ਮਾਨਸਾ(ਸਕਾਈ ਨਿਊਜ਼ ਪੰਜਾਬ)10ਮਾਰਚ 2022
ਇਹ ਖ਼ਬਰ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਕਿ ਮਾਨਸਾ ਤੋਂ ਵਿਧਾਨ ਸਭਾ ਚੋਣਾਂ ਸਿੱਧੂ ਮੂਸੇ ਵਾਲਾ ਹਾਰ ਗਏ ਹਨ। 63323 ਵੋਟਾਂ ਦੀ ਲੀਡ ਨਾਲ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ ਜੇਤੂ ਰਹੇ ਹਨ |
ਸਿੱਧੂ ਮੂਸੇ ਵਾਲਾ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ਤੋਂ ਹੀ ਪਿੱਛੇ ਚੱਲ ਰਹੇ ਸਨ। ਹੁਣ ਸਿੱਧੂ ਮੂਸੇ ਵਾਲਾ ਦਾ ਚੋਣ ਹਾਰਨ ਮਗਰੋਂ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ‘ਤੇ ਦੋ ਸਟੋਰੀਜ਼ ਸਾਂਝੀਆਂ ਕੀਤੀਆਂ ਹਨ।
ਪਹਿਲੀ ਸਟੋਰੀ ‘ਚ ਸਿੱਧੂ ਮੂਸੇ ਵਾਲਾ ਲਿਖਦੇ ਹਨ, ‘ਵਾਹਿਗੁਰੂ ਤੇਰਾ ਸ਼ੁਕਰ।’ ਇਸ ਤੋਂ ਬਾਅਦ ਸਿੱਧੂ ਨੇ ਦੂਜੀ ਸਟੋਰੀ ਸਾਂਝੀ ਕੀਤੀ ਹੈ ਲਿਖਿਆ, ‘ਧੰਨਵਾਦ ਮਾਨਸਾ ਵਾਲਿਓ, ਤੁਹਾਡੇ ਪਿਆਰ, ਸਤਿਕਾਰ ਤੇ ਸਾਥ ਲਈ। ਅੱਜ ਤੱਕ ਮੈਂ ਆਪਣੇ ਇਲਾਕੇ ਨੂੰ ਜਿਤਾਉਣ ਲਈ ਹੀ ਮਿਹਨਤ ਕੀਤੀ।’ ਦੂਜੀ ਸਟੋਰੀ ਤੋਂ ਜ਼ਾਹਿਰ ਹੁੰਦਾ ਹੈ ਕਿ ਓਹਨਾ ਨੂੰ ਦੁੱਖ ਹੋਇਆ ਹੈਜੋ ਓਹਨਾ ਨੇ ਚੋਣਾਂ ਲਾਏ ਮੇਹਨਤ ਕੀਤੀ ਸੀ ਉਹ ਨਾਕਾਮਯਾਬ ਰਹੀ |