਕੇਟ ਲੈਣ ਲਈ ਸਿਰਫ਼ ਦੋ ਸਮਰਥਕ ਹੀ ਆਏ ਜਾਣਗੇ |
ਕਮਿਸ਼ਨ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਪੁਲੀਸ ਕਮਿਸ਼ਨਰ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲਾਂ ਦੀਆਂ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਵੋਟਾਂ ਦੀ ਗਿਣਤੀ ਲਈ 66 ਥਾਵਾਂ ‘ਤੇ 117 ਗਿਣਤੀ ਕੇਂਦਰ ਬਣਾਏ ਗਏ ਹਨ। ਸਾਰੇ ਕੇਂਦਰਾਂ ‘ਤੇ 14-14 ਟੇਬਲ ਲਗਾਏ ਗਏ ਹਨ। ਸਿਰਫ਼ 2 ਸੀਟਾਂ ਹਨ ਜਿੱਥੇ 14 ਤੋਂ ਘੱਟ ਟੇਬਲ ਹੋਣਗੇ। ਇਸ ਲਿਹਾਜ਼ ਨਾਲ ਹਰ ਸੀਟ ਲਈ ਔਸਤਨ 14 ਗੇੜ ਵੋਟਾਂ ਦੀ ਗਿਣਤੀ ਹੋਵੇਗੀ।