ਪੰਜਾਬ(ਸਾਹਿਲ ਨਰੂਲਾ)8ਮਾਰਚ 2022
ਪੰਜਾਬ ਵਿਚ ਐਗਜ਼ਿਟ ਪੋਲ ਦੇ ਨਤੀਜੇ ਆਉਣ ਦੀ ਸ਼ੁਰਵਤ ਜਾਰੀ ਹੋ ਗਈ ਹੈ। ਹੁਣ ਤੱਕ ਦੇ ਅਨੁਮਾਨ ਅਨੁਸਾਰ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦੇ ਆਸਾਰ ਲੱਗਦੇ ਹਨ। ਇਸ ਗੱਲ ਬਾਰੇ ਪੰਜਾਬ ਦੇ CM ਚੰਨੀ ਦਾ ਕਹਿਣਾ ਕਿ ਚੋਣ ਨਤੀਜਿਆਂ ਬਾਰੇ ਤਾਂ ਈਵੀਐੱਮ ਮਸ਼ੀਨਾਂ ਹੀ ਦੱਸ ਸਕਣਗੀਆਂ ਉਹ ਵੀ ਨਤੀਜਤੋਂ ਬਾਅਦ, ਇਸ ਲਈ ਇੰਤਜ਼ਾਰ ਦਾ ਇੰਤਜ਼ਾਰ ਕਰੋ ਕਿਉਂਕਿ ਅਸਲ ਨਤੀਜੇ ਤਾਂ 10 ਮਾਰਚ ਨੂੰ ਹੀ ਪਤਾ ਲੱਗਣਗੇ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਏ ਵੱਖ-ਵੱਖ ਐਗਜ਼ਿਟ ਪੋਲ ‘ਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਐਗਜ਼ਿਟ ਪੋਲ ਰਿਪੋਰਟ ਅਨੁਸਾਰ ਆਮ ਆਦਮੀ ਪਾਰਟੀ ਨੂੰ 44 ਤੋਂ 100 ਸੀਟਾਂ, ਜਦਕਿ ਕਾਂਗਰਸ ਨੂੰ 27 ਤੋਂ 33 ਸੀਟਾਂ|
ਦੱਸ ਦੇਈਏ ਕਿ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ।
ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਸਮੇਤ ਯੂਕਰੇਨ ‘ਚ ਫਸੇ ਪੰਜਾਬੀਆਂ ਨੂੰ ਲੈ ਕੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਅਜੇ ਕਈ ਮੰਤਰੀ ਇਥੇ ਨਹੀਂ ਹਨ ਤੇ ਬਹੁਤ ਜਲਦ ਉਹ ਮੰਤਰੀਆਂ ਨਾਲ ਇਸ ਨੂੰ ਲੈ ਕੇ ਚਰਚਾ ਕਰਨਗੇ।